ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦਾ ਪੰਜਾਬ ਵਾਸ਼ੀਆਂ ਵੱਲੋ ਭਰਵਾ ਸੁਆਗਤ :ਬਲਜਿੰਦਰ ਢਿੱਲੋਂ 

0

ਪਟਿਆਲਾ 8 ਮਈ (ਰਾਜਿੰਦਰ ਸਿੰਘ ਥਿੰਦ) ਆਮ ਆਦਮੀ ਪਾਰਟੀ ਪਟਿਆਲਾ ਦੇ ਲੋਕ ਸਭਾ ਇੰਚਾਰਜ ਅਤੇ ਪੰਜਾਬ ਐਗਰੋ ਫੂਡ ਕਾਰਪੋਰੇਸਨ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਨੂੰਨ ਬਣਾਉਣ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ੁਕਰਾਨਾ ਯਾਤਰਾ ਨੂੰ ਪੰਜਾਬ ਭਰ ਵਿੱਚ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਵੱਖ ਵੱਖ ਜਥੇਬੰਦੀਆਂ ਵੱਲੋ ਉਹਨਾ ਦਾ ਸਨਮਾਨ ਕੀਤਾ ਜਾ ਰਿਹਾ ਹੈ l ਉਨਾ ਨੇ ਕਿਹਾ ਕਿ ਪੰਜਾਬ ਭਰ ਦੇ ਸਾਰੇ ਲੋਕ ਸਰਕਾਰ ਦੇ ਇਸ ਇਤਿਹਾਸਕ ਫੈਸਲੇ ਦਾ ਖੁੱਲਾ ਸਵਾਗਤ ਕਰ ਰਹੇ ਹਨ ਅਤੇ ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਸ਼ੁਕਰਾਨਾ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ l 

ਇਸ ਮੋਕੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਲਈ ਅਜਿਹੇ ਸਖ਼ਤ ਕਾਨੂੰਨ ਨੂੰ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਸੀ ਕਿਓਂਕਿ ਕੁਝ ਗਲਤ ਅਨਸਰਾ ਰਾਹੀ ਕਈ ਸੂਬਾ ਵਿਰੋਧੀ ਤਾਕਤਾਂ ਕੁਝ ਮਾਨਸਿਕ ਰੋਗਾ ਦਾ ਬਹਾਨਾ ਬਣਾ ਕੇ ਵੱਖ ਵੱਖ ਧਰਮਾਂ ਤੇ ਪਵਿੱਤਰ ਗ੍ਰੰਥਾਂ ਦੀਆਂ ਬੇਅਦਬੀਆ ਕਰਵਾਂ ਕੇ ਪੰਜਾਬ ਵਿੱਚ ਫਿਰਕੂ ਭਾਵਨਾਵਾਂ ਵਾਲਾਂ ਮਾਹੋਲ ਪੈਦਾ ਕਰ ਰਹੀਆ ਹਨ ਅਤੇ ਭਾਈਚਾਰਕ ਸਾਂਝ ਖਤਮ ਕਰਕੇ ਸੰਗਤਾਂ ਦੇ ਮਨਾ ਵਿੱਚ ਇਕ ਦੂਜੇ ਦੇ ਧਰਮ ਪ੍ਰਤੀ ਨਫਰਤ ਪੈਦਾ ਕਰਵਾ ਰਹੀਆਂ ਹਨ l  

ਢਿੱਲੋਂ ਨੇ ਕਿਹਾ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਸਵੇਦਨਸ਼ੀਲ ਮਾਮਲੇ ਵਿੱਚ ਪਹਿਲਾਂ ਵਾਲਿਆ ਸਰਕਾਰਾਂ ਵੱਲੋਂ ਸਿਰਫ਼ ਰਾਜਨੀਤੀ ਕੀਤੀ ਗਈ ਸੀ , ਪਰ ਹੁਣ ਆਪ ਸਰਕਾਰ ਨੇ ਇਹ ਸਖ਼ਤ ਕਾਨੂੰਨ ਬਣਾ ਕੇ ਸੰਗਤਾਂ ਦਾ ਭਰੋਸਾ ਜਿਤਿਆ ਹੈ l ਅੱਜ ਇਕਲੇ ਪੰਜਾਬ ਵਿੱਚ ਹੀ ਨਹੀ ਸਗੋਂ ਪੂਰੇ ਭਾਰਤ ਦੇ ਸਾਰੇ ਸੂਬਿਆਂ ਵਿੱਚ ਇਸ ਕਾਨੂੰਨ ਦੀ ਬਹੁਤ ਪ੍ਰਸੰਸਾ ਹੋ ਰਹੀ ਹੈ ਅਤੇ ਉਥੋ ਦੇ ਲੋਕ ਅਜਿਹੇ ਬੇਆਦਬੀ ਰੋਕੂ ਕਾਨੂੰਨ ਬਣਾਉਣ ਲਈ ਮੰਗ ਉਠਾ ਰਹੇ ਹਨ ਅਤੇ ਸੂਬਾ ਵਿਰੋਧੀ ਤਾਕਤਾਂ ਵਿਰੁਧ ਲਾਮਬੰਦ ਹੋ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਇਸ ਕਾਨੂੰਨ ਨਾਲ ਭਵਿੱਖ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਠਲ ਪਵੇਗੀ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਮਿਲਣਗੀਆ l

Leave a Reply

Your email address will not be published. Required fields are marked *