ਸ੍ਰੀਨਗਰ ‘ਚ ਡਰੱਗ ਤਸਕਰ ਆਮਿਰ ਹਸਨ ਮੀਰ ਦੀ ਜਾਇਦਾਦ ਜ਼ਬਤ

0

ਜਾਇਦਾਦ ਦੀ ਬਾਜ਼ਾਰ ’ਚ ਲਗਭਗ 1 ਕਰੋੜ ਰੁਪਏ ਦੱਸੀ ਜਾ ਰਹੀ ਕੀਮਤ

ਸ੍ਰੀਨਗਰ, 26 ਮਈ (ਨਿਊਜ਼ ਟਾਊਨ ਨੈਟਵਰਕ) : ਜੰਮੂ-ਕਸ਼ਮੀਰ ਵਿੱਚ ਚੱਲ ਰਹੀ ਨਸ਼ਾ ਮੁਕਤ ਮੁਹਿੰਮ ਤਹਿਤ ਨਸ਼ਾ ਤਸਕਰੀ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦੇ ਹੋਏ, ਸ੍ਰੀਨਗਰ ਪੁਲਿਸ ਨੇ ਸ੍ਰੀਨਗਰ ਵਿੱਚ ਦਰਜ ਨਸ਼ਾ ਤਸਕਰੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਅਨੰਤਨਾਗ ਜ਼ਿਲ੍ਹੇ ਦੇ ਇੱਕ ਨਾਮੀ ਨਸ਼ਾ ਤਸਕਰ ਦੀ ਅਚੱਲ ਸੰਪਤੀ ਜ਼ਬਤ ਕਰ ਲਈ ਹੈ। ਕੁਰਕ ਕੀਤੀ ਗਈ ਸੰਪਤੀ ਆਮਿਰ ਹਸਨ ਮੀਰ ਪੁੱਤਰ ਗੁਲਾਮ ਹਸਨ ਮੀਰ, ਨਿਵਾਸੀ ਬੋਨਪੋਰਾ ਦੁਪਾਤਿਆਰ, ਬਿਜਬੇਹੜਾ ਦਾ ਰਿਹਾਇਸ਼ੀ ਮਕਾਨ ਹੈ, ਜੋ ਕਿ ਅਨੰਤਨਾਗ ਦੇ ਬਿਜਬੇਹੜਾ ਜ਼ਿਲ੍ਹੇ ਦੇ ਬੋਨਪੋਰਾ ਦੁਪਾਤਿਆਰ ਵਿੱਚ ਸਥਿਤ ਖਸਰਾ ਨੰਬਰ 134 ਵਾਲੀ ਜ਼ਮੀਨ ‘ਤੇ ਬਣਿਆ ਹੋਇਆ ਹੈ। ਇਸ ਸੰਪਤੀ ਦੀ ਅਨੁਮਾਨਿਤ ਬਜ਼ਾਰੀ ਕੀਮਤ ਲਗਭਗ 1 ਕਰੋੜ ਹੈ। ਇਹ ਕਾਰਵਾਈ ਸ੍ਰੀਨਗਰ ਦੇ ਸ਼ੇਰਗੜ੍ਹੀ ਪੁਲਿਸ ਸਟੇਸ਼ਨ ਵਿੱਚ ਦਰਜ ਐੱਫ.ਆਈ.ਆਰ. ਐਨਡੀਪੀਐਸ ਐਕਟ ਤਹਿਤ ਕੀਤੀ ਗਈ ਹੈ। ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਬਿਜਬੇਹੜਾ ਦੇ ਫਰਸਟ ਕਲਾਸ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਕੁਰਕੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਯੋਗ ਅਥਾਰਟੀ ਦੀ ਪ੍ਰਵਾਨਗੀ ਤੋਂ ਬਿਨਾਂ ਉਕਤ ਸੰਪਤੀ ਨੂੰ ਨਾ ਤਾਂ ਵੇਚਿਆ ਜਾ ਸਕਦਾ ਹੈ, ਨਾ ਹੀ ਟਰਾਂਸਫਰ (ਤਬਦੀਲ) ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਹੋਰ ਤਰੀਕੇ ਨਾਲ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਸ੍ਰੀਨਗਰ ਪੁਲਿਸ ਨਸ਼ਾ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਨਸ਼ਾ ਤਸਕਰੀ ਤੇ ਇਸ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਆਪਣੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੀ ਹੈ। ਪੁਲਿਸ ਨੇ ਆਮ ਜਨਤਾ ਨੂੰ ਵੀ ਸਹਿਯੋਗ ਕਰਨ ਅਤੇ ਨਸ਼ਾ ਤਸਕਰੀ ਜਾਂ ਇਸ ਦੇ ਨੈੱਟਵਰਕ ਨਾਲ ਸਬੰਧਤ ਕੋਈ ਵੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਮਦਦ ਕੀਤੀ ਜਾ ਸਕੇ।

Leave a Reply

Your email address will not be published. Required fields are marked *