ਭਾਜਪਾ 2027 ਚ ਬੰਗਾਲ ਵਾਂਗ ਪੰਜਾਬ ਚ ਹੂੰਝਾ ਫੇਰ ਜਿੱਤ ਦਰਜ ਕਰੇਗੀ :ਹਰਪਾਲਪੁਰ

ਘਨੌਰ/ਪਟਿਆਲ਼ਾ 8 ਮਈ (ਰਾਜਿੰਦਰ ਸਿੰਘ ਥਿੰਦ) ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਛਮੀ ਬੰਗਾਲ, ਅਸਾਮ ਅਤੇ ਪੁਡੁਚੇਰੀ ਵਿੱਚ ਮਿਲੀ ਸ਼ਾਨਦਾਰ ਜਿੱਤ ਨੂੰ ਲੈ ਕੇ ਹਲਕਾ ਘਨੌਰ ਦੇ ਵਾਸੀਆ ਨਾਲ ਖੁਸੀ ਸਾਂਝੀ ਕਰਦੇ ਹੋਏ ਬੀਜੇਪੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਹੇਠ ਘਨੌਰ ਬਜ਼ਾਰ ਵਿੱਚ ਪੈਦਲ ਰੈਲੀ ਕੱਢੀ ਗਈ , ਇਸ ਰੈਲੀ ਨੂੰ “ਫ਼ਤਿਹ ਮਾਰਚ “ਦਾ ਨਾਮ ਦਿੱਤਾ ਗਿਆ ਇਸ ਮਾਰਚ ਵਿੱਚ ਬੀਜੇਪੀ ਦੇ ਜਿਲਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਹਰਦੀਪ ਸਿੰਘ ਸਨੌਰ ਤੇ ਘਨੌਰ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਬੀਜੇਪੀ ਦੇ ਵਰਕਰਾਂ ਤੇ ਨੌਜਵਾਨਾਂ ਨੇ ਸਮੂਲਿਅਤ ਕੀਤੀ , ਇਹ ਰੈਲੀ ਘਨੌਰ ਦਾਣਾ ਮੰਡੀ ਤੋਂ ਸ਼ੁਰੂ ਹੁੰਦੀ ਹੋਈ ਬਾਜ਼ਾਰ ਵਿੱਚੋ ਦੁਕਾਨਦਾਰ ਨੂੰ ਲੱਡੂ ਵੰਡਦੇ ਤੇ ਜਸ਼ਨ ਮਨਾਉਦੇ ਹੋਏ ਸਮਾਪਤ ਹੋਈ। ਇਸ ਮੌਕੇ ਬੀਜੇਪੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸਾਮ, ਪੁਡੁਚੇਰੀ ਅਤੇ ਪੱਛਮੀ ਬੰਗਾਲ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿੰਨ ਰਾਜਾਂ ਵਿੱਚ ਭਾਰੀ ਬਹੁਮਤ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸਾਮ ਵਿੱਚ ਭਾਜਪਾ ਨੇ ਮਜ਼ਬੂਤ ਸੰਗਠਨ ਅਤੇ ਲੋਕ-ਹਿਤੈਸ਼ੀ ਫੈਸਲਿਆਂ ਦੇ ਆਧਾਰ ‘ਤੇ ਵੱਡੀ ਲੀਡ ਨਾਲ ਜਿੱਤ ਦਰਜ ਹੋਈ ਹੈ , ਪੁਡੁਚੇਰੀ ਵਿੱਚ ਗਠਜੋੜ ਨਾਲ ਸਪਸ਼ਟ ਬਹੁਮਤ ਹਾਸਲ ਕਰ ਕੇ ਸਰਕਾਰ ਬਣਾਉਣ ਦਾ ਰਾਹ ਸੁਗਮ ਕੀਤਾ ਗਿਆ ,ਪੱਛਮੀ ਬੰਗਾਲ ਵਿੱਚ ਭਾਜਪਾ ਦੇ ਵੋਟ ਸ਼ੇਅਰ ਅਤੇ ਸੀਟਾਂ ਵਿੱਚ ਮਹੱਤਵਪੂਰਨ ਵਾਧਾ ਦਰਸਾਇਆ ਗਿਆ ਹੈ, ਜੋ ਲੋਕਾਂ ਵੱਲੋਂ ਬਦਲਾਅ ਦੀ ਚਾਹ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਧੂਮਧਾਮ ਨਾਲ ਜਸ਼ਨ ਹਲਕਾ ਘਨੌਰ ਦੇ ਵਰਕਰਾਂ ਵੱਲੋਂ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਜਿੱਤ ਭਾਜਪਾ ਦੀਆਂ ਨੀਤੀਆਂ ਅਤੇ ਮਜ਼ਬੂਤ ਨੇਤ੍ਰਿਤਵ ‘ਤੇ ਲੋਕਾਂ ਦੇ ਭਰੋਸੇ ਦੀ ਪ੍ਰਤੀਕ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀਆਂ ਵਿਕਾਸ ਕਾਰਜਾਂ ਅਤੇ ਗਰੀਬ-ਕਲਿਆਣ ਯੋਜਨਾਵਾਂ ਨੂੰ ਮਿਲ ਰਹੇ ਭਰਪੂਰ ਸਮਰਥਨ ਦੀ ਗੱਲ ਕੀਤੀ ਹੈ। ਭਾਜਪਾ ਦਾ ਨੀਤੀਕ ਸਿਧਾਂਤ “ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ” ਇਸ ਜਿੱਤ ਨਾਲ ਪ੍ਰਮਾਣਿਤ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੀਜੇਪੀ ਵੱਡੀ ਬਹੁਮਤ ਹਾਸਲ ਕਰੇਗੀ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਮਾੜੂ, ਗੁਰਦਰਸ਼ਨ ਸਿੰਘ ਹੈਪੀ ਨਨਹੇੜੀ, ਸੁਰਿੰਦਰ ਸਿੰਘ ਕਾਮੀ,ਸੁਖਬੀਰ ਸਿੰਘ ਵੜੈਚ,ਜਸਵੰਤ ਸਿੰਘ ਸਰਪੰਚ ਨਸੀਰਪੁਰ,ਸ ਸੁਲੱਖਣ ਸਿੰਘ ਭੰਗੂ, ਦਲਵੀਰ ਸਿੰਘ ਭੰਗੂ,ਨਾਗਰ ਸਿੰਘ ਕੁੱਥਾਖੇੜੀ, ਕੁਲਵੰਤ ਸਿੰਘ ਸਰਦਾਰਗੜ,ਬਿਕਰਮ ਸਿੰਘ ਬੰਸੀ,ਦਰਸ਼ਨ ਸਿੰਘ ਪੱਬਰੀ,ਸ੍ਰੀ ਸਾਹਿਲ ਸੂਦ ਘਨੌਰ,ਰਾਜਵੀਰ ਸਿੰਘ ਚੱਪੜ,ਬਨਾਰਸੀ ਸਿੰਘ ਸੇਖੂਪੁਰ,ਤੇਜ਼ੀ ਸਿਆਲੂ,ਹਰਮਨ ਸਿੰਘ ਮਾੜੂ,ਸੁਖਵਿੰਦਰ ਸਿੰਘ ਬਾਈ ਸਰਾਲਾ, ਅਮਿਰਤ ਸਿੰਘ ਬਘੋਰਾ ,ਗੁਰਜਿੰਦਰ ਸਿੰਘ ਕਰਨਪੁਰ,ਸਖਵਿੰਦਰ ਸਿੰਘ ਭੋਲਾ ਸਿਰ ਕੱਪੜਾ ਸਮੇਤ ਹੋਰ ਵੀ ਬਹੁਤ ਸਾਰੇ ਸਿਰਕੱਢਵੇਂ ਨੌਜਵਾਨ ਆਗੂ ਹਾਜ਼ਰ ਸਨ।
