ਰੈਵਨਿਊ ਤਹਿਸੀਲਦਾਰ, ਕੰਨੂਗੋ ਪਟਵਾਰੀ ਰਿਟਾਇਡ ਪੈਨਸ਼ਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਹਾਈਕੋਰਟ ਦੇ ਫੈਸਲੇ ਅਨੁਸਾਰ ਡੀਏ ਦਾ ਭੁਗਤਾਨ ਨਾ ਕਰਨ ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ
ਮਾਲੇਰਕੋਟਲਾ 23 ਮਈ ( ਮੁਨਸ਼ੀ ਫ਼ਾਰੂਕ )- ਰੈਵਨਿਊ ਤਹਿਸੀਲਦਾਰ, ਕੰਨੂਗੋ ਪਟਵਾਰੀ ਰਟਾਇਡ ਪੈਨਸ਼ਰ ਐਸੋਸੀਏਸ਼ਨ ਦੀ ਮੀਟਿੰਗ ਮਾਲੇਰਕੋਟਲਾ ਵਿਖੇ ਜਿ਼ਲ੍ਹਾ ਪ੍ਰਧਾਨ ਨਿਰਮਲ ਸਿੰਘ ਮਸੌਣ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਰਿੰਦਰਪਾਲ ਸਿੰਘ ਬੜੈਚ ਸਰਪ੍ਰਸਤ, ਜਮੀਲ ਅਹਿਮਦ ਨੁਮਾਇੰਦਾ ਪੰਜਾਬ, ਦੀਦਾਰ ਸਿੰਘ ਛੋਕਰ ਮੀਤ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਜਗਦੀਪ ਸਿੰਘ ਝੂੰਦਾ ਜਿ਼ਲ੍ਹਾ ਪ੍ਰਧਾਨ ਨੇ ਸਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਲੀਵ ਇਨਕੈਸਮੈਟ ਦਾ ਬਕਾਇਆ ਬਿਲ ਜੋ ਕਿ ਅਪ੍ਰੈਲ ਮਹੀਨੇ ਵਿਚੋਂ ਦਣਾ ਬਣਦਾ ਸੀ ਅਤੇ ਇਸ ਤਰ੍ਹਾਂ 6 ਵੇਂ ਪੇ ਕਮਿਸਨ ਦਾ ਏਰੀਅਰ ਜੋ ਕਿ ਮਈ 2026 ਵਿੱਚ ਭੁਗਤਾਨ ਦੇਣਾ ਬਣਦਾ ਸੀ ਜੋ ਕਿ ਅੱਜ ਤੱਕ ਨਹੀਂ ਦਿੱਤਾ ਗਿਆ ਤੁਰੰਤ ਭੁਗਤਾਨ ਕੀਤਾ ਜਾਵੇ।ਪੰਜਾਬ ਸਰਕਾਰ ਪਾਸੋਂ ਹਾਈਕੋਰਟ ਦੇ ਫੈਸਲੇ ਮੁਤਾਬਿਕ 18 ਪ੍ਰਤੀਸਤ ਡੀਏ ਭੁਗਤਾਨ ਕਰਨ ਬਾਰੇ ਫੈਸਲਾ ਨਹੀਂ ਕੀਤਾ ਗਿਆ ਐਸੋਸੀਏਸ਼ਨ ਵਲੋ ਇਸਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸਦਾ ਤੁਰੰਤ ਭੁਗਤਾਨ ਕੀਤਾ ਅਗਰ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਮੁਤਾਬਿਕ ਡੀਏ ਦਾ ਭੁਗਤਾਨ ਨਹੀਂ ਕੀਤਾ ਤਾਂ ਐਸੋਸੀਏਸ਼ਨ ਵਲੋਂ ਸਰਬਸੰਮਤੀ ਨਾਲ ਪਾਸ ਹੋਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਓ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਅਤੇ ਰਿਸਤੇਦਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਵੋਟ ਪਾਈ ਜਾਵੇਗੀ।ਆਗੂਆਂ ਨੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।ਇਸ ਮੀਟਿੰਗ ਵਿੱਚ ਰਣਜੀਤ ਸਿੰਘ ਸਦਰ ਕਾਨੂੰਗੋ, ਜਗਦੇਵ ਸਿੰਘ ਜੱਗੀ ਜਰਨਲ ਸੈਕਟਰੀ, ਨਛੱਤਰ ਸਿੰਘ ਪਟਵਾਰੀ, ਦਰਸਨ ਸਿੰਘ ਪਟਵਾਰੀ ,ਕੇਵਲ ਸਿੰਘ ਕਾਨੂੰਗੋ, ਜਗਨਿੰਦਰ ਸਿੰਘ ਪਟਵਾਰੀ, ਮਨਜੀਤ ਸਿੰਘ ਕਾਨੂੰਗੋ, ਬਲਵਿੰਦਰ ਸਿੰਘ ਕਾਨੂੰਗੋ, ਕਰਨੈਲ ਸਿੰਘ ਪਟਵਾਰੀ, ਭਲਿੰਦਰ ਸਿੰਘ ਕਾਨੂੰਗੋ, ਹਰਪਾਲ ਸਿੰਘ ਕਾਨੂੰਗੋ, ਜੁਗਲਾਲ ਸਿੰਘ ਪਟਵਾਰੀ, ਹਰਮੇਸ਼ ਸਿੰਘ ਕਾਨੂੰਗੋ , ਅਮਰਜੀਤ ਸਿੰਘ ਪਟਵਾਰੀ, ਰਾਮਦਿਆਲ ਕਾਨੂੰਗੋੋ ਆਦਿਕ ਵੀ ਹਾਜਰ ਸਨ
