ਹਲਕਾ ਇੰਚਾਰਜ ਰਣਜੋਧ ਹਡਾਣਾ ਦੀ ਅਗਵਾਈ ਵਿੱਚ ਅਲੀਪੁਰ ਅਰਾਈਆਂ ਵਿਖੇ ਕਈ ਨੌਜਵਾਨ ਆਪ ਵਿੱਚ ਸ਼ਾਮਲ

0

ਆਪ ਆਗੂ ਸ਼ਰਨ ਸੱਗੂ ਦੀ ਪ੍ਰੇਰਨਾ ਸਦਕਾ ਨੌਜਵਾਨਾਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਫੜਿਆ ‘ਆਪ’ ਦਾ ਪੱਲਾ— ਰਣਜੋਧ ਹਡਾਣਾ

ਸਨੌਰ/ਪਟਿਆਲ਼ਾ, 2 ਜੂਨ (ਰਾਜਿੰਦਰ ਸਿੰਘ ਥਿੰਦ)ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਕਾਰਜਾਂ ਅਤੇ ਇਮਾਨਦਾਰ ਨੀਤੀਆਂ ਸਦਕਾ ਹਲਕਾ ਸਨੌਰ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ਼ ਲਗਾਤਾਰ ਉੱਚਾ ਜਾ ਰਿਹਾ ਹੈ। ਇਸੇ ਲਹਿਰ ਤਹਿਤ ਅੱਜ ਵਾਰਡ ਨੰਬਰ 15, ਅਲੀਪੁਰ ਅਰਾਈਆਂ ਵਿਖੇ ਪਾਰਟੀ ਨੂੰ ਉਸ ਸਮੇਂ ਵੱਡੀ ਸੰਗਠਨਾਤਮਕ ਮਜ਼ਬੂਤੀ ਮਿਲੀ, ਜਦੋਂ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਦੀ ਯੋਗ ਅਗਵਾਈ ਹੇਠ ਇਲਾਕੇ ਦੇ ਕਈ ਉਤਸ਼ਾਹੀ ਨੌਜਵਾਨ ਦੂਜੀਆਂ ਪਾਰਟੀਆਂ ਦੇ ਝੂਠੇ ਲਾਰਿਆਂ ਨੂੰ ਨਕਾਰ ਕੇ ‘ਆਪ’ ਪਰਿਵਾਰ ਦਾ ਹਿੱਸਾ ਬਣ ਗਏ। ਨੌਜਵਾਨਾਂ ਦੀ ਇਹ ਸ਼ਮੂਲੀਅਤ ਪਾਰਟੀ ਦੇ ਮਿਹਨਤੀ ਆਗੂ ਸ਼ਰਨ ਸੱਗੂ ਦੀ ਵਿਸ਼ੇਸ਼ ਪ੍ਰੇਰਨਾ ਅਤੇ ਯਤਨਾਂ ਸਦਕਾ ਸੰਭਵ ਹੋਈ। ਇਸ ਮੌਕੇ ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਦੁਧਨਸਾਧਾਂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ.  ਸਮਾਗਮ ਦੌਰਾਨ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਨੌਜਵਾਨ ਸਾਥੀਆਂ ਨੂੰ ਸਿਰੋਪਾਓ ਭੇਟ ਕਰਕੇ ਜੱਥੇਬੰਦੀ ਵਿੱਚ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ. ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਨੌਜਵਾਨੀ ਦੇ ਹੱਕ ਵਿੱਚ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸ਼ਰਨ ਸੱਗੂ ਦੀ ਅਗਵਾਈ ਹੇਠ ਪਾਰਟੀ ਨਾਲ ਜੁੜੇ ਇਨ੍ਹਾਂ ਨੌਜਵਾਨ ਵੀਰਾਂ ਨੂੰ ਜੱਥੇਬੰਦੀ ਅੰਦਰ ਪੂਰਾ ਮਾਣ-ਸਤਿਕਾਰ ਅਤੇ ਬਣਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।ਰਣਜੋਧ ਸਿੰਘ ਹਡਾਣਾ ਨੇ ਅੱਗੇ ਕਿਹਾ ਕਿ ਅਲੀਪੁਰ ਅਰਾਈਆਂ ਦੇ ਨੌਜਵਾਨਾਂ ਵੱਲੋਂ ਲਿਆ ਗਿਆ ਇਹ ਫੈਸਲਾ ਸਾਫ਼ ਇਸ਼ਾਰਾ ਕਰਦਾ ਹੈ ਕਿ ਅੱਜ ਦਾ ਨੌਜਵਾਨ ਤਰੱਕੀ ਅਤੇ ਵਿਕਾਸ ਦੀ ਰਾਜਨੀਤੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਰਨ ਸੱਗੂ ਵਰਗੇ ਮਿਹਨਤੀ ਸਾਥੀ ਦਿਨ-ਰਾਤ ਹਲਕੇ ਦੇ ਲੋਕਾਂ ਨੂੰ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨਾਲ ਜੋੜ ਰਹੇ ਹਨ।ਇਸ ਮੌਕੇ ਆਗੂ ਸ਼ਰਨ ਸੱਗੂ ਅਤੇ ‘ਆਪ’ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਹ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਮੁਕਤ ਕਾਰਗੁਜ਼ਾਰੀ ਅਤੇ ਹਡਾਣਾ ਸਾਹਿਬ ਵੱਲੋਂ ਹਲਕੇ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਤੋਂ ਬੇਹੱਦ ਪ੍ਰਭਾਵਿਤ ਹਨ। ਉਨ੍ਹਾਂ ਪ੍ਰਣ ਲਿਆ ਕਿ ਉਹ ਪਾਰਟੀ ਦੇ ਸੁਨੇਹੇ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਹੁਦੇਦਾਰ, ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ, ਪਾਰਟੀ ਵਲੰਟੀਅਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *