ਹੀਟਵੇਵ ਤੋ ਬਚਣ ਦੇ ਲਈ ਸਮੂਹ ਐਨ ਜੀ ਓ ਅਤੇ ਵਿਦਿਅਕ ਸੰਸਥਾਵਾ

ਅੰਮ੍ਰਿਤਸਰ21 ਮਈ (ਮਨਜੀਤ ਸਿੰਘ ਸ਼ੇਰਗਿੱਲ ) ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਵਲੋ ਅੱਜ ਇੱਕ ਸੈਮੀਨਾਰ ਰੈਡ ਕਰਾਸ ਭਵਨ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਵਿਦਿਅਕ ਸੰਸਥਾਵਾ ਅਤੇ ਐਨ ਜੀ ਓ ਦੇ ਨੁਮਾਦਿਆ ਨੇ ਭਾਗ ਲਿਆ ਅਤੇ ਇਸ ਮੌਕੇ ਤੇ ਰੈਡ ਕਰਾਸ ਦੇ ਪ੍ਰਧਾਨ ਸ਼੍ਰੀ ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਹੀਟਵੇਵ ਤੋ ਬਚਣ ਦੇਲਈ ਸਮੂਹ ਐਨ ਜੀ ਓ ਅਤੇ ਵਿਦਿਅਕ ਸੰਸਥਾਵਾ ਆਮ ਲੋਕਾਂ ਨੂੰ ਸੁਚੇਤ ਅਤੇ ਸਿਖਿਅਤ ਕਰਨ ਅਤੇ ਹੀਟਵੇਵ (ਲੂ) ਤੋ ਬੱਚਣ ਲਈਜਾਰੀ ਕੀਤੀ ਗਈ ਐ ਡਵਾਈਜਰੀ ਦਾ ਪਾਲਣ ਕਰਨ ਲਈ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਿਆਸ ਨਾ ਲਗਣ ਤੇ ਵੀ ਸਮੇ ਸਮੇ ਤੇ ਪਾਣੀ ਪੀਦੇ ਰਹੋ । ਦੁਪਹਿਰ ਦੇ ਸਮੇ ਲੋੜ ਤੋ ਬਿਨ੍ਹਾ ਘਰੋ ਬਾਹਰ ਨਾ ਨਿਕਲੋ । ਇਸ ਦੇ ਨਾਲ ਹੀ ਉਨ੍ਹਾ ਨੇ ਰੈਡ ਕਰਾਸ ਨੂੰ ਨਿਰਦੇਸ਼ ਦਿੱਤੇ ਕਿ ਐਨ ਜੀ ਓ ਨਾਲ ਮਿਲ ਕੇ ਪਬਲਿਕ ਜਗ੍ਹਾ ਤੇ ਆਮ ਲੋਕਾਂ ਦੇ ਪੀਣ ਲਈ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਛਬੀਲਾ ਵੀ ਲਗਾ ਈਆ ਜਾਣ ਅਤੇ ਆਮ ਲੋਕਾਂ ਵਿੱਚ ਚੇਤਨਾ ਭਰਨ ਲਈ ਸੈਮੀਨਾਰ ਆਯੋਜਿਤ ਕੀਤੇ ਜਾਣ ।ਇਸ ਮੌਕੇ ਤੇ ਸ਼੍ਰੀ ਸੈਮਸਨ ਮਸੀਹ, ਸੈਕਟਰੀ, ਰੈਡ ਕਰਾਸ ਨੇ ਦੱਸਿਆ ਕਿ ਵੱਖ ਵੱਖ ਐਨ ਜੀ ਓ ਅਤੇ ਵਿਦਿਅਕ ਸੰਸਥਾਵਾ ਨਾਲ ਹੀਟ ਐਡਵਾਈਜਰੀ ਸਾਝੀ ਕਰ ਦਿੱਤੀ ਗਈ ਹੈ ਅਤੇ ਇਸ ਸੇਵਾ ਲਈ ਸਾਡੀਆਂ ਰੈਡ ਕਰਾਸ ਦੇ ਨਾਲ ਜੁੜੇ ਐਨ ਜੀ ਓ ਅਤੇ ਵਿਦਿਅਕ ਅਦਾਰੇ ਗਤੀਸ਼ੀਲ ਹਨ।ਇਸ ਮੌਕੇ ਤੇ ਸ਼੍ਰੀ ਸ਼ਸ਼ਪਾਲ ਸਿੰਘ, ਸ਼੍ਰੀ ਮੁਕੁਲ ਸ਼ਰਮਾ. ਮਿਸ ਨੇਹਾ, ਸ਼੍ਰੀ ਯੂਸਫ ਮਸੀਹ ਅਤੇ ਸ਼੍ਰੀ ਪਲਵਿੰਦਰ ਸਿੰਘ ਹਾਜਰ ਸਨ।
==-
