ਬਲਵਿੰਦਰ ਸਿੰਘ ਬੰਬ ਬਣੇ ਲਗਾਤਾਰ ਤੀਜੀ ਵਾਰ ਜਿ਼ਲ੍ਹਾ ਕਾਂਗਰਸ ਐਸ ਸੀ ਡਿਪਾਰਟਮੈਂਟ ਖੰਨਾ ਦੇ ਚੇਅਰਮੈਨ

ਸਮਰਾਲਾ ( ਪ੍ਰਿਤਪਾਲ ਸਿੰਘ )- ਜਿਲਾ ਕਾਂਗਰਸ ਕਮੇਟੀ ਐਸ ਸੀ ਡਿਪਾਰਟਮੈਂਟ ਖੰਨਾ ਦੇ ਚੇਅਰਮੈਨ ਬਲਵਿੰਦਰ ਸਿੰਘ ਬੰਬ ਸਾਬਕਾ ਸਰਪੰਚ ਪਿੰਡ ਬੰਬ ਅਤੇ ਸਾਬਕਾ ਮੈਂਬਰ ਬਲਾਕ ਸੰਮਤੀ ਸਮਰਾਲਾ ਦੀਆਂ ਪਾਰਟੀ ਪ੍ਰਤੀ ਕੀਤੀਆਂ ਜਾ ਰਹੀਆਂ ਸੁਭਾਵਾਂ ਤੇ ਸਖਤ ਮਿਹਨਤ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਤੀਜੀ ਵਾਰ ਜਿਲਾ ਕਾਂਗਰਸ ਕਮੇਟੀ ਐਸ ਸੀ ਡਿਪਾਰਟਮੈਂਟ ਖੰਨਾ ਦਾ ਜਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।ਇਹ ਨਿਯੁਕਤੀ ਲੋਕ ਸਭਾ ਹਲਕਾ ਫਤਹਿਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ,ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਖੰਨਾ,ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਸਿਫਾਰਸ਼ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਮਾਲਕ ਅਰਜਨ ਖੜਗੜੇ , ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ,ਲੋਕ ਸਭਾ ਮੈਂਬਰ ਸਾਬਕਾ ਕੇਂਦਰੀ ਮੰਤਰੀ ਭੈਣ ਕੁਮਾਰੀ ਸੈਲਜਾ ਮੈਂਬਰ CWC, ਸ੍ਰੀ ਕੇ ਰਾਜੂ ਜੀ ਨੈਸਲਨ ਕੋਆਡੀਨੇਟਰ ਐਸ ਸੀ, ਓਬੀਸੀ ਤੇ ਘੱਟ ਗਿਣਤੀ ਵਿਭਾਗ, ਆਲ ਇੰਡੀਆ ਕਾਂਗਰਸ ਐਸ ਸੀ ਡਿਪਾਰਟਮੈਂਟ ਦੇ ਰਾਸ਼ਟਰੀ ਚੇਅਰਮੈਨ ਸ੍ਰੀ ਰਜਿੰਦਰ ਪਾਲ ਗੌਤਮ , ਸ੍ਰੀ ਰਵਿੰਦਰ ਡਾਲਵੀ ਤੇ ਹਿਨਾ ਕਾਵੜੇ (ਦੋਮੇ) ਸਹਿ ਇੰਚਾਰਜ ਪ੍ਰਦੇਸ਼ ਕਾਂਗਰਸ ਕਮੇਟੀ ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਜਲੰਧਰ ,ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ,ਡਾਕਟਰ ਅਮਰ ਸਿੰਘ ਮੈਂਬਰ ਲੋਕ ਸਭਾ ਸ੍ਰੀ ਫਤਿਹਗੜ੍ਹ ਸਾਹਿਬ, ਕੈਪਟਨ ਸੰਦੀਪ ਸੰਧੂ ਜਰਨਲ ਸਕੱਤਰ ਇੰਚਾਰਜ ਪੀਪੀਸੀਸੀ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਜੀ, ਸ ਲਖਬੀਰ ਸਿੰਘ ਲੱਖਾ ਪਾਇਲ ਜੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਖੰਨਾ,ਸ ਰੁਪਿੰਦਰ ਸਿੰਘ ਰਾਜਾ ਗਿੱਲ ਜੀ ਹਲਕਾ ਇੰਚਾਰਜ ਸਮਰਾਲਾ ,ਨੈਸ਼ਨਲ ਕੋਆਡੀਨੇਟਰ ਸੀ ਸੰਧੀਰ ਚੌਧਰੀ ਇੰਚਾਰਜ ਐਸ ਸੀ ਡਿਪਾਰਟਮੈਂਟ ਪੰਜਾਬ,, ਗੁਰਪ੍ਰੀਤ ਸਿੰਘ ਲੱਖੀ ਪੱਖੋਂਕੇ ਚੇਅਰਮੈਨ ਐਸ ਸੀ ਡਿਪਾਰਟਮੈਂਟ ਪੀਪੀਸੀਸੀ ਅਤੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੈਨੂੰ ਜਿਲਾ ਕਾਂਗਰਸ ਕਮੇਟੀ ਐਸ ਸੀ ਡਿਪਾਰਟਮੈਂਟ ਖੰਨਾ ਦਾ ਤੀਜੀ ਵਾਰ ਜਿਲਾ ਚੇਅਰਮੈਨ ਨਿਯੁਕਤ ਕਰਕੇ ਮੇਰੇ ਤੇ ਵਿਸ਼ਵਾਸ ਜਿਤਾਇਆ ਹੈ ਤੇ ਮੈਂ ਇਸ ਵਿਸ਼ਵਾਸ ਨੂੰ ਬਰਕਰਾਰ ਰੱਖਾਂਗਾ ਤੇ ਕਾਂਗਰਸ ਪਾਰਟੀ ਨੂੰ ਜਮੀਨੀ ਪੱਧਰ ਤੇ ਹੋਰ ਮਜਬੂਤ ਕਰਨ ਲਈ ਕੰਮ ਕਰਾਂਗਾ।
