ਮੋਰਿੰਡਾ ਨਗਰ ਕੌਂਸਲ ਚੋਣਾਂ ਵਿੱਚ 72.29 ਫ਼ੀਸਦੀ ਹੋਈ ਵੋਟਿੰਗ

0

ਮੋਰਿੰਡਾ, 26 ਮਈ (ਮਜ਼ੀਦ ਖਾਨ)-ਮੋਰਿੰਡਾ ਨਗਰ ਕੌਂਸਲ ਦੀਆਂ ਚੋਣਾਂ ਅੱਜ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋ ਗਈਆਂ। ਰਿਟਰਨਿੰਗ ਅਫ਼ਸਰ-ਕਮ- ਤਹਿਸੀਲਦਾਰ, ਮੋਰਿੰਡਾ ਵੱਲੋਂ ਜਾਰੀ ਕੀਤੇ ਅਧਿਕਾਰਤ ਅੰਕੜਿਆਂ ਮੁਤਾਬਕ ਅੱਜ ਪੋਲਿੰਗ ਵਾਲੇ ਦਿਨ ਕੁੱਲ 72.29 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਮੋਰਿੰਡਾ ਦੇ ਸਾਰੇ 15 ਵਾਰਡਾਂ ਵਿੱਚ ਕੁੱਲ 19,202 ਵੋਟਰ ਸਨ, ਜਿਨ੍ਹਾਂ ਵਿੱਚੋਂ 13,881 ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਵੋਟ ਪਾਉਣ ਵਾਲਿਆਂ ਵਿੱਚ 6,700 ਮਹਿਲਾਵਾਂ, 7,179 ਪੁਰਸ਼ ਅਤੇ 2 ਥਰਡ ਜੈਂਡਰ ਵੋਟਰ ਸ਼ਾਮਲ ਹਨ। ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਵੱਧ ਉਤਸ਼ਾਹ ਵਾਰਡ ਨੰਬਰ 7 ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਸਭ ਤੋਂ ਵੱਧ 87.08 ਫ਼ੀਸਦੀ ਮਤਦਾਨ ਹੋਇਆ। ਇਸ ਦੇ ਉਲਟ, ਸਭ ਤੋਂ ਘੱਟ ਵੋਟਿੰਗ ਵਾਰਡ ਨੰਬਰ 14 ਵਿੱਚ ਦਰਜ ਕੀਤੀ ਗਈ, ਜਿੱਥੇ ਸਿਰਫ਼ 60.88 ਫ਼ੀਸਦੀ ਲੋਕਾਂ ਨੇ ਵੋਟ ਪਾਈ। ਪ੍ਰਸ਼ਾਸਨ ਮੁਤਾਬਕ ਸਾਰੇ ਵਾਰਡਾਂ ਵਿੱਚ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਹੀ।

Leave a Reply

Your email address will not be published. Required fields are marked *