ਭਾਰਤ-ਆਸਟ੍ਰੇਲਿਆ ਵਿਚ ਯੂਰੇਨਿਯਮ ਸਮਝੌਤੇ ’ਤੇ ਲੱਗੀ ਮੋਹਰ

ਭਾਰਤ-ਆਸਟ੍ਰੇਲਿਆ ਵਿਚ ਯੂਰੇਨਿਯਮ...
ਨਵੀਂ ਦਿੱਲੀ/ਮੇਲਬੋਰਨ : ਭਾਰਤ ਅਤੇ ਆਸਟ੍ਰੇਲੀਆ ਵਿਚ ਯੂਰੇਨਿਯਮ ਸਪਲਾਈ ਸਮਝੌਤੇ ‘ਤੇ ਅਧਿਕਾਰਕ ਮੋਹਰ ਲੱਗ ਗਈ ਹੈ। ਮੇਲਬੋਰਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵਿਚਾਲੇ ਹੋਈ ਦੋਪੱਖੀ ਬੈਠਕ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਰੱਖਿਆ, ਵਪਾਰ, ਊਰਜਾ, ਅੰਤਰਿਕਸ਼ ਅਤੇ ਕ੍ਰਿਟੀਕਲ ਮਿਨਰਲਜ਼ ਸਮੇਤ ਕਈ ਮਹੱਤਵਪੂਰਨ ਖੇਤਰਾਂ ਵਿੱਚ ਸਮਝੌਤਿਆਂ ਦਾ ਐਲਾਨ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਸਟ੍ਰੇਲੀਆ ਤੋਂ ਭਾਰਤ ਨੂੰ ਯੂਰੇਨਿਯਮ ਦੀ ਸਪਲਾਈ ਨਾਲ ਦੇਸ਼ ਦੇ ਸਾਫ਼ ਊਰਜਾ ਮਿਸ਼ਨ ਨੂੰ ਵੱਡੀ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ ਮਿਲ ਕੇ ਕ੍ਰਿਟੀਕਲ ਮਿਨਰਲਜ਼ ਕੋਰੀਡੋਰ ਵੀ ਵਿਕਸਿਤ ਕਰਨਗੇ। ਇਸ ਤੋਂ ਇਲਾਵਾ ਕੋਕੋਸ (ਕੀਲਿੰਗ) ਟਾਪੂ ‘ਤੇ ਸਪੇਸ ਟ੍ਰੈਕਿੰਗ ਟਰਮੀਨਲ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਭਾਰਤ ਦੇ ਗਗਨਯਾਨ ਮਿਸ਼ਨ ਨੂੰ ਸਹਾਇਤਾ ਮਿਲੇਗੀ।
ਦੋਵੇਂ ਦੇਸ਼ਾਂ ਨੇ ਆਸਟ੍ਰੇਲੀਆ-ਭਾਰਤ ਸਾਈਬਰ, ਕ੍ਰਿਟੀਕਲ ਟੈਕਨੋਲੋਜੀ ਅਤੇ ਸਪਲਾਈ ਚੇਨ (PACTS) ਭਾਈਵਾਲੀ ਸ਼ੁਰੂ ਕਰਨ ‘ਤੇ ਵੀ ਸਹਿਮਤੀ ਜਤਾਈ ਹੈ। ਇਸ ਤਹਿਤ ਆਰਟੀਫ਼ਿਸ਼ਲ ਇੰਟੈਲੀਜੈਂਸ (AI), ਕਵਾਂਟਮ ਕੰਪਿਊਟਿੰਗ, ਸੈਮੀਕੰਡਕਟਰ, ਸਾਈਬਰ ਸੁਰੱਖਿਆ ਅਤੇ ਡਿਜ਼ਿਟਲ ਰੇਜ਼ਿਲੀਅੰਸ ਵਰਗੇ ਖੇਤਰਾਂ ਵਿੱਚ ਸਾਂਝੀ ਖੋਜ ਅਤੇ ਵਿਕਾਸ ਕੀਤਾ ਜਾਵੇਗਾ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਹੁਣ ਤੱਕ ਦੋਵੇਂ ਦੇਸ਼ਾਂ ਦੀਆਂ ਸਪਲਾਈ ਚੇਨਾਂ ਤਾਂ ਜੁੜੀਆਂ ਹੋਈਆਂ ਸਨ, ਪਰ ਨੀਤੀਆਂ ਵੱਖ-ਵੱਖ ਸਨ। ਅੱਜ ਦਾ ਸਮਝੌਤਾ ਇਸ ਦੂਰੀ ਨੂੰ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ 2015 ਦੇ ਭਾਰਤ-ਆਸਟ੍ਰੇਲੀਆ ਪਰਮਾਣੂ ਸਹਿਯੋਗ ਸਮਝੌਤੇ ਤਹਿਤ ਭਾਰਤ ਨੂੰ ਯੂਰੇਨਿਯਮ ਨਿਰਯਾਤ ਦੀ ਵਿਵਸਥਾ ‘ਤੇ ਦਸਤਖ਼ਤ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੰਡੋ-ਪੈਸਿਫਿਕ ਖੇਤਰ ਸਿਰਫ਼ ਦੋ ਮਹਾਸਾਗਰਾਂ ਦਾ ਮਿਲਾਪ ਨਹੀਂ, ਸਗੋਂ ਭਾਰਤ ਅਤੇ ਆਸਟ੍ਰੇਲੀਆ ਵਰਗੇ ਲੋਕਤਾਂਤਰਿਕ ਦੇਸ਼ਾਂ ਦੀ ਸਾਂਝੀ ਸੋਚ ਅਤੇ ਆਕਾਂਖਾਵਾਂ ਦਾ ਪ੍ਰਤੀਕ ਹੈ। ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਦੋਵੇਂ ਦੇਸ਼ਾਂ ਨੇ ਸਾਂਝੀ ਘੋਸ਼ਣਾ ‘ਤੇ ਵੀ ਦਸਤਖ਼ਤ ਕੀਤੇ ਹਨ। ਇਸ ਤੋਂ ਇਲਾਵਾ ਭਾਰਤ-ਆਸਟ੍ਰੇਲੀਆ ਡਿਫੈਂਸ ਇਨੋਵੇਸ਼ਨ ਕੋਰੀਡੋਰ ਰਾਹੀਂ ਦੋਵੇਂ ਦੇਸ਼ਾਂ ਦੇ ਰੱਖਿਆ ਸਟਾਰਟਅੱਪ ਅਤੇ ਰੱਖਿਆ ਉਦਯੋਗਾਂ ਨੂੰ ਆਪਸ ਵਿੱਚ ਜੋੜਿਆ ਜਾਵੇਗਾ। ਜਹਾਜ਼ ਨਿਰਮਾਣ, ਮੁਰੰਮਤ ਅਤੇ ਰੱਖ-ਰਖਾਅ ਦੇ ਖੇਤਰ ਵਿੱਚ ਵੀ ਸਾਂਝੇ ਤੌਰ ‘ਤੇ ਕੰਮ ਕਰਨ ‘ਤੇ ਸਹਿਮਤੀ ਬਣੀ ਹੈ
