ਆਰਕੀਟੈਕਚਰ ਪਲੱਸ ਡਿਜਾਈਨ ਨੇ ਪਟਿਆਲਾ ਦੀ ਆਰਕੀਟੈਕਟ ਸੁਖਮਨਮੀਤ ਕੌਰ ਮੱਲ੍ਹੀ ਨੂੰ ਟਾੱਪ 50 ਵਿਚ ਚੁਣਿਆ

ਪਟਿਆਲਾ (ਗੁਰਪ੍ਰਤਾਪ ਸਿੰਘ ਸਾਹੀ) ਆਰਟੀਟੈਕਚਰ ਪਲਸ ਡਿਜਾਇਨ ਵੱਲੋਂ ਪਟਿਆਲਾ ਦੀ ਆਰਕੀਟੈਕਟ ਸੁਖਮਨਮੀਤ ਕੌਰ ਮੱਲ੍ਹੀ ਨੂੰ ਦੇਸ਼ ਦੇ ਟਾੱਪ 50 ਲਈ ਚੁਣਿਆ ਹੈ। ਆਰਟੀਟੈਕਚਰ ਪਲਸ ਡਿਜਾਇਨ ਵੱਲੋਂ ਹਰ ਸਾਲ ਦੇਸ਼ ਦੇ 50 ਟਾੱਪ ਆਰਕੀਟੈਕਟਾਂ ਨੂੰ ਚੁਣਿਆ ਜਾਂਦਾ ਹੈ ਇਹ ਉਹ ਆਰਕੀਟੈਕਟ ਹਨ ਜਿਨ੍ਹਾਂ ਨੇ ਨਵੇਂ ਡਿਜਾਇਨ ਦੀ ਕਾਢ ਕੱਢੀ ਅਤੇ ਅਜਿਹੇ ਡਿਜਾਇਨ ਬਣਾਏ, ਜਿਹੜੇ ਆਮ ਲੋਕਾਂ ਦੀ ਪਹੁੰਚ ਸਨ ਅਤੇ ਅਜਿਹੇ ਵੀ ਡਿਜਾਇਨ ਬਣਾਏ ਜਿਹੜੇ ਘੱਟ ਘੱਟ ਤੋਂ ਸਾਧਨ ਵਰਤ ਕੇ ਬਿਲਡਿੰਗਾਂ ਬਣਾਈ ਜਾ ਸਕਦੀਆ ਹਨ। ਆਰਕੀਟੈਕਟ ਸੁਖਮਨਮੀਤ ਕੌਰ ਮੱਲ੍ਹੀ ਨੇ ਇਕੋ ਫਰੈਂਡਲੀ ਡਿਜਾਇਨ ਬਣਾਏ, ਜਿਹੜੇ ਕਿ ਸਮੇਂ ਦੀ ਸਭ ਤੋਂ ਵੱਡੀ ਮੰਗ ਹਨ। ਇਸ ਤੋਂ ਇਲਾਵਾ ਮੈਡਮ ਮੱਲ੍ਹੀ ਨੇ ਕਮਰਸ਼ੀਅਲ ਡਿਜਾਇਨਾ ਵਿਚ ਕਾਫੀ ਜਿਆਦਾ ਮੁਹਾਰਤ ਹਾਸਲ ਕੀਤੀ, ਜਿਹੜੀ ਕਿ ਅੰਤਰਰਾਸਟਰੀ ਡਿਜਾਇਨਾ ਨੂੰ ਵੀ ਮਾਤ ਪਾਉਂਦੇ ਹਨ। ਆਰਟੀਟੈਕਚਰ ਪਲਸ ਡਿਜਾਇਨ ਵੱਲੋਂ ਸਾਰੇ ਆਰਕੀਟੈਕਟ ਦੇ ਡਿਜਾਇਨ ਲਏ ਜਾਂਦੇ ਹਨ ਅਤੇ ਫੇਰ ਉਨ੍ਹਾਂ ਦੀ ਸਾਰੇ ਤਕਨੀਕੀ, ਵਾਤਾਵਰਣ,ਦੇਰ ਤੱਕ ਚੱਲਣ ਦੀ ਸਮਰੱਥਾ ਤੋਂ ਲੈ ਕੇ ਬਾਕੀ ਸਾਰੇ ਪੱਖ ਵੀ ਦੇਖੇ ਜਾਂਦੇ ਹਨ। ਇਹ ਸਾਲ ਵਿਚ ਇੱਕ ਵਾਰ ਚੁਣਿਆ ਜਾਂਦਾ ਹੈ ਅਤੇ ਇਸ ਵਾਰ ਦੇਸ਼ ਦੇ 50 ਟਾੱਪ ਦੇ ਆਰਕੀਟੈਕਟਾਂ ਨੂੰ ਚੁਣਿਆ ਗਿਆ ਉਨ੍ਹਾਂ ਵਿਚ ਪਟਿਆਲਾ ਦੀ ਸੁਖਮਨਮੀਤ ਕੌਰ ਮੱਲ੍ਹੀ ਵੀ ਸ਼ਾਮਲ ਹਨ। ਉਨ੍ਹਾਂ ਵੱਲੋਂ ਬਕਾਇਦਾ ਉਨ੍ਹਾਂ ਦੇ ਡਿਜਾਇਨਾ ਨੂੰ ਵੀ ਆਪਣੀ ਪਬਲੀਕੇਸ਼ਨ ਵਿਚ ਥਾਂ ਦਿੱਤੀ ਗਈ ਹੈ। ਆਰਟੀਟੈਕਚਰ ਪਲਸ ਡਿਜਾਇਨ ਵੱਲੋਂ ਹਰ ਇੱਕ ਪੱਖ ਦੇ ਨੰਬਰ ਰੱਖੇ ਹੋਏ ਹਨ। ਟਾੱਪ 50 ਵਿਚ ਚੁਣੇ ਜਾਣ ਤੋਂ ਬਾਅਦ ਸੁਖਮਨਮੀਤ ਕੌਰ ਮੱਲ੍ਹੀ ਨੇ ਕਿਹਾ ਕਿ ਚੁਣੇ ਜਾਣ ਨਾਲ ਉਨ੍ਹਾਂ ਦਾ ਮਨੋਬਲ ਵਧਿਆ ਹੈ ਅਤੇ ਉਹ ਭਵਿੱਖ ਵਿਚ ਆਪਣੇ ਕੰਮ ਹੋਰ ਵੀ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ ਕਰਨਗੇ। ਉਨ੍ਹਾਂ ਕਿਹਾ ਕਿ ਆਰਟੀਟੈਕਚਰ ਪਲਸ ਡਿਜਾਇਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਟਾੱਪ 50 ਵਿਚ ਥਾਂ ਦਿੱਤੀ ਗਈ ਹੈ।
