ਚੋਣ ਪ੍ਰਚਾਰ ਦੇ ਆਖਰੀ ਘੰਟੇ ਗੁਰਬਾਜ਼ ਸਿੰਘ ਸਿੱਧੂ ਨੇ ਕਾਂਗਰਸੀ ਉਮੀਦਵਾਰਾਂ ਲਈ ਘਰ ਘਰ ਜਾ ਕੇ ਮੰਗੇ ਵੋਟ

0

ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ)- 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋ ਗਿਆ। ਨਗਰ ਕੌਂਸਲ ਮੌੜ ਮੰਡੀ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਸਾਰੇ ਆਗੂਆਂ ਨੇ ਆਪੋ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਚ ਪੂਰਾ ਜ਼ੋਰ ਲਗਾ ਦਿੱਤਾ ਤੇ ਇਸੇ ਲੜੀ ਚ ਅੱਜ ਹਲਕਾ ਤਲਵੰਡੀ ਸਾਬੋ ਨਾਲ ਸਬੰਧਿਤ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਮੌੜ ਸ਼ਹਿਰ ਦੇ ਕਈ ਵਾਰਡਾਂ ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਗੁਰਬਾਜ਼ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਮਈ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਚ ਰੱਖਣ ਕਿ ਉਨਾਂ ਨੂੰ ਆਪਣੇ ਵਾਰਡਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਵਾਉਣ ਲਈ ਧਰਨੇ ਪ੍ਰਦਰਸ਼ਨਾਂ ਦਾ ਸਹਾਰਾ ਲੈਣਾ ਪਿਆ ਸੀ ਤੇ ਮੌਜੂਦਾ ਸਰਕਾਰ ਨੇ ਉਨਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਵੀ ਕੋਈ ਧਿਆਨ ਨਹੀ ਦਿੱਤਾ।ਸ਼ਹਿਰ ਦੇ ਕਈ ਹਿੱਸਿਆਂ ਚ ਅੱਜ ਵੀ ਸੀਵੇਰਜ਼ ਦਾ ਗੰਦਾ ਪਾਣੀ ਬਿਮਾਰੀਆਂ ਫੇੈਲਾ ਰਿਹੈ ਤੇ ਕਈ ਪ੍ਰਮੁੱਖ ਰਾਸਤਿਆਂ ਤੇ ਸਟ੍ਰੀਟ ਲਾਈਟਾਂ ਤੱਕ ਨਹੀ ਲੱਗੀਆਂ ਹੋਈਆਂ।ਉਨਾਂ ਨੇ ਅਪੀਲ ਕੀਤੀ ਕਿ ਇਸ ਵਾਰ ਕਾਂਗਰਸ ਦੇ ਹੱਕ ਚ ਫਤਵਾ ਦਿਉ ਤਾਂ ਅਸੀਂ ਮੌੜ ਮੰਡੀ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਉਣ ਲਈ ਫੰਡਾਂ ਦੀ ਘਾਟ ਦਾ ਬਹਾਨਾ ਨਹੀ ਬਣਾਵਾਂਗੇ ਕਿਉਂਕਿ ਸਾਨੰੰੂ ਇਹ ਪਤਾ ਹੈ ਕਿ ਕੇਂਦਰ ਜਾਂ ਸੂਬਾ ਸਰਕਾਰ ਤੋਂ ਨਗਰ ਦੇ ਵਿਕਾਸ ਲਈ ਪੈਸਾ ਕਿਵੇਂ ਲਿਆਂਦਾ ਜਾ ਸਕਦਾ ਹੈ।ਕਈ ਥਾਈਂ ਲੋਕਾਂ ਨੇ ਗੁਰਬਾਜ਼ ਸਿੰਘ ਸਿੱਧੂ ਨੂੰ ਸਨਮਾਨਿਤ ਵੀ ਕੀਤਾ।

Leave a Reply

Your email address will not be published. Required fields are marked *