ਤਰਕਸ਼ੀਲ ਸੁਸਾਇਟੀ ਪਟਿਆਲਾ ਇਕਾਈ ਦੇ ਜਨਕ ਰਾਜ ਨੁ ਜਥੇਬੰਦਕ ਮੁਖੀ ਚੁਣਿਆ ਗਿਆ

0

ਪਟਿਆਲਾ 31 ਮਈ ਰਾਜਿੰਦਰ ਸਿੰਘ ਥਿੰਦ)- ਤਰਕਸ਼ੀਲ

 ਸੁਸਾਇਟੀ ਪਟਿਆਲਾ ਇਕਾਈ ਦੀ ਮੀਟਿੰਗ ਅੱਜ ਡਾ਼ ਅਨਿਲ ਕੁਮਾਰ ਦੇ ਘਰ ਅੰਨਦ ਨਗਰ -ਬੀ ਵਿਖੇ ਹੋਈ। ਇਹ ਮੀਟਿੰਗ ਪਟਿਆਲਾ ਇਕਾਈ ਦੇ ਵਿੱਤ ਵਿਭਾਗ ਮੁਖੀ ਸ਼ਤੀਸ਼ ਆਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਇਕਾਈ ਦੇ ਜਥੇਬੰਦਕ ਮੁਖੀ ਸ੍ਰੀ ਪੂਰਨ ਸਿੰਘ ਦੇ ਛੇ ਮਹੀਨੇ ਲਈ ਕਨੇਡਾ ਗਏ ਹੋਣ ਕਾਰਨ ਸ਼੍ਰੀ ਜਨਕ ਰਾਜ ਨੂੰ ਸਰਬਸੰਮਤੀ ਨਾਲ ਇਕਾਈ ਦਾ ਜਥੇਬੰਦਕ ਵਿਭਾਗ ਮੁਖੀ ਬਣਾਇਆ ਗਿਆ। ਇਸ ਮੀਟਿੰਗ ਵਿੱਚ ਸ੍ਰੀ ਰਾਮ ਕੁਮਾਰ ਢਕੜਬਾ, ਸਨੇਹ ਲਤਾ, ਰਾਮ ਸਿੰਘ ਬੰਗ, ਇੰਦਰਜੀਤ ਕੌਰ, ਕੁਲਵੰਤ ਕੌਰ, ਪ੍ਰੀਤਮਾ ਸ਼ਰਮਾ, ਦਵਿੰਦਰ ਸਿੰਘ, ਸੁਰਜੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਤੇ ਚਰਚਾ ਵਿੱਚ ਹਿੱਸਾ ਲਿਆ।

       ਇਸ ਮੌਕੇ ਕਈ ਅਹਿਮ ਫੈਸਲੇ ਲੈਏ ਗਏ ਤੇ ਸੂਬਾ ਕਮੇਟੀ ਰਿਪੋਰਟ ਕੁਲਵੰਤ ਕੌਰ ਨੇ ਪੜੀ। ਜਿਸ ਵਿਚ ਤਰਕਸ਼ੀਲ ਮੈਗਜੀਨ ਦੀ ਗਿਣਤੀ ਵਧਾਉਣ ਲਈ ਸ਼੍ਰੀ ਜਨਕ ਰਾਜ ਨੇ ਕਈ ਨਵੇਂ ਤਰੀਕੇ ਦੱਸੇ। ਜਿਸ ਵਿਚ ਮੈਗਜੀਨ ਦੇ ਵਿਸ਼ੇਸ਼ ਲੇਖਾਂ ਦੀ ਪੀ ਡੀ ਐਫ ਬਣਾ ਕੇ ਤੇ ਬੈਕਗ੍ਰਾਉਂਡ ਵਿਚ ਆਵਾਜ਼ ਭਰ ਕੇ ਸੋਸ਼ਲ ਮੀਡੀਆ ਰਾਹੀਂ ਪ੍ਰਸਾਰਤ ਕਰਨ ਦੀ ਵਿਧੀ ਅਪਣਾਉਣ ਦਾ ਸੁਝਾਅ ਪੇਸ਼ ਕੀਤਾ ਜੋ ਸਾਰੇ ਮੈਂਬਰਾਂ ਨੇ ਪਸੰਦ ਕੀਤਾ। ਇਸ ਮੀਟਿੰਗ ਵਿੱਚ ਇਕਾਈ ਦੀ ਮੈਂਬਰਸ਼ਿਪ ਵਧਾਉਣ ਲਈ ਸਾਰਿਆਂ ਨੂੰ ਕਿਹਾ ਗਿਆ ਤਾਂ ਕਿ ਅੰਧਵਿਸ਼ਵਾਸ ਤੇ ਗੈਰਵਿਗਾਨਿਕ ਵਿਚਾਰਾਂ ਨੂੰ ਛੇਤੀ ਖਤਮ ਕੀਤਾ ਜਾ ਸਕੇ।

Leave a Reply

Your email address will not be published. Required fields are marked *