ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਦਾ ਪੋਸਟਰ ਜਾਰੀ ਕੀਤਾ

ਫਿਲੌਰ/ਅੱਪਰਾ, 24 ਮਈ (ਦੀਪਾ)-ਧੰਨ ਧੰਨ ਬਾਬਾ ਕੰਨੀਆਂ ਜੀ, ਧੰਨ ਧੰਨ ਬਾਬਾ ਮੱਲੂ ਰਾਮ ਜੀ ਅਤੇ ਮਾਤਾ ਸਤੀ ਜੀ ਚੰਦੜ੍ਹ ਗੋਤ ਜਠੇਰਿਆਂ ਦੀ ਪ੍ਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦੜੵ ਗੋਤ ਜਠੇਰਿਆਂ ਸਾਲਾਨਾ ਜੋੜ ਮੇਲਾ 02 ਜੂਨ ਦਿਨ ਮੰਗਲਵਾਰ ਨੂੰ ਸਮੂਹ ਚੰਦੜ੍ਹ ਪਰਿਵਾਰ ਤੇ ਐੱਨ. ਆਰ. ਆਈਜ਼. ਵੀਰਾਂ ਦੇ ਸਹਿਯੋਗ ਨਾਲ ਪਿੰਡ ਪੱਦੀ ਜਗੀਰ ਵਿਖੇ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਰਾਮ ਨੇ ਦੱਸਿਆ ਕਿ ਸਮੇਂ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਗਈ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਪੰਜਾਬ ਦੇ ਨਾਮਵਾਰਕ ਕਲਾਕਾਰ ਜਠੇਰਿਆਂ ਦੀ ਮਹਿਮਾਂ ਦਾ ਗੁਣਗਾਨ ਕਰਕੇ ਆਇਆ ਸੰਗਤਾਂ ਨੂੰ ਨਿਹਾਲ ਕਰਨਗੇ। ਮੇਲੇ ਦੁਰਾਨ ਸਵੇਰ ਤੋਂ ਚਾਹ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਬਾਅਦ ਦੁਪਿਹਰ ਗੂਰੂ ਕਾ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਦੇਵ ਰਾਮ ਕਮਾਲਪੁਰ, ਸੀਨੀਅਰ ਮੀਤ ਪ੍ਰਧਾਨ ਚੌਧਰੀ ਮਨੋਹਰ ਲਾਲ, ਸੀਨੀਅਰ ਮੀਤ ਪ੍ਰਧਾਨ ਤਾਰਾ ਰਾਮ ਪੱਦੀ ਜਗੀਰ, ਸਕੱਤਰ ਸੁਰਿੰਦਰਪਾਲ ਕੁੱਕੂ, ਖਜਾਨਚੀ ਸੁਖਵਿੰਦਰ ਰਾਮ, ਦਲੀਪ ਚੰਦੜ੍ਹ, ਜਗਦੀਸ਼ ਰਾਮ, ਮਹਿੰਦਰ ਪਾਲ, ਭੁਪਿੰਦਰ ਸਿੰਘ ਪੱਦੀ ਜਗੀਰ, ਸੁਰਿੰਦਰ ਲੁਘਾ, ਮਹਿੰਦਰ ਪਾਲ, ਬੂਟਾ ਰਾਮ, ਅਜੇ ਕੁਮਾਰ, ਹਰਬੰਸ ਲਾਲ, ਮੱਖਣ ਲਾਲ ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਸੰਗਤਾਂ ਆਦਿ ਹਾਜ਼ਰ ਸਨ।
