ਬੀਬੀ ਰੰਧਾਵਾ ਨੇ ਚੋਣ ਜਿੱਤਣ ਵਾਲੇ ਕਾਂਗਰਸੀ ਉਮੀਦਵਾਰਾਂ ਨੂੰ ਦਿੱਤੀ ਵਧਾਈ

0

ਸਮਾਣਾ/ਪਟਿਆਲ਼ਾ30 ਮਈ (ਰਾਜਿੰਦਰ ਸਿੰਘ ਥਿੰਦ     ) ਪੰਜਾਬ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਵੱਡੇ ਲੀਡਰਾਂ ਨੇ ਕਾਗਜ਼ ਭਰਨ ਤੋਂ ਲੈਕੇ ਚੋਣਾਂ ਹੋਣ ਤੱਕ ਲੋਕਾਂ ਨੂੰ ਡਰਾਉਣ ਧਮਕਾਉਣ ਵਾਲੀ ਬਿਆਨਬਾਜ਼ੀ ਕੀਤੀ ਉਸਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਆਪਣੀ ਹਾਰ ਤੋਂ ਡਰੀ ਹੋਈ ਸੀ। ਪੋਲਿੰਗ ਬੂਥਾਂ ਉੱਤੇ ਕੈਪਚਰਿੰਗ ਅਤੇ ਧੱਕਾ ਆਪ ਪਾਰਟੀ ਦੀ ਬੁਖਲਾਹਟ ਦੀ ਨਿਸ਼ਾਨੀ ਹੈ।ਬੀਬੀ ਰੰਧਾਵਾ ਨੇ ਕਿਹਾ ਕਿ ਅਸੀਂ ਮਹਿਸੂਸ ਕੀਤਾ ਕਿ ਆਪ ਵਿਧਾਇਕਾਂ ਵੱਲੋਂ ਸੋਸ਼ਲ ਤੇ ਪ੍ਰਿੰਟ ਮੀਡੀਆ ਉੱਤੇ ਦਿੱਤੇ ਗਏ ਧਮਕੀ ਭਰੇ ਬਿਆਨਾਂ ਦਾ ਅਸਰ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਉੱਤੇ ਪਿਆ ਜਿਸ ਕਰਕੇ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਕਾਫ਼ੀ ਹੱਦ ਤੱਕ ਪਿੱਛੇ ਹੱਟ ਗਏ। ਉਨਾਂ ਕਿਹਾ ਕਿ ਪੋਲਿੰਗ ਵਾਲੇ ਦਿਨ ਜਿਸ ਤਰਾਂ ਆਪ ਪਾਰਟੀ ਨੇ ਬਾਹਰੀ ਗੁੰਡੇ ਬੁਲਾ ਕੇ ਬੂਥਾਂ ਉੱਤੇ ਕਬਜ਼ੇ ਕੀਤੇ ਤੇ ਕੁੱਝ ਤੇ ਕਰਨ ਦੀ ਕੋਸ਼ਿਸ਼ ਕੀਤੀ, ਉਹ ਬੇਹਦ ਨਿੰਦਨਯੋਗ ਹੈ। ਉਨਾਂ ਕਿਹਾ ਕਿ ਕਈ ਬੂਥਾਂ ਉੱਤੇ ਬੂਥ ਕੈਪਚਰਿੰਗ ਕਰਕੇ ਕਾਂਗਰਸ ਤੇ ਦੂਜੇ ਉਮੀਦਵਾਰਾਂ ਨੂੰ ਬੂਥ ਵਿੱਚੋਂ ਬਾਹਰ ਕਰ ਦਿੱਤਾ ਗਿਆ ਤੇ ਆਪਣੀ ਮਰਜ਼ੀ ਨਾਲ ਮੋਹਰਾਂ ਲਾਈਆਂ ਗਈਆਂ। ਬੀਬੀ ਰੰਧਾਵਾ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਗੱਲ ਕਰਦਿਆਂ ਕਿਹਾ ਕਿ ਆਗਰ ਅਸੀਂ ਵਧੇਰੇ ਇੱਕਜੁੱਟਤਾ ਨਾਲ ਚੋਣ ਲੜੇ ਹੁੰਦੇ ਤਾਂ ਕਾਂਗਰਸ ਪਾਰਟੀ ਵਧੇਰੇ ਸੀਟਾਂ ਲੈ ਸਕਦੀ ਸੀ। ਕਿਉਂਕਿ ਜਿੱਥੇ ਤੁਸੀਂ ਪਾਰਟੀ ਦੇ ਉਮੀਦਵਾਰਾਂ ਲਈ ਬੂਥਾਂ ਤੇ ਇਕੱਲੇ ਲੜ ਰਹੇ ਹੋ ਉੱਥੇ ਚਾਰ ਹੋਰ ਬੰਦੇ ਤੁਹਾਡੇ ਨਾਲ ਖੜੇ ਹੋ ਜਾਣ ਤਾਂ ਤੁਹਾਡੀ ਤਾਕਤ ਦੁਗਣੀ ਹੋ ਜਾਂਦੀ ਹੈ।

ਬੀਬੀ ਰੰਧਾਵਾ ਨੇ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਪਾਰਟੀ ਔਖੇ ਸਮੇਂ ਵਿੱਚ ਹੁੰਦੀ ਹੈ ਉਸ ਵੱਲੋਂ ਖੜੇ ਕੀਤੇ ਗਏ ਸਾਰੇ ਉਮੀਦਵਾਰ ਪਾਰਟੀ ਦੇ ਬਹੁਤ ਹੀ ਵਫਾਦਾਰ ਸਿਪਾਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਚੋਣ ਲੜਨ ਵਾਲੇ ਹਰ ਉਮੀਦਵਾਰ ਤੇ ਉਨਾਂ ਨਾਲ ਖੜਨ ਵਾਲੇ ਵਰਕਰਾਂ ਨੂੰ ਕਾਂਗਰਸ ਪਾਰਟੀ ਪੂਰਨ ਸਨਮਾਨ ਦੇਵੇਗੀ। ਇਸ ਮੌਕੇ ਉਨਾਂ ਨੇ ਬੇਅੰਤ ਸਿੰਘ ਪੱਪੀ ਅਤੇ ਹਰਪ੍ਰੀਤ ਸਿੰਘ ਕੂਕਾ ਨੂੰ ਮਿਲਕੇ ਜਿੱਤ ਦੀ ਵਧਾਈ ਦਿੱਤੀ।ਇਸ ਮੌਕੇ ਬੀਬੀ ਰੰਧਾਵਾ ਦੇ ਨਾਲ ਮੰਗਤ ਮਵੀ ਪ੍ਰਧਾਨ ਬਲਾਕ ਕਾਂਗਰਸ, ਸਾਬਕਾ ਐਮਸੀ ਵਿਜੇ ਅਗਰਵਾਲ, ਸਵਰਨ ਮਠਾੜੂ, ਸ਼ਿਵਜੀ ਸ਼ਰਮਾ, ਲੱਕੀ ਗਰਗ, ਮੀਤਾ ਵਿਰਕ, ਜਗਤਾਰ ਬਿਜਲਪੁਰ, ਗੁਰਪ੍ਰੀਤ ਪੀਏ, ਬਘੇਲ ਨੰਬਰਦਾਰ, ਸਿਮਰ ਮੰਡ ਨੰਬਰਦਾਰ, ਪ੍ਰਭ ਭਿੰਡਰ, ਦੀਪੂ ਭੰਡਾਰੀ, ਕਾਲਾ ਬਠੋਈ , ਸ਼ੀਲ ਬੱਬਰ, ਪੂਜਾ ਗਰਗ, ਹਰਜਿੰਦਰ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *