ਟਾਟਾ ਸਟੀਲ ਅੰਦਰ ਵਾਪਰਿਆ ਹਾਦਸਾ 33 ਸਾਲਾਂ ਨੌਜਵਾਨ ਦੀ ਹੋਈ ਮੌਤ

0

ਸਾਹਨੇਵਾਲ ਕੁਹਾੜਾ 21 ਮਈ ( ਰਵੀ ਭਾਟੀਆ) ਸਾਈਕਲ ਵੈਲੀ ਧਨਾਨਸੂ ਨਜ਼ਦੀਕ ਟਾਟਾ ਸਟੀਲ ਵਿੱਚ ਅੱਜ ਸ਼ਾਮ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ 33 ਸਾਲਾਂ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੜਿਆਣਾ ਵਿੱਚ ਬਣੀ ਟਾਟਾ ਸਟੀਲ ਅੰਦਰ ਅੱਜ ਸ਼ਾਮ ਇੱਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ 33 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਭਾਰਤ ਭੂਸ਼ਣ ਬਾਸੀ ਮੁਕਤਸਰ ਸਾਹਿਬ ਵਜੋਂ ਹੋਈ ਹੈ।  ਉਸ ਨੌਜਵਾਨ ਦੀ ਹਾਦਸੇ ਵਿੱਚ ਮੌਤ ਤੋਂ ਬਾਅਦ ਫੈਕਟਰੀ ਦੇ ਗੇਟ ਦੇ ਬਾਹਰ ਸਾਥੀ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕੰਪਨੀ ਦੇ ਸੰਚਾਲਕਾਂ ਤੇ ਗੰਭੀਰ ਦੋਸ਼ ਲਾਏ ਉਹਨਾਂ ਦਾ ਕਹਿਣਾ ਸੀ ਕਿ ਫੈਕਟਰੀ ਦੇ ਅੰਦਰ ਹਾਦਸਾ ਵਾਪਰਨ ਤੋਂ ਬਾਅਦ ਸਾਰੀ ਲੇਵਰ ਨੂੰ ਛੁੱਟੀ ਕਰ ਦਿੱਤੀ ਗਈ ਅਤੇ ਕਿਸੇ ਨੂੰ ਵੀ ਜਖਮੀ ਨੌਜਵਾਨ ਦੇ ਕੋਲ ਨਹੀਂ ਜਾਣ ਦਿੱਤਾ ਗਿਆ ਉਹਨਾਂ ਦਾ ਦੋਸ਼ ਸੀ ਕਿ ਇਸ ਤੋਂ ਪਹਿਲਾਂ ਵੀ ਇਸ ਫੈਕਟਰੀ ਦੇ ਅੰਦਰ ਇੱਕ ਵੱਡਾ ਬਲਾਸਟ ਹੋਇਆ ਸੀ ਜਿਸ ਵਿੱਚ ਵੀ ਕਈ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਸੀ ਪਰ ਉਸ ਸਮੇਂ ਵੀ ਕੰਪਨੀ ਨੇ ਆਪਣੀ ਪਹੁੰਚ ਦੀ ਦਮ ਦੇ ਉੱਤੇ ਸਾਰੇ ਹਾਦਸੇ ਨੂੰ ਬਾਹਰ ਨਹੀਂ ਸੀ ਆਉਣ ਦਿੱਤਾ ਅਤੇ ਨਾ ਹੀ ਜਿਹੜੇ ਮਜ਼ਦੂਰਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਕੋਈ ਆਰਥਿਕ ਸਹਾਇਤਾ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਵੱਡੀ ਇੰਡਸਟਰੀ ਹੋਣ ਕਰਕੇ ਇਹਨਾਂ ਦੀ ਉੱਪਰ ਤੱਕ ਪਹੁੰਚ ਹੈ ਇਹ ਲੋਕ ਮਜ਼ਦੂਰਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਕਰ ਰਹੇ ਮਜ਼ਦੂਰਾਂ ਨੇ ਫੈਕਟਰੀ ਖਿਲਾਫ ਨਾਰੇਬਾਜ਼ੀ ਕਰਕੇ ਮ੍ਰਿਤਕ ਨੌਜਵਾਨ ਲਈ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਚੌਂਕੀ ਮੱਤੇਵਾੜੇ ਦਿਨ ਚਾਰਜ ਗੁਰ ਬਖਸ਼ੀਸ਼ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਫੈਕਟਰੀ ਦੇ ਅੰਦਰ ਹਾਦਸਾ ਵਾਪਰਿਆ ਹੈ ਇੱਕ ਮਜ਼ਦੂਰ ਉੱਪਰ ਪਲੇਟ ਗਿਰ ਜਾਣ ਕਾਰਨ ਉਸ ਗੰਭੀਰ ਜਖਮੀ ਹੋ ਗਿਆ ਸੀ ਉਸ ਨੂੰ ਮੌਕੇ ਤੇ ਹੀ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਸਦੀ ਮੌਤ ਹੋ ਚੁੱਕੀ ਹੈ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਹਨਾਂ ਦੇ ਆਉਣ ਤੇ ਬਾਅਦ ਜਿਹੜਾ ਵੀ ਉਹ ਬਿਆਨ ਦੇਣਗੇ ਉਸ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। 

 ਮਜ਼ਦੂਰਾਂ ਦੇ ਨਾਲ ਪੱਤਰਕਾਰਾਂ ਨੂੰ ਵੀ ਧਮਕਾਉਂਦੇ ਰਹੇ ਫੈਕਟਰੀ ਦੇ ਵੱਡੇ ਅਧਿਕਾਰੀ

 ਫੈਕਟਰੀ ਅੰਦਰ ਇੱਕ ਹਾਦਸੇ ਦੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਜਾਣ ਤੋਂ ਬਾਅਦ ਜਦੋਂ ਸਾਥੀ ਮਜ਼ਦੂਰਾਂ ਨੂੰ ਕੋਈ ਸਹੀ ਜਾਣਕਾਰੀ ਨਾ ਮਿਲੀ ਤਾਂ ਉਹ ਭੜਕ ਕੇ ਗੇਟ ਦੇ ਉੱਪਰ ਆ ਗਏ ਜਿੱਥੇ ਉਹਨਾਂ ਨੇ ਆਪਣੇ ਸਾਥੀ ਦੀ ਮੌਜੂਦਾ ਹਾਲਾਤ ਦੀ ਜਾਣਕਾਰੀ ਮੰਗੀ ਤਾਂ ਫੈਕਟਰੀ ਅ ਅੰਦਰ ਤੋਂ ਕੁਝ ਵੱਡੇ ਅਧਿਕਾਰੀ ਆਏ ਜਿਨਾਂ ਨੇ ਮਜ਼ਦੂਰਾਂ ਦੇ ਨਾਲ ਪੱਤਰਕਾਰਾਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਵਿਚਕਾਰ ਭੜਕੇ ਨੌਜਵਾਨਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।

Leave a Reply

Your email address will not be published. Required fields are marked *

You may have missed