ਅੱਡਾ ਦੁਸਾਂਝ ਕਲਾਂ ਵਿਖੇ ਕੇਂਦਰ ਸਰਕਾਰ ਦੇ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਫਿਲੌਰ/ਅੱਪਰਾ,24 ਮਈ (ਦੀਪਾ)– ਆਰ. ਐੱਮ. ਪੀ .ਆਈ ਅਤੇ ਸੀ. ਪੀ. ਆਈ. ਐੱਮ. ਨਵਰੇਸ਼ਮ ਵਲੋਂ ਪੂਰੇ ਭਾਰਤ ਵਿਚ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਵਿਚ ਕੇਂਦਰ ਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ ਉਸ ਦੇ ਮੱਦੇਨਜ਼ਰ ਆਰ .ਐਮ. ਪੀ .ਆਈ ਅਤੇ ਸੀ. ਪੀ. ਆਈ ਅਤੇ ਬੀ. ਐਸ. ਪੀ. ਯੂਨਿਟਾਂ ਵਲੋਂ ਅੱਡਾ ਦੁਸਾਂਝ ਕਲਾਂ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਦਿਨੋਂ-ਦਿਨ ਵੱਧ ਰਹੀ ਮਹਿਗਾਈ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਜਮਕੇ ਨਾਹਰੇਬਾਜੀ ਕੀਤੀ ਗਈ। ਇਸ ਸਮੇ ਆਰ. ਐੱਮ. ਪੀ. ਆਈ ਦੇ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਸਰਕਾਰੀ ਸਾਰਾ ਤੰਤਰ ਇਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ ਜਿਸ ਕਰਕੇ ਮਹਿੰਗਾਈ ਦਿਨੋਂ-ਦਿਨ ਅਸਮਾਨ ਨੂੰ ਛੂਹ ਰਹੀ ਹੈ। ਜਿਸ ਕਰਕੇ ਗਰੀਬ ਲੋਕਾਂ ਦਾ ਜੀਣਾ ਮੁਸ਼ਿਕਲ ਹੋਇਆ ਹੈ, ਜਿਵੇਂ ਕਿ ਪਟਰੋਲ, ਡੀਜ਼ਲ, ਰਸੋਈ ਗੈਸ ਦੇ ਰੇਟ ਵੱਧਣ ਕਾਰਣ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਗਰੀਬ ਲੋਕਾਂ ਦਾ ਰੋਟੀ ਖਾਣਾਂ ਵੀ ਮੁਸ਼ਿਕਲ ਹੋਇਆ ਹੈ। ਸਰਕਾਰ ਹੱਥ ਤੇ ਹੱਥ ਧਰ ਕੇ ਸੁੱਤੀ ਪਈ ਹੈ। ਇਸ ਮੌਕੇ ਪਰਮਜੀਤ ਰੰਧਾਵਾ, ਸਾਬਕਾ ਪੰਚ ਰਾਮ ਨਾਥ, ਸਰਪੰਚ ਨਿਰਮਲ ਕੁਮਾਰ ਨਵੀਂ, ਬਲਵਿੰਦਰ ਸਿੰਘ, ਸੁੱਖ ਰਾਮ ਦੁਸਾਂਝ, ਦੀਪ ਰਾਏ, ਹਰਮੇਸ਼ ਵਿਰਦੀ, ਰੇਸਮ ਲਾਲ, ਕੁਲਦੀਪ ਸਿੰਘ, ਜੋਗਿੰਦਰ ਲੇਹਲ, ਪ੍ਰਵੀਨ ਭੁੱਟਾ, ਮਲਕੀਤ ਚੰਦੜ੍ਹ, ਸੁੱਚਾ ਸਿੰਘ, ਤਰਸੇਮ ਲਾਲ, ਪ੍ਰਸ਼ੋਤਮ ਲਾਲ, ਬਲਵੀਰ ਚੰਦ, ਬਾਵਾ ਰਾਮ ਤੋਂ ਇਲਾਵਾਂ ਇਲਾਕੇ ਭਰ ਤੋਂ ਜੁਝਾਰੂ ਸਾਥੀ ਆਦਿ ਹਾਜ਼ਰ ਸਨ।
