ਲਾਸ਼ ਲੈ ਕੇ ਜਾ ਰਹੇ ਪ੍ਰਵਾਰ ਦੀ ਖੱਡ ਵਿਚ ਡਿੱਗੀ ਕਾਰ, 3 ਲੋਕਾਂ ਦੀ ਮੌਤ

0

ਡਰਾਈਵਰ ਨੂੰ ਨੀਂਦ ਆਉਣ ਦਾ ਸ਼ੱਕ, 3 ਹੋਏ ਜ਼ਖ਼ਮੀ
ਦੇਹਰਾਦੂਨ, 30 ਮਈ (ਨਿਊਜ਼ ਟਾਊਨ ਨੈਟਵਰਕ) : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਦੇਹਰਾਦੂਨ ਤੋਂ ਪ੍ਰਵਾਰਕ ਮੈਂਬਰ ਦੀ ਲਾਸ਼ ਲੈ ਕੇ ਜਾ ਰਹੀ ਇੱਕ ਈਕੋ ਵੈਨ ਲਵਾਨੀ ਖੇਤਰ ਦੇ ਨੇੜੇ 400 ਤੋਂ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਵਿਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਅੱਜ ਸਵੇਰੇ ਵਾਪਰੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਐਨਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਦੁਰਘਟਨਾ ਵਾਲੀ ਖੱਡ ਵਿੱਚ ਉਤਰ ਕੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੈਂਕ (ਲੋਹਾਜੰਗ) ਪਿੰਡ ਦਾ ਰਹਿਣ ਵਾਲਾ ਬਲਬੀਰ ਸਿੰਘ ਆਪਣੇ ਪਰਿਵਾਰਕ ਮੈਂਬਰ, ਸਵਰਗੀ ਭਜਨ ਸਿੰਘ ਦੀ ਲਾਸ਼ ਨੂੰ ਦੇਹਰਾਦੂਨ ਤੋਂ ਪਿੰਡ ਲਿਆ ਰਿਹਾ ਸੀ। ਗੱਡੀ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਸਵਾਰ ਸਨ। ਲਵਾਨੀ ਦੇ ਜੰਗਲੀ ਖੇਤਰ ਵਿੱਚ ਪਹੁੰਚਣ ‘ਤੇ, ਗੱਡੀ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ। ਪੁਲਿਸ ਨੂੰ ਸ਼ੱਕ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਪਛਾਣ ਬਲਬੀਰ ਸਿੰਘ (52), ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ (48) ਅਤੇ ਪੁੱਤਰ ਅੰਸ਼ੂ ਬਿਸ਼ਟ (18) ਵਜੋਂ ਹੋਈ ਹੈ। ਕਵਿਤਾ ਦੇਵੀ (32), ਮਯੰਕ ਸਿੰਘ (8) ਅਤੇ ਰੋਸ਼ਨੀ (18) ਗੰਭੀਰ ਜ਼ਖ਼ਮੀ ਹੋ ਗਏ। ਮੁੱਢਲੀ ਸਹਾਇਤਾ ਤੋਂ ਬਾਅਦ, ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

Leave a Reply

Your email address will not be published. Required fields are marked *