ਕੇਂਦਰ ਅਤੇ ਪੰਜਾਬ ਸਰਕਾਰ ਆਨਲਾਈਨ ਦੀਵਾਈਆ ਤੇ ਲਗਾਏ ਪਬੰਦੀ : ਗੁਰਜੀਤ ਸਿੰਘ ਲੱਕੀ  

0

 ਪਟਿਆਲਾ (  ਗੁਰਪ੍ਰਤਾਪ ਸ਼ਾਹੀ ) ਰਿਟੇਲ਼ ਫਾਰਮੇਸੀ ਐਸੋਸੀਏਸ਼ਨ ਆਫ਼ ਪਟਿਆਲਾ ਵੱਲੋਂ ਪ੍ਰਧਾਨ ਗੁਰਜੀਤ ਸਿੰਘ ਲੱਕੀ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਮਾਨਯੋਗ ਸ਼੍ਰੀ ਸੁਰਿੰਦਰ ਦੁੱਗਲ ਜੀ ਪੰਜਾਬ ਪ੍ਰਧਾਨ ਤੇ ਜੀ ਐਸ ਚਾਵਲਾ ਜੀ ਦੇ ਨਿਸ਼ਾ ਨਰਦੇਸ਼ ਸੰਬੰਦੀ ਸਾਡੇ ਜਿਲ੍ਹਾ ਪ੍ਰਧਾਨ ਸੰਜੀਵ ਚੋਧਰੀ ਜੀ ਅਤੇ ਜੇ ਪੀ ਸੇਠੀ ਨੇ ਸਿਕਰਾਤ ਕੀਤੀ। ਤੇ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਇਸ਼ਟ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ 20 ਮਈ ਦੇ ਬੰਦ ਦਾ ਪੂਰੇ ਜਿਲ੍ਹੇ ਪਟਿਆਲ਼ੇ ਵਿਚ ਭਰਪੂਰ ਸਮਰਥਨ ਕੀਤਾ ਜਾਵੇਗਾ। ਮੀਟਿੰਗ ਵਿਚ ਪਟਿਆਲਾ ਤੋਂ ਬਿਨਾ ਨਾਭਾ, ਭਾਦਸੋਂ, ਰਾਜਪੁਰਾ’ ਦੇਵੀਗੜ੍ਹ ਤੋਂ ਵੀ ਅਹੁਦੇਦਾਰਾਂ , ਪ੍ਰਧਾਨ ਤੇ ਸੈਕਟਰੀ ਸਾਹਿਬਾਨ ਨੇ ਸ਼ਿਰਕਤ ਕੀਤੀ ਇਸ ਮੌਕੇ ਰਿਟੇਲ ਕੈਮਿਸਟ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਗੁਰਜੀਤ ਸਿੰਘ ਲੱਕੀ ਨੇ ਬੋਲਦਿਆਂ ਕਿਹਾ ਕਿ ਦਵਾਈਆਂ ਦੀ ਆਨਲਾਈਨ ਵਿੱਕਰੀ ਤੇ ਪਾਬੰਦੀ ਲੱਗਣੀ ਬਹੁਤ ਜਰੂਰੀ ਹੈ ਕਿਉਂਕਿ ਆਨਲਾਈਨ ਬਿਨਾ ਲਾਇਸੈਂਸਾਂ ਤੋਂ ਬੈਠੇ ਲ਼ੋਕ ਪਾਬੰਦੀਸ਼ੁਦਾ ਦਵਾਈਆਂ, ਬਿਨਾ ਕਿਸੇ ਡਾਕਟਰ ਦੀ ਪਰਚੀ ਦੇ ਅਸਾਨੀ ਨਾਲ਼ ਗ਼ਲਤ ਲੋਕਾਂ ਕੋਲ਼ ਪਹੁੰਚ ਵਿੱਚ ਹਨ ਜੋ ਸਮਾਜ ਲਈ ਨੁਕਸਾਨਦੇਹ ਹਨ ਅੱਜ ਜੁਮੇਟੋ ਸਵਿਗੀ, ਬਲਿੰਕਿਟ ਵਰਗੀਆਂ ਕੰਪਨੀਆਂ ਵੀ ਦਵਾਈਆਂ ਆਨਲਾਈਨ ਸੇਲ ਕਰ ਰਹੀਆਂ ਹਨ ਇਸ ਦਾ ਕੈਮਿਸਟ ਭਰਾਵਾਂ ਨੂੰ ਬਹੁਤ ਨੁਕਸਾਨ ਹੈ ਅਤੇ GRS 220, ਸ਼ਡਿਊਡਲ 1 ,ਵਾਪਿਸ ਹੋਣੀ ਚਾਹੀਦੀ ਹੈ ਅਤੇ ਡਰੱਗ ਪਾਲਿਸੀ 2021 ਵਿੱਚ ਸੋਧ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਪਟਿਆਲਾ ਐਸੋਸੀਏਸ਼ਨ ਵਲੋਂ ਧਰਮਵੀਰ ਗਾਂਧੀ ਐੱਮ ਪੀ, ਆਮ ਆਦਮੀ ਨੇਤਾ ਬਲਤੇਜ ਸਿੰਘ ਪੰਨੂੰ, ਡਿਪਟੀ ਕਮਿਸ਼ਨਰ ਪਟਿਆਲਾ, ਸਿਵਲ ਸਰਜਨ ਪਟਿਆਲਾ ਅਤੇ ਜ਼ੋਨਲ ਡਾਇਰੈਕਟਰ ਪਟਿਆਲਾ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਅਤੇ 20 ਮਈ ਦੇ ਬੰਦ ਸਬੰਧੀ ਮੰਗ ਪੱਤਰ ਦਿੱਤੇ ਅਤੇ ਆਪਣੇ ਕੈਮਿਸਟ ਭਰਾਵਾਂ ਨੂੰ ਇਸ ਬੰਦ ਵਿਚ ਭਰਵਾਂ ਸਾਥ ਦੇਣ ਲਈ ਬੇਨਤੀ ਕੀਤੀ ਹੈ.   ਏਸ ਮੌਕੇ ਸ੍ਰੀ ਲੱਕੀ ਜੀ ਤੇ ਗੌਤਮ ਜੀ ਨੇ ਬੋਲਦਿਆਂ ਕਿਹਾ ਕਿ ਕੁੱਝ ਲੋਕ ਜੋ ਸ਼ਾਇਦ ਕੈਮਿਸਟ ਭਰਾਵਾਂ ਦਾ ਭਲਾ ਨਹੀਂ ਚਾਹੁੰਦੇ ਓਹ ਸਾਡੇ ਇਸ ਬੰਦ ਦਾ ਵਿਰੋਧ ਵੀ ਕਰਨਗੇ ਪਰ ਕੈਮਿਸਟ ਭਰਾਵਾਂ ਨੂੰ ਕਿਸੇ ਦੀਆਂ ਗੱਲਾਂ ਵਿਚ ਨਹੀਂ ਆਉਣਾ ਨਾ ਹੀ ਡਰਨਾ ਹੈ ਅਸੀਂ ਆਪਣੇ ਹੱਕਾਂ ਲਈ ਅਤੇ ਸਮਾਜ ਦੇ ਭਲੇ ਹੀ ਹਮੇਸ਼ਾ ਯਤਨਸ਼ੀਲ ਰਹਾਂਗੇ 

ਇਸ ਮੌਕੇ ਰਿਟੇਲ ਫਾਰਮੇਸੀ ਐਸੋਸੀਏਸ਼ਨ ਪਟਿਆਲਾ ਅਤੇ ਹੋਲਸਲ ਗਰੁੱਪ ਦੇ ਸਾਰੇ ਅਹੁਦੇਦਾਰ ਸ਼ਾਮਿਲ ਰਹੇ ਪੰਜਾਬ ਸੈਕਟਰੀ ਜੇ ਪੀ ਸੇਠੀ ਜੀ ਆਪਣੀ ਸਾਰੀ ਟੀਮ ਅਤੇ ਰਿਟੇਲ ਦੇ ਗੌਤਮ ਪੰਜਰਤਨ ਜਨਰਲ ਸੈਕਟਰੀ , ਸੰਜੀਵ ਮਿੱਤਲ ਖਜਾਨਚੀ ,ਜਸਵਿੰਦਰ ਰਿੰਪਾ ਜੀ ਚੇਅਰਮੈਨ ਪ੍ਰਸ਼ਾਂਤ ਗੋਇਲ ਵਾਇਸ ਪ੍ਰੈਸੀਡੈਂਟ,ਅਮਰਜੋਤ, ਖੰਨਾ  ਸਾਹਿਬ ਹਰਸਿਮਰਨ,ਪ੍ਰਵੀਨ ਅਰੋੜਾ ਸੈਕਟਰੀ,ਹਰੀਸ਼ ਹਰਫ਼, ਤੇਜਿੰਦਰ ਵੰਨੀ,ਵਿਸ਼ਾਲ ਮਿੱਤਲ ਅਰਵਿੰਦ ਮਿੱਤਲ ਅਮਿਤ ਅਮਿਤ ਅਰੋੜਾ ਮਹੇਸ਼ ਮਿੱਤਲ ਅਤੇ ਹੋਰ ਹਾਜ਼ਰ ਸਨ

Leave a Reply

Your email address will not be published. Required fields are marked *