ਚੰਡੀਗੜ੍ਹ ਦੇ ਪੈਟਰੋਲ ਪੰਪ ‘ਤੇ ਵਿਵਾਦ, ਸਿਕਿਊਰਿਟੀ ਗਾਰਡ ਨੇ ਹਵਾ ਵਿੱਚ ਚਲਾਈਆਂ ਗੋਲੀਆਂ

0
Firing

ਚੰਡੀਗੜ੍ਹ ਦੇ ਪੈਟਰੋਲ ਪੰਪ 'ਤੇ ਵਿਵਾਦ...

ਚੰਡੀਗੜ੍ਹ ਦੇ ਸੈਕਟਰ 38 ਵੈਸਟ ਸਥਿਤ ਇੱਕ ਪੈਟਰੋਲ ਪੰਪ ‘ਤੇ ਸ਼ੁੱਕਰਵਾਰ ਰਾਤ ਕਰੀਬ 10 ਵਜੇ ਪੈਟਰੋਲ ਭਰਵਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਸਿਕਿਊਰਿਟੀ ਗਾਰਡ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਗੋਲੀ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਮਲੋਆ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਮੁਤਾਬਕ, ਪੈਟਰੋਲ ਪੰਪ ਨਿਰਧਾਰਤ ਸਮੇਂ ‘ਤੇ ਬੰਦ ਹੋ ਚੁੱਕਾ ਸੀ, ਜਦੋਂ ਦੋ ਨੌਜਵਾਨ ਮੋਟਰਸਾਈਕਲ ‘ਤੇ ਉੱਥੇ ਪਹੁੰਚੇ ਅਤੇ ਸਿਕਿਊਰਿਟੀ ਗਾਰਡ ‘ਤੇ ਪੰਪ ਖੋਲ੍ਹ ਕੇ ਪੈਟਰੋਲ ਭਰਨ ਲਈ ਦਬਾਅ ਪਾਉਣ ਲੱਗੇ। ਗਾਰਡ ਵੱਲੋਂ ਕਈ ਵਾਰ ਸਮਝਾਉਣ ਦੇ ਬਾਵਜੂਦ ਦੋਵੇਂ ਨੌਜਵਾਨ ਆਪਣੀ ਜ਼ਿੱਦ ‘ਤੇ ਅੜੇ ਰਹੇ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ।

ਵਿਵਾਦ ਵਧਣ ‘ਤੇ ਸਿਕਿਊਰਿਟੀ ਗਾਰਡ ਨੇ ਚੇਤਾਵਨੀ ਵਜੋਂ ਆਪਣੀ ਲਾਇਸੈਂਸੀ ਪਿਸਤੌਲ ਨਾਲ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਗੋਲੀ ਚੱਲਣ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਨੇ ਮੌਕੇ ਤੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇੱਕ ਨੌਜਵਾਨ ਦੀ ਪਛਾਣ ਸਚਿਨ ਵਜੋਂ ਹੋਈ ਹੈ, ਜਦਕਿ ਦੂਜੇ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ। ਪੁਲਿਸ ਪੂਰੇ ਮਾਮਲੇ ਦੀ ਹਰ ਪੱਖੋਂ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *