ਸ਼੍ਰੀ ਅਮਰਨਾਥ ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ 14ਵਾਂ ਵਿਸ਼ਾਲ ਭੰਡਾਰਾ 30 ਜੂਨ ਤੋਂ ਅਰੰਭ 

0

ਗੜ੍ਹਸ਼ੰਕਰ 1 ਜੂਨ (ਰਾਕੇਸ਼ ਕੁਮਾਰ)-ਸ਼੍ਰੀ ਅਮਰਨਾਥ ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਰਜਿ: ਗੜ੍ਹਸ਼ੰਕਰ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਅਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ 14ਵਾਂ ਵਿਸ਼ਾਲ ਭੰਡਾਰਾ 30 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਲੰਗਰ ਕਮੇਟੀ ਦੇ ਸੇਵਾਦਾਰਾਂ ਦੀ ਹੋਈ ਅਹਿਮ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਇਸ ਸਾਲ ਇਹ 14ਵਾਂ ਵਿਸ਼ਾਲ ਭੰਡਾਰਾ 30 ਜੂਨ ਤੋਂ ਅਰੰਭ ਕੀਤਾ ਜਾ ਰਿਹਾ ਹੈ। ਜੋਕਿ ਸ਼ਿਵ ਇੱਛਾ ਤੱਕ ਚੱਲੇਗਾ। ਟਰੱਸਟ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਹ 14ਵਾਂ ਵਿਸ਼ਾਲ ਭੰਡਾਰਾ ਹੁਸ਼ਿਆਰਪੁਰ ਰੋਡ ਨੇੜੇ ਪਨਸਪ ਗੋਦਾਮ ਗੜ੍ਹਸ਼ੰਕਰ ਵਿਖੇ 30 ਜੂਨ ਦਿਨ ਮੰਗਲਵਾਰ ਤੋਂ ਅਰੰਭ ਕੀਤਾ ਜਾ ਰਿਹਾ ਹੈ। ਇਸ ਮੌਕੇ ਲੰਗਰ ਕਮੇਟੀ ਦੇ ਸਮੂਹ ਸੇਵਾਦਾਰਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਹੁੰਮ-ਹੁੰਮਾ ਕੇ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ।ਉਨ੍ਹਾਂ ਦੱਸਿਆ ਕਿ ਲੰਗਰ ਕਮੇਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਇਸ ਸਬੰਧੀ ਤਿਆਰੀਆਂ ਅਰੰਭ ਕਰ ਦਿੱਤੀਆਂ ਗਈਆਂ ਹਨ। ਇਥੇ ਇਹ ਦੱਸਣਯੋਗ ਹੈ ਕਿ ਲੰਗਰ ਕਮੇਟੀ ਵੱਲੋਂ ਹਰੇਕ ਸਾਲ ਇਹ ਵਿਸ਼ਾਲ ਭੰਡਾਰਾ ਲਗਾਤਾਰ 35-40 ਦਿਨ ਲਗਾਇਆ ਜਾਂਦਾ ਹੈ ਅਤੇ ਜਿਸ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਲੰਗਰ ਛੱਕ ਦੀਆਂ ਹਨ। ਇਸ ਮੌਕੇ ਠੇਕੇਦਾਰ ਕੁਲਭੂਸ਼ਨ ਸ਼ੌਰੀ ਤੋਂ ਇਲਾਵਾ ਯੋਗਰਾਜ ਗੰਭੀਰ, ਵਿਨੋਦ ਪ੍ਰਭਾਕਰ, ਹਰਪਾਲ ਸਿੰਘ ਬੇਦੀ, ਅਜੈ ਅਗਨੀਹੋਤਰੀ, ਰਾਜੀਵ ਅਰੋੜਾ, ਚੇਤਨ ਗੁਲਾਟੀ, ਅਚਾਰੀਆ ਆਸ਼ੀਸ਼ ਵਸ਼ਿਸ਼ਟ ਅਤੇ ਬਲਵਿੰਦਰ ਸਿੰਘ ਟੋਨੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *