ਸਾਹਿਤ ਸਭਾ ਧੂਰੀ ਵੱਲੋਂ ਅਰਪਿਤ ਪ੍ਰਾਸ਼ਰ ਦਾ ਸਨਮਾਨ, ਕਵੀ ਦਰਬਾਰ ਵਿੱਚ ਕਵੀਆਂ ਨੇ ਬੰਨ੍ਹਿਆ ਰੰਗ

0

ਧੂਰੀ, 1 ਜੂਨ ( ਵਰਮਾ ): ਸਾਹਿਤ ਸਭਾ ਧੂਰੀ ਰਜਿ ਵੱਲੋਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਸਥਿਤ ਸਾਹਿਤ ਸਦਨ ਵਿੱਚ ਮਈ ਮਹੀਨੇ ਦੇ ਆਖਰੀ ਐਤਵਾਰ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦੌਰਾਨ ਹਾਲ ਹੀ ਵਿੱਚ ਵਿਛੜੀਆਂ ਰੂਹਾਂ ਸ਼੍ਰੀਮਤੀ ਸਵਿਤਾ ਸ਼ਰਮਾ ਅਤੇ ਸ਼੍ਰੀਮਤੀ ਹਰਮਿੰਦਰ ਕੌਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਡਿਪਟੀ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਆਏ ਹੋਏ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸਾਹਿਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੱਤਪਾਲ ਪ੍ਰਾਸ਼ਰ ਦੇ ਪੋਤੇ ਅਰਪਿਤ ਪ੍ਰਾਸ਼ਰ ਨੂੰ ਭਾਰਤੀ ਨੌਸੈਨਾ ਵਿੱਚ ਸਬ-ਲੈਫਟੀਨੈਂਟ ਵਜੋਂ ਕਮਿਸ਼ਨ ਹੋਣ ’ਤੇ ਸ਼ਾਲ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਵੱਲੋਂ ਸੱਤਪਾਲ ਪ੍ਰਾਸ਼ਰ ਅਤੇ ਅਰਪਿਤ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ ਗਈ। ਕਵੀ ਦਰਬਾਰ ਦੌਰਾਨ ਸੁਖਵਿੰਦਰ ਸਿੰਘ ਲੋਟੇ, ਕਰਮ ਸਿੰਘ ਜ਼ਖਮੀ, ਕਰਮਜੀਤ ਜੇਈ, ਕਾਮਰੇਡ ਰਮੇਸ਼ ਜੈਨ, ਅਸ਼ੋਕ ਭੰਡਾਰੀ, ਪੰਡਿਤ ਸੰਤ ਸਿੰਘ ਬੀਲ੍ਹਾ, ਅਸ਼ਵਨੀ ਕੁਮਾਰ, ਰਣਜੀਤ ਆਜ਼ਾਦ ਕਾਂਝਲਾ, ਪਵਨ ਹੋਸ਼ੀ, ਗੁਰਮੁੱਖ ਸਿੰਘ, ਬੱਲੀ ਈਲਵਾਲ, ਕੁਲਵਿੰਦਰ ਬੰਟੀ, ਸ਼ੇਰ ਸਿੰਘ ਬੇਨੜਾ, ਸਰਬਜੀਤ ਸੰਗਰੂਰਵੀ, ਚਰਨਜੀਤ ਕੈਂਥ, ਗੁਰਦੀਪ ਕੈਂਥ, ਸੱਤਪਾਲ ਪ੍ਰਾਸ਼ਰ, ਸੁਖਦੇਵ ਸੁਖੀ ਅਲਾਲ, ਗੁਰਮੀਤ ਆਨੰਦ, ਸੁਖਦੇਵ ਪੇਂਟਰ, ਜਸਵੰਤ ਜੋਸ਼, ਪਰਸਨ ਸਿੰਘ ਬੀਲ੍ਹਾ, ਡਾ. ਹਰਪਾਲ ਸਿੰਘ ਬੜੀ, ਹਰਬੰਸ ਸਿੰਘ ਅਤੇ ਕੁਲਦੀਪ ਧਵਨ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਰੰਗੀਨ ਬਣਾਇਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਸੇਖੋਂ ਨੇ ਪ੍ਰਾਸ਼ਰ ਪਰਿਵਾਰ ਨੂੰ ਵਧਾਈ ਦਿੰਦਿਆਂ ਅਰਪਿਤ ਦੀ ਇਸ ਪ੍ਰਾਪਤੀ ਨੂੰ ਨੌਜਵਾਨਾਂ ਲਈ ਪ੍ਰੇਰਣਾਦਾਇਕ ਦੱਸਿਆ। ਸੁਰਿੰਦਰ ਨਾਗਰਾ ਅਤੇ ਸੇਵਾ ਮੁਕਤ ਡੀਪੀਆਰਓ ਮਨਜੀਤ ਸਿੰਘ ਬਖ਼ਸ਼ੀ ਨੇ ਵੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਭਾ ਦੀ ਪਰੰਪਰਾ ਅਨੁਸਾਰ ਮਈ ਮਹੀਨੇ ਵਿੱਚ ਜਨਮੇ ਲੇਖਕ ਪੰਡਿਤ ਸੰਤ ਸਿੰਘ ਬੀਲ੍ਹਾ, ਅਮਰਜੀਤ ਅਮਨ ਅਤੇ ਜਸਵੰਤ ਜੋਸ਼ ਦਾ ਜਨਮਦਿਨ ਮਨਾਉਂਦਿਆਂ ਉਨ੍ਹਾਂ ਨੂੰ ਹਾਰ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਮੰਚ ਸੰਚਾਲਨ ਅਮਰਜੀਤ ਅਮਨ ਨੇ ਕੀਤਾ, ਜਦਕਿ ਅੰਤ ਵਿੱਚ ਪੰਡਿਤ ਸੰਤ ਸਿੰਘ ਬੀਲ੍ਹਾ ਨੇ ਸਮੂਹ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *