ਬੰਗਾਲ ਜਿੱਤ ‘ਤੇ ਮੋਰਿੰਡਾ ‘ਚ ਜਸ਼ਨ, ਸਤੀਸ਼ ਭੋਲਾ ਸਨਮਾਨਿਤ

ਮੋਰਿੰਡਾ, (ਮਜ਼ੀਦ ਖ਼ਾਨ) -ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਅੱਜ ਮੋਰਿੰਡਾ ਵਿਖੇ ਪਾਰਟੀ ਦੇ ਸੀਨੀਅਰ ਕਾਰਜਕਰਤਾ ਸ੍ਰੀ ਸਤੀਸ਼ ਭੋਲਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਹ ਸਨਮਾਨ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਕੀਤਾ ਗਿਆ।
ਵਰਕਰਾਂ ਨੇ ਕਿਹਾ ਕਿ ਸਤੀਸ਼ ਭੋਲਾ ਵਰਗੇ ਪੁਰਾਣੇ ਤੇ ਸਮਰਪਿਤ ਕਾਰਜਕਰਤਾਵਾਂ ਦੀ ਮਿਹਨਤ ਸਦਕਾ ਹੀ ਅੱਜ ਭਾਜਪਾ ਦੇਸ਼ ਭਰ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦੇ ਤਜਰਬੇ ਅਤੇ ਮਾਰਗਦਰਸ਼ਨ ਨੇ ਪਾਰਟੀ ਨੂੰ ਮਜ਼ਬੂਤ ਨੀਂਹ ਦਿੱਤੀ ਹੈ।
ਇਸ ਮੌਕੇ ਸੀਨੀਅਰ ਆਗੂ ਜਤਿੰਦਰ ਗੁੰਬਰ, ਸੰਜੀਵ ਸੂਦ, ਹਰਸ਼ ਕੋਹਲੀ, ਭਾਗ ਸਿੰਘ, ਪੁਨੀਤ ਮਿੱਤਰ, ਮੰਗਤ ਰਾਮ, ਬਿਕਰਮ ਪਾਠਕ, ਸੁਧੀਰ ਸ਼ਰਮਾ, ਵਿਨੋਦ ਤਿਵਾੜੀ, ਆਸ਼ੀਸ਼ ਭਾਟੀਆ, ਪਰਮਿੰਦਰ ਸ਼ਰਮਾ, ਨਵਜੋਤ ਸਿੰਘ, ਭੋਲੂ ਤਿਵਾੜੀ ਸਮੇਤ ਕਈ ਵਰਕਰ ਹਾਜ਼ਰ ਸਨ। ਸਾਰਿਆਂ ਨੇ ਸਤੀਸ਼ ਭੋਲਾ ਜੀ ਨੂੰ ਸਨਮਾਨਿਤ ਕਰਦੇ ਹੋਏ ਪਾਰਟੀ ਦੀ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ।
