ਅਮਰੀਕਾ ਦੇ ਗੁਰਦੁਆਰਾ ਸਾਹਿਬ ’ਚ ਨੰਗੇ ਸਿਰ ਅਤੇ ਜੁੱਤੀਆਂ ਸਣੇ ਦਾਖ਼ਲ ਹੋਈ ਪੁਲਿਸ

0

ਫਿਲਾਡੇਲਫੀਆ ਗੁਰਦੁਆਰਾ ਸਾਹਿਬ ’ਚ ਗੋਲਕ ਨੂੰ ਲੈ ਕੇ ਹੋਇਆ ਸੀ ਵਿਵਾਦ

ਫਿਲਾਡੇਲਫੀਆ, 20 ਮਈ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਦੇ ਫਿਲਾਡੇਲਫੀਆ ਗੁਰਦੁਆਰਾ ਤੋਂ ਇਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਏ ਹੈ, ਜਿੱਥੇ ਗੋਲਕ ਦੀ ਗਿਣਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਸਮੇਂ ਪੁਲਿਸ ਨੰਗੇ ਸਿਰ ਅਤੇ ਜੁੱਤੀਆਂ ਸਮੇਤ ਹੀ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਪੁਲਿਸ ਨੂੰ ਦੇਖ ਕੇ ਉਥੋਂ ਗਾਇਬ ਹੋ ਗਈ ਜਦਕਿ ਸੰਗਤ ਉਥੇ ਹੀ ਖੜ੍ਹੀ ਰਹੀ। ਵਾਇਰਲ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਗੋਲਕ ਦੇ ਨੇੜੇ ਨੋਟਾਂ ਦਾ ਲੱਗਿਆ ਹੋਇਆ ਢੇਰ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਵਿਚ ਪੁਲਿਸ ਮੁਲਾਜ਼ਮ ਜੁੱਤੀਆਂ ਅਤੇ ਨੰਗੇ ਸਿਰ ਖੜ੍ਹੇ ਸਾਫ਼ ਦਿਖਾਈ ਦੇ ਰਹੇ ਹਨ। ਸਭ ਤੋਂ ਜ਼ਿਆਦਾ ਸ਼ਰਮਨਾਕ ਗੱਲ ਇਹ ਸੀ ਕਿ ਸਮਝੌਤੇ ਸਮੇਂ ਵੀ ਪੁਲਿਸ ਮੁਲਾਜ਼ਮ ਨੰਗੇ ਸਿਰ ਅਤੇ ਜੁੱਤੀਆਂ ਸਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੱਠ ਕਰਕੇ ਖੜ੍ਹੇ ਰਹੇ ਜਦਿਕ ਵਿਵਾਦ ’ਚ ਸ਼ਾਮਲ ਲੋਕ ਗੁਰਦੁਆਰਾ ਸਾਹਿਬ ਵਿਚ ਮੌਜੂਦ ਨਹੀਂ ਸਨ। ਇਸ ਘਟਨਾ ਤੋਂ ਬਾਅਦ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *