ਅੰਮ੍ਰਿਤਪਾਲ ਮਹਿਰੋਂ ਨੇ ਜੋ ਕੀਤਾ, ਠੀਕ ਕੀਤਾ ! ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਵੱਡਾ ਬਿਆਨ

0
New-Project-(93)-1750057183709

ਚੰਡੀਗੜ੍ਹ, 16 ਜੂਨ 2025 (ਨਿਊਜ਼ ਟਾਊਨ ਨੈਟਵਰਕ):

ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਜਿਹੜਾ ਕਾਰਜ ਕੀਤਾ, ਉਹ ਠੀਕ ਕੀਤਾ। ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰੇਗਾ, ਉਹਦੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਇਹ ਬਿਆਨ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦਿੱਤਾ ਗਿਆ। 

ਉਨ੍ਹਾਂ ਕਿਹਾ ਕਿ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਲੱਚਰਤਾ ਭਰੇ ਗੀਤ ਅਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਉਪਦੇਸ਼ ਕੀਤਾ ਹੈ। ਭਾਵ ਸਾਡੀ ਸਿੱਖ ਨੌਜਵਾਨੀ ਨੂੰ ਹੀ ਨਹੀਂ, ਹਿੰਦੂ ਮੁਸਲਮਾਨ ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ, ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ, ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ, ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਮਹਿਰੋਂ ਨੇ ਕੋਈ ਗਲਤ ਨਹੀਂ ਕੀਤਾ, ਇਹ ਪਹਿਲਾਂ ਵੀ ਹੁੰਦਾ ਆਇਆ ਹੈ। 

ਦੱਸ ਦਈਏ ਕਿ ਨਿਹੰਗ ਅੰਮ੍ਰਿਤਪਾਲ ਮਹਿਰੋਂ ਅਤੇ ਉਸਦੇ ਸਾਥੀਆਂ ਦੇ ਵਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਆਲੀ ਕਮਲ ਕੌਰ ਭਾਬੀ ਦਾ ਕਤਲ ਕਰ ਦਿੱਤਾ ਗਿਆ ਸੀ। ਬਠਿੰਡਾ ਪੁਲਿਸ ਮੁਤਾਬਿਕ ਮਹਿਰੋਂ ਯੂਏਈ ਫਰਾਰ ਹੋ ਗਿਆ ਹੈ। 

Leave a Reply

Your email address will not be published. Required fields are marked *