ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਸਲਾਈ ਸੈਂਟਰ ਵਿਚ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਐਡਵੋਕੇਟ ਸਤੀਸ਼ ਕਰਕਰਾ ਨੇ ਵੰਡੇ ਸਰਟੀਫਿਕੇਟ

ਪਟਿਆਲਾ, 31 ਮਈ (ਗੁਰਪ੍ਰਤਾਪ ਸਿੰਘ ਸ਼ਾਹੀ)
ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਵਲੋ ਐਸ ਐਸ ਜੈਨ ਮਹਾਂਵੀਰ ਸੰਘ ਦੇ ਸਹਿਯੋਗ ਨਾਲ ਡੂਮਾ ਵਾਲੀ ਗਲੀ ਵਿਖੇ ਸਲਾਈ ਸੈਂਟਰ ਚਲਾਇਆ ਜਾ ਰਿਹਾ ਹੈ ਜਿਸ ਵਿਚ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡਣ ਲਈ ਨਰੇਸ਼ ਜੈਨ ਪ੍ਰਧਾਨ ਐਸ ਐਸ ਜੈਨ ਮਹਾਵੀਰ ਸੰਘ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾ ਪਹੁੰਚੇ। ਜਿਨ੍ਹਾਂ ਨੇ ਲੜਕੀਆਂ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਐਡਵੋਕੇਟ ਸਤੀਸ ਕਰਕਰਾ ਨੇ ਕਿਹਾ ਕਿ ਸਾਡੀ ਸੰਸਥਾ ਦੀ ਕੋਸ਼ਿਸ ਹੈ ਕਿ ਜਿਆਦਾ ਤੋਂ ਜਿਆਦਾ ਸਮਾਜ ਸੇਵਾ ਦੇ ਕੰਮ ਕੀਤੇ ਹਨ ਅਤੇ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ। ਇਸ ਮੌਕੇ ਸਤੀਸ਼ ਕਰਕਰਾ ਨੇ ਨਰੇਸ਼ ਜੈਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇੰਨਾ ਦੇ ਸਹਿਯੋਗ ਨਾਲ ਸਿਲਾਈ ਸੈਂਟਰ ਖੋਲ ਕੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਹ ਸਲਾਘਾਂਯੋਗ ਹੈ। ਉਨ੍ਹਾਂ ਸਰਟੀਫਿਕੇਟ ਹਾਸਲ ਕਰਨ ਵਾਲੀਆਂ ਲੜਕੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਇਸ ਮੌਕੇ ਸਤੀਸ਼ ਕਰਕਰਾ ਨੇ ਕਿਹਾ ਕਿ ਨਰੇਸ਼ ਜੈਨ ਜੀ ਵੱਡੇ ਪੱਧਰ ’ਤੇ ਸਮਾਜ ਸੇਵਾ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਸੁਪਨਾ ਹੈ ਕਿ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਆਤਮ ਨਿਰਭਰ ਬਣਾਇਆ ਜਾਵੇ, ਕਿਉਂਕਿ ਉਹ ਮੰਨਦੇ ਹਨ ਇੱਕ ਆਤਮ ਨਿਰਭਰ ਵਿਅਕਤੀ ਹੀ ਸਮਾਜ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਸਭਾ ਦੇ ਮੈਂਬਰ ਬੋਬਿੰਦਰ ਮਹਿਤਾ ਨੇ ਆਪਣੇ ਸਵਰਗਵਾਸੀ ਪਿਤਾ ਕ੍ਰਿਸ਼ਨ ਟੇਲਰ ਦੀ ਯਾਦ ਵਿਚ ਇੱਕ ਸਲਾਈ ਮਸ਼ੀਨ ਸੈਂਟਰ ਵਲੋ ਕਰਵਾਏ ਗਏ ਪੇਪਰ ਵਿਚ ਅੱਵਲ ਆਈ ਵਿਦਿਆਰਥਣ ਨੂੰ ਇਨਾਮ ਵਜੋਂ ਦਿੱਤੀ। ਇਸ ਮੌਕੇ ਪ੍ਰਧਾਨ ਸਤੀਸ਼ ਕਰਕਰਾ ਅਤੇ ਸਕੱਤਰ ਅਤੇ ਮੈਨੇਜਰ ਸਲਾਈ ਸੈਂਟਰ ਕਰਨੈਲ ਸਿੰਘ ਚਲੇਲਾ ਨੇ ਮੈਂਬਰ ਸਾਹਿਬਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਸੰਸਥਾ ਦੇ ਨਾਲ ਪਟਿਆਲਾ ਸਹਿਰ ਦੇ ਆਮ ਨਾਗਰਿਕਾਂ ਨੂੰ ਵੱਧ ਤੋ ਵੱਧ ਜੋੜਿਆ ਜਾਵੇ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜੇ ਆਰ ਸਚਦੇਵਾ ਦੀ ਸਿਹਤ ਠੀਕ ਹੋਣ ਲਈ ਸਮੂਹ ਮੈਂਬਰ ਸਾਹਿਬਾਨਾਂ ਵਲੋ ਪਰਮਾਤਮਾ ਦੇ ਚਰਨਾ ਵਿਚ ਅਰਦਾਸ ਕੀਤੀ ਗਈ ਇਸ ਮੌਕੇ ਨਰੇਸ਼ ਜੈਨ ਪ੍ਰਧਾਨ ਐਸ ਐਸ ਜੈਨ ਮਹਾਂਵੀਰ ਸੰਘ, ਚੀਫ ਪੈਟਰਨ ਹਿਊਮਨ ਰਾਈਟਸ, ਮਨਜਿੰਦਰ ਸਿੰਘ, ਆਕਾਸ਼ ਸ਼ਰਮਾ ਬੋਕਸਰ ਪ੍ਰਧਾਨ ਪਟਿਆਲਾ ਪ੍ਰੋਗਰੈਸਿਵ ਫਰੰਟ, ਰਿਸ਼ਬ ਜੈਨ, ਸੈਕਟਰੀ ਕਮ ਮੈਨੇਜਰ ਸਿਲਾਈ ਸੈਂਟਰ ਕਰਨੈਲ ਸਿੰਘ ਚਲੇਲਾ, ਵਿਜੈ ਮੋਹਨ ਵਰਮਾਂ, ਸੀਮਾ ਸ਼ਰਮਾ ਸਾਬਕਾ ਕੌਂਸਲਰ, ਪਵਨ ਗੋਇਲ, ਪਵਨ ਕੁਮਾਰ, ਆਸ਼ੂ ਅਗਰਵਾਲ, ਸੰਜੀਵ ਜੈਨ, ਕ੍ਰਿਸ਼ਨ ਚੰਦ ਐਸ ਕੇ ਮਹਿਤਾ, ਪ੍ਰਸਪ੍ਰਰੀਤ ਕੌਰ, ਪਰਮਜੀਤ ਕੌਰ ਸੁਪਰਵਾਈਜਰ ਸਲਾਈ ਸੈਂਟਰ, ਪ੍ਰਿੰਸੀਪਲ ਮਨਪ੍ਰੀਤ ਕੌਰ, ਪ੍ਰਿੰਸੀਪਲ ਅੰਜੂ, ਜਸਪ੍ਰੀਤ ਕੌਰ, ਜਸਵੰਤ ਸਿੰਘ, ਰਜਿੰਦਰ ਸਿੰਘ, ਗੁਰਕੀਰਤ ਸੰਧੂ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।
