ਜਾਗਦੇ ਰਹੋ ਕਲੱਬ ਨੇ ਖੂਨਦਾਨ ਕੈਂਪ ਲਾਇਆ

0

ਪਟਿਆਲਾ 24 ਮਈ (ਰਾਜਿੰਦਰ ਸਿੰਘ ਥਿੰਦ) ਜਾਗਦੇ ਰਹੋ ਕਲੱਬ ਪਟਿਆਲਾ ਨੇ ਲੱਖ ਦਾਤਾ ਲਾਲਾਂ ਵਾਲਾ ਪੀਰ ਦਰਗਾਹ ਸਰੀਫ ਪਿੰਡ ਚਨਾਰਥਲ ਕਲਾਂ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਮੁੱਖ ਸੇਵਾਦਾਰ ਕੁਲਦੀਪ ਸਿੰਘ ਨੇ ਖੁਦ ਖੂਨਦਾਨ ਕਰਕੇ ਕੀਤਾ। ਖੂਨਦਾਨ ਕੈਂਪ ਵਿੱਚ ਗੁਰਪ੍ਰੀਤ ਸਿੰਘ,ਜਸਵੰਤ ਸਿੰਘ,ਤੇਜਿੰਦਰ ਸਿੰਘ,

ਸੁਖਵਿੰਦਰ ਸਿੰਘ,ਜਸਪਾਲ ਸਿੰਘ,ਕਰਮਜੀਤ ਸਿੰਘ,ਪ੍ਰਦੀਪ ਸਿੰਘ,ਮਨੀਸ਼ ਖਾਨ,ਗੌਰਵ ਸਰਮਾ,ਕੇਸਰ ਸਿੰਘ,ਅਤੇ ਰੂਪਨੀਤ ਕੌਰ ਸਮੇਤ 28

ਖੂਨਦਾਨੀਆਂ ਨੇ ਖੂਨਦਾਨ ਕੀਤਾ।

ਇਸ ਮੌਕੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ।ਜੋ ਕਿ ਹਰ ਇੱਕ ਇਨਸਾਨ ਨੂੰ ਦਾਨ ਕਰਨਾ ਚਾਹੀਦਾ ਹੈ।ਖੂਨਦਾਨ ਕਰਨ ਨਾਲ ਸਾਡੇ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ ਹੈ। ਸਾਨੂੰ ਸਾਲ ਵਿੱਚ ਘੱਟੋ-ਘੱਟ ਚਾਰ ਵਾਰੀ ਖੂਨਦਾਨ ਕਰਨਾ ਚਾਹੀਦਾ ਹੈ।ਤੁਹਾਡਾ ਦਿੱਤਾ ਹੋਇਆ,ਖੂਨ ਅਨਮੋਲ ਜ਼ਿੰਦਗੀਆਂ ਬਚਾਉਣ ਵਿੱਚ ਸਹਾਈ ਹੁੰਦਾ ਹੈ।ਮੁੱਖ ਸੇਵਾਦਾਰ ਕੁਲਦੀਪ ਸਿੰਘ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਸੇਵਾਦਾਰ ਕੁਲਦੀਪ ਸਿੰਘ,ਜਸਵੀਰ ਸਿੰਘ,ਬਲਵਿੰਦਰ ਸਿੰਘ,ਹਰਿੰਦਰ ਸਿੰਘ,ਦਿਲਰਾਜ ਖਾਨ,ਰੀਨਾ ਖਾਨ,ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਆਦਿ ਹਾਜ਼ਰ ਸੀ।

Leave a Reply

Your email address will not be published. Required fields are marked *