ਅੱਤਵਾਦ ਵਿਰੋਧੀ ਦਿਵਸ ਮੌਕੇ ਸ਼ਹੀਦ ਜਵਾਨਾਂ ਅਤੇ ਪਬਲਿਕ ਦੀ ਨਿੱਘੀ ਯਾਦ ਵਿੱਚ ਬੂਟੇ ਲਗਾਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਸ਼ਲਾਘਾਯੋਗ ਉਪਰਾਲਾ : ਸੁਖਜਿੰਦਰ ਬਾਜਵਾ,ਪਰਮਿੰਦਰ ਭਲਵਾਨ

0

ਪਟਿਆਲਾ ( ਗੁਰਪ੍ਰਤਾਪ ਸ਼ਾਹੀ ) ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਵੱਲੋਂ ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਯੁਵਕ ਸੇਵਾਵਾਂ ਕਲੱਬ ਦੀਪ ਨਗਰ ਦੇ ਸਹਿਯੋਗ ਨਾਲ ਅੱਤਵਾਦ ਵਿਰੋਧੀ ਦਿਵਸ ਮੌਕੇ ਸ਼ਹੀਦ ਹੋਏ ਜਵਾਨਾਂ ਅਤੇ ਪਬਲਿਕ ਦੀ ਨਿੱਘੀ ਯਾਦ ਵਿੱਚ ਅਤੇ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਉਣ ਲਈ ਪੁਲਿਸ ਲਾਈਨ ਦੇ ਪਾਰਕ ਵਿੱਚ ਬੂਟੇ ਲਗਾਏ ਗਏ।ਮੁੱਖ ਮਹਿਮਾਨ ਸੁਖਜਿੰਦਰ ਸਿੰਘ ਬਾਜਵਾ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਮੈਬਰ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ, ਮੈਬਰ ਜ਼ਿਲ੍ਹਾ ਯੁਵਾ ਸਾਂਝ ਕਮੇਟੀ ਪਟਿਆਲਾ ਪੁਲਿਸ, ਮੈਬਰ ਵੂਮੈਨ ਕੋਸਲਿੰਗ ਸੈਲ ਪਟਿਆਲਾ ਪੁਲਿਸ ਨੇ ਕੀਤੀ। ਵਿਸ਼ੇਸ਼ ਤੌਰ ਤੇ ਸਬ ਇੰਸਪੈਕਟਰ ਰਾਜਿਦਰ ਸਿੰਘ,ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ,ਏ ਐਸ ਆਈ ਦੇਵੀਨੰਦ, ਵਰਿੰਦਰ ਸਿੰਘ ਖਰੋੜ ਡੈਟਾ ਅਪਰੇਟਰ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ,ਗੁਰਮੀਤ ਸਿੰਘ,ਹੋਲਦਾਰ ਗੁਰਇਕਬਾਲ ਸਿੰਘ, ਹੋਲਦਾਰ ਗਗਨਦੀਪ ਕੌਰ,ਰੁਦਰਪ੍ਰਤਾਪ ਸਿੰਘ ਬੀ ਸੀ ਏ ਵਿਦਿਆਰਥੀ ਗੋਰਮਿੰਟ ਬਿਕਰਮ ਕਾਲਜ ਆਫ ਕਾਮਰਸ,ਗੁਰਜੀਤ ਸਿੰਘ ਲੱਕੀ ਹਰਦਾਸਪੁਰ, ਭਿੰਦਰ ਜਲਵੇੜਾ, ਹਰਮਨਜੀਤ ਸਿੰਘ ਰੰਧਾਵਾ ਨੇ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ  ਸੁਖਜਿੰਦਰ ਬਾਜਵਾ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਕਿਹਾ ਕਿ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅੱਤਵਾਦ ਵਿਰੋਧੀ ਦਿਵਸ ਮੌਕੇ ਸ਼ਹੀਦ ਹੋਏ ਜਵਾਨਾਂ ਅਤੇ ਪਬਲਿਕ ਦੀ  ਨਿੱਘੀ ਯਾਦ ਵਿੱਚ ਬੂਟੇ ਲਗਾਕੇ ਉਹਨਾਂ ਦੀ ਸਾਭ ਸੰਭਾਲ ਲਈ ਅੱਗੇ ਆਉਣਾ ਸ਼ਲਾਘਾਯੋਗ ਉਪਰਲਾ ਹੈ। ਉਹਨਾਂ ਕਿਹਾ ਕਿ ਹਰ ਸਾਲ ਅਨੇਕਾਂ ਰੁੱਖ ਲਗਾਏ ਜਾਂਦੇ ਹਨ, ਪ੍ਰੰਤੂ ਉਹਨਾਂ ਦੀ ਸਾਭ ਸੰਭਾਲ  ਬਹੁਤ ਘੱਟ ਹੁੰਦੀ ਹੈ ਜਿਸ ਨਾਲ ਅਨੇਕਾਂ ਬੂਟੇ ਖਤਮ ਹੋ ਜਾਂਦੇ ਹਨ, ਇਸ ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਵਿਭਾਗਾਂ ਨੂੰ ਵੀ ਅਪੀਲ ਕੀਤੀ ਕਿ ਉਹੋ ਬੂਟੇ ਬੇਸ਼ੱਕ ਘੱਟ ਲਗਾਉਣ ਪ੍ਰੰਤੂ ਉਹਨਾਂ ਦੀ ਸਾਭ ਸੰਭਾਲ ਜ਼ਰੂਰ ਕਰਨ। ਉਹਨਾਂ ਕਿਹਾ ਕਿ ਹਰ ਮਨੁੱਖ ਨੂੰ ਜ਼ਿੰਦਗੀ ਵਿਚ ਪੰਜ ਰੁੱਖ ਲਗਾਕੇ ਉਹਨਾਂ ਦੀ ਸਾਭ ਸੰਭਾਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਹਰ ਦਿਨ ਵੱਧਦੇ ਤਾਪਮਾਨ ਲਈ ਇੰਨਸਾਨ ਖੁਦ ਜ਼ਿੰਮੇਵਾਰ ਹੈ ਮਨੁੱਖ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਰੁੱਖਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਅਤੇ ਨਵੇਂ ਬੂਟੇ ਨਹੀਂ ਲਗਾਏ ਜਿਸ ਕਾਰਨ ਗੋਲਬਲ ਵਾਰਮਿਗ ਕਾਰਨ ਮਨੁੱਖ ਨੂੰ ਕੀਤੇ ਅੱਜ ਹੜਾ,ਸੋਕਾ,ਕੀਤੇ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹੋ ਖੇਤਾ ਵਿੱਚ ਅੱਗ ਲਗਾਉਣੀ ਬੰਦ ਕਰਨ ਨਹੀਂ ਤਾਂ ਕੁਦਰਤ ਆਪਣਾ ਪ੍ਰਕੋਪ ਜ਼ਰੂਰ ਦਿਖਾਵੇਗੀ । ਉਹਨਾਂ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਦੂਸ਼ਿਤ ਹੁੰਦੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਕੇ ਉਹਨਾਂ ਦੀ ਸਾਭ ਸੰਭਾਲ ਕਰਨੀ ਵੀ ਜ਼ਰੂਰੀ ਹੈ  ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਘਰ ਵਿਚ ਜਨਮ ਲੈ ਲਗਾਕੇ ਉਹਨਾਂ ਦੀ ਸਾਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦੇ ਸਕਾਂਗੇ। ਇਸ ਮੌਕੇ ਪੁਲਿਸ ਲਾਈਨ ਦੇ ਪਾਰਕ ਵਿਖੇ ਅੱਤਵਾਦ ਦੋਰਾਨ ਸ਼ਹੀਦ ਹੋਏ ਜਵਾਨਾਂ ਅਤੇ ਪਬਲਿਕ ਦੀ ਯਾਦ ਵਿੱਚ  ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ

Leave a Reply

Your email address will not be published. Required fields are marked *

You may have missed