ਬਾਬੂ ਸਿੰਘ ਜੰਡਿਆਲਾ ਸਾਥੀਆਂ ਸਮੇਤ ਵੱਡੀ ਗਿਣਤੀ ‘ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ

0

ਗਹਿਰੀ ਮੰਡੀ/ਜੰਡਿਆਲਾ ਗੁਰੂ, (ਡਾ: ਮਨਰਾਜ ਸਿੰਘ ਜੋਸਨ, ਭੁਪਿੰਦਰ ਸਿੰਘ ਸਿੱਧੂ) – ਅੱਜ  ਜੰਡਿਆਲਾ ਵਿਖੇ ਰੱਖੀ ਗਈ ਇਕ ਅਹਿਮ ਮੀਟਿੰਗ ਦੌਰਾਨ ਵਿਮੁਕਤ ਜਾਤੀਆਂ ਵਿਕਾਸ ਫੈਡਰੇਸ਼ਨ, ਸਰਪ੍ਰਸਤ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਚੇਤਨਾ ਮੰਚ ਅਤੇ ਰਿਟਾਇਰਡ ਸੁਪਰਡੈਂਟ ਸਮਾਜ ਕਲਿਆਣ ਵਿਭਾਗ (ਰਜਿ) ਪੰਜਾਬ ਦੇ ਮੁੱਖ ਆਗੂ ਬਾਬੂ ਸਿੰਘ ਜੰਡਿਆਲਾ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋ ਗਏ। ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੇ ਹੱਕਾਂ ਅਤੇ ਪੰਥਕ ਮੂਲਿਆਂ ਦੀ ਲੜਾਈ ਲੜ ਰਹੀ ਇਕ ਮਜ਼ਬੂਤ ਤਾਕਤ ਬਣ ਚੁੱਕੀ ਹੈ ਅਤੇ ਦਿਨੋਂ-ਦਿਨ ਵੱਡੀ ਗਿਣਤੀ ਵਿੱਚ ਇਮਾਨਦਾਰ ਅਤੇ ਸਮਾਜ ਸੇਵੀ ਆਗੂ ਇਸ ਨਾਲ ਜੁੜ ਰਹੇ ਹਨ। ਜ਼ਿਕਰਯੋਗ ਹੈ ਕਿ ਬਾਬੂ ਸਿੰਘ ਜੰਡਿਆਲਾ ਪਹਿਲਾਂ ਉਪ ਪ੍ਰਧਾਨ ਆਮ ਆਦਮੀ ਪਾਰਟੀ ਵਿਮੁਕਤ ਜਾਤੀਆਂ ਵਿੰਗ ਅਤੇ ਜਿਲਾ ਸਕੱਤਰ ਭਾਰਤੀ ਜਨਤਾ ਪਾਰਟੀ ਦੇ ਅਹੁਦਿਆਂ ‘ਤੇ ਵੀ ਰਹਿ ਚੁੱਕੇ ਹਨ। ਉਹ 2015 ਤੋਂ ਲਗਾਤਾਰ ਲੋੜਵੰਦ ਬੱਚਿਆਂ ਦੇ ਵਿਆਹ ਹਰ ਸਾਲ ਕਰਵਾਉਂਦੇ ਆ ਰਹੇ ਹਨ ਅਤੇ ਸਮਾਜ ਸੇਵਾ ਵਿੱਚ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। ਬਾਬੂ ਸਿੰਘ ਜੰਡਿਆਲਾ ਨੇ ਇਸ ਮੌਕੇ ਕਿਹਾ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਨੀਤੀ ਅਤੇ ਪੰਜਾਬ ਪ੍ਰਤੀ ਵਚਨਬੱਧਤਾ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਅਤੇ ਹੁਣ ਉਹ ਪੂਰੀ ਨਿਸ਼ਠਾ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਮੌਕੇ ਸੀਨੀਅਰ ਲੀਡਰਸ਼ਿਪ ਵਿੱਚੋਂ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਅਮਨਦੀਪ ਸਿੰਘ ਡੱਡੂਆਣਾਂ, ਭਾਈ ਜਸਕਰਨ ਸਿੰਘ ਰਿਆੜ, ਭਾਈ ਦਲਜੀਤ ਸਿੰਘ ਮਿਆਦੀਆਂ, ਭਾਈ ਪ੍ਰਗਟ ਸਿੰਘ ਮੀਆਂਵਿੰਡ (ਮੁੱਖ ਦਫ਼ਤਰ ਸਕੱਤਰ), ਬਾਬਾ ਬਿਬੇਕ ਸਿੰਘ ਜੀ, ਭਾਈ ਹਰਕਮਲਪ੍ਰੀਤ ਸਿੰਘ, ਤਰਸੇਮ ਸਿੰਘ ਜੰਡਿਆਲਾ, ਸਤਪਾਲ ਸਿੰਘ ਮਾਹਲਾ, ਭੁਪਿੰਦਰ ਸਿੰਘ ਮਾਹਲਾ, ਚੈਚਲ ਸਿੰਘ ਮਾਹਲਾ, ਬਲਕਾਰ ਸਿੰਘ ਜੰਡਿਆਲਾ, ਠੇਕੇਦਾਰ ਕਸ਼ਮੀਰ ਸਿੰਘ ਮਾਹਲਾ, ਰਾਜਿੰਦਰ ਪਾਲ ਸਿੰਘ ਮਾਹਲਾ, ਗੁਰਦੀਪ ਚੰਦ ਮਾਹਲਾ, ਗੱਜਣ ਸਿੰਘ ਗਦਲੀ, ਸੁੱਚਾ ਸਿੰਘ ਬੰਡਾਲਾ, ਗੁਰਨਾਮ ਸਿੰਘ ਬੰਡਾਲਾ, ਬੂਟਾ ਸਿੰਘ ਬੰਡਾਲਾ, ਪ੍ਰਕਾਸ਼ ਸਿੰਘ ਤਲਾਵਾ, ਦਿਵਾਨ ਸਿੰਘ ਤਲਾਵਾ, ਗੁਰਪ੍ਰੀਤ ਸਿੰਘ ਦੇਵੀਦਾਸ ਪੁਰਾ, ਜੁਗਰਾਜ ਸਿੰਘ ਕੋਟ ਖਹਿਰਾ, ਅੰਗਰੇਜ਼ ਸਿੰਘ ਨਿਝਰ ਪੁਰਾ, ਬਿਸ਼ਨ ਸਿੰਘ ਜੰਡਿਆਲਾ, ਦਲਜੀਤ ਸਿੰਘ ਵਿਰਕ, ਦਿਲਬਾਗ ਸਿੰਘ ਲਾਹੋਰੀਆ, ਬਲਜੀਤ ਸਿੰਘ ਵਿਰਕ, ਗੁਲਜ਼ਾਰ ਸਿੰਘ ਵਿਰਕ, ਰਾਜਿੰਦਰ ਸਿੰਘ ਨਵਾ ਕੋਟ, ਗੁਰਵੇਲ ਸਿੰਘ ਵਿਰਕ, ਨਿਸ਼ਾਨ ਸਿੰਘ ਵਿਰਕ, ਵਰਿਆਮ ਸਿੰਘ ਜੰਡਿਆਲਾ, ਸਾਹਿਬ ਸਿੰਘ, ਜਤਿੰਦਰ ਸਿੰਘ ਘਣਗਸ, ਜੋਬਨ ਸਿੰਘ ਕੰਗ, ਗਿਆਨ ਸਿੰਘ ਭੰਗਵਾ, ਅਮਰੀਕ ਸਿੰਘ ਭਿੰਡਰ, ਜਲਵਿੰਦਰ ਸਿੰਘ ਮੁਨਸ਼ੀ, ਮੰਗਲ ਸਿੰਘ ਧਿਆਨਪੁਰ, ਦਵਿੰਦਰ ਸਿੰਘ ਮੰਟਾ, ਤਰਸੇਮ ਸਿੰਘ ਵਨਚੜੀ, ਦਿਲਬਾਗ ਸਿੰਘ ਪੰਡੋਰੀ, ਬਲਦੀਪ ਸਿੰਘ ਸੰਧੂ ਆਈ.ਆਰ.ਐਸ., ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ, ਪਰਮਜੀਤ ਸਿੰਘ ਅਤੇ ਕਾਬਲ ਸਿੰਘ ਵੀ ਮੌਜੂਦ ਸਨ। ਸਭ ਨੇ ਇਕਸੁਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀਆਂ ਨੀਤੀਆਂ ‘ਤੇ ਪੂਰਾ ਵਿਸ਼ਵਾਸ ਜਤਾਉਂਦਿਆਂ ਪਾਰਟੀ ਦੀ ਚੜਦੀ ਕਲਾ ਲਈ ਦਿਨ-ਰਾਤ ਇਕ ਕਰਨ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *