ਕੋਠਾ ਗੁਰੂ ਵਿੱਚ ਆਪ ਦਾ ਇੱਕ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਅਤੇ ਮਲੂਕਾ ਵਿੱਚ ਅਕਾਲੀ ਦਲ ਦੇ ਇੱਕ ਉਮੀਦਵਾਰ ਦੀ ਨਾਮਜ਼ਦਗੀ ਰੱਦ 

0

ਭਗਤਾ ਭਾਈਕਾ 20 ਮਈ  ( ਰਜਿੰਦਰਪਾਲ ਸ਼ਰਮਾ)

ਨਗਰ ਪੰਚਾਇਤ ਚੋਣਾਂ  ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ  ਦੇ ਪਿੰਡ ਮਲੂਕਾ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੇ ਪਿੰਡ ਕੋਠਾ  ਗੁਰੂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਦੋਵਾਂ ਪਿੰਡਾਂ ਦੀ ਸਿਆਸੀ ਫਿਜ਼ਾ ਹੋਰ ਵੀ ਗਰਮ ਹੋ ਗਈ ਹੈ।  ਜਿਕਰਯੋਗ ਹੈ ਕਿ ਭੱਲਾ ਦੇ ਪਿੰਡ ਕੋਠਾ ਗੁਰੂ ਵਿਖੇ ਆਮ ਆਦਮੀ ਪਾਰਟੀ ਦੇ ਇੱਕ ਉਮੀਦਵਾਰ ਨੇ ਬਿਨਾਂ ਮੁਕਾਬਲਾ  ਜਿੱਤ ਦਰਜ ਕਰਕੇ ਖਾਤਾ ਖੋਲ੍ਹਣ ਲਈ ਆਪ ਨੂੰ ਹੁਲਾਰਾ ਦਿੱਤਾ ਹੈ। ਦੂਜੇ ਪਾਸੇ  ਨਾਮਜਦਗੀਆ ਦੀ ਪੜਤਾਲ ਮੌਕੇ ਪਿੰਡ ਮਲੂਕਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਉਮੀਦਵਾਰ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ। ਕਾਂਗਰਸ ਅਤੇ ਆਜ਼ਾਦ ਉਮੀਦਵਾਰ ਵੀ ਅਪਣੇ ਅਪਣੇ ਖੇਮੇ ਨੂੰ ਮਜ਼ਬੂਤ ਕਰਨ ਲਈ ਲੱਗੇ ਦਿਖਾਈ ਦੇ ਰਹੇ ਹਨ।, ਦੋਵਾਂ ਨਗਰ ਪੰਚਾਇਤਾਂ ਦੀ ਚੋਣ ਵਿਭਾਗ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਨਗਰ ਪੰਚਾਇਤ ਮਲੂਕਾ ਦੇ  ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੇ ,ਚਤਿੰਨ ਕੌਰ,  ਕਾਂਗਰਸ ਦੇ ਕੁਲਜੀਤ ਕੌਰ, ਆਜ਼ਾਦ ਸੁਖਜਿੰਦਰ ਕੌਰ ਆਪ ਦੇ ਸਿਮਰਜੀਤ ਕੌਰ ਭੁੱਲਰ,  ਵਾਰਡ ਨੰਬਰ 2 ਤੋਂ ਅਕਾਲੀ ਦਲ ਦੇ  ਬ੍ਰਿਸ਼ਪਾਲ ਸਿੰਘ,  ਭੀਮਾ ਸਿੰਘ ਆਜ਼ਾਦ,  ਕਾਂਗਰਸ ਦੇ  ਅਜਾਇਬ ਸਿੰਘ,  ਆਪ ਦੇ ਜਸਵਿੰਦਰ ਸਿੰਘ, ਚੋਣ ਮੈਦਾਨ ਵਿੱਚ ਹਨ  । ਵਾਰਡ ਨੰਬਰ 3 ਤੋਂ ਕਾਂਗਰਸ ਦੇ ਨੀਟੂ ਕੌਰ, ਆਪ ਦੇ ਹਰਪਾਲ ਕੌਰ, ਵਾਰਡ ਨੰਬਰ 4 ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਕੌਰ, ਕਾਂਗਰਸ ਦੇ  ਸੁਖਪ੍ਰੀਤ ਕੌਰ, ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ, ਆਪ ਦੇ ਵੀਰਪਾਲ ਕੌਰ,  ਵਾਰਡ 5 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਕੱਤਰ ਸਿੰਘ, ਕਾਂਗਰਸ ਦੇ ਕਮਲਜੀਤ ਸਿੰਘ, ਆਪ ਦੇ ਜ਼ੋਰਾਂ ਸਿੰਘ,  ਵਾਰਡ ਨੰਬਰ 6 ਤੋਂ ਅਕਾਲੀ ਦਲ ਦੇ ਮਨਦੀਪ ਕੁਮਾਰ, ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ,  ਕਾਂਗਰਸ ਦੇ ਸਿਕੰਦਰ ਸਿੰਘ, ਆਪ ਦੇ ਹਰਕੰਵਲਪ੍ਰੀਤ ਸਿੰਘ ਬਰਾੜ,  ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਜੀਤ ਕੌਰ,  ਕਾਂਗਰਸ ਦੇ  ਰਾਣੀ  ਕੌਰ,  ਆਪ ਦੇ ਪਰਮਜੀਤ ਕੌਰ,  ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਮਨਦੀਪ ਸਿੰਘ, ਆਜ਼ਾਦ ਬਲਵਿੰਦਰ ਸਿੰਘ , ਆਪ ਦੇ ਜਗਸੀਰ ਸਿੰਘ ਢਿੱਲੋਂ,  ਵਾਰਡ ਨੰਬਰ 9 ਸ਼੍ਰੋਮਣੀ ਅਕਾਲੀ ਦਲ ਦੇ ਕੁਲਵਿੰਦਰ ਕੌਰ,  ਆਪ  ਦੇ ਗੁਰਮੀਤ ਕੌਰ,  ਕਾਂਗਰਸ ਦੇ ਕਰਮਜੀਤ ਕੌਰ,  ਵਾਰਡ ਨੰ 10 ਸ਼੍ਰੋਮਣੀ ਅਕਾਲੀ ਦਲ ਦੇ ਨਿਰਮਲ ਸਿੰਘ,  ਅਜਾਦ ਹਰਵਿੰਦਰ ਸਿੰਘ,  ਕਾਂਗਰਸ ਦੇ ਜਗਸੀਰ ਸਿੰਘ, ਆਪ ਦੇ ਰੇਸ਼ਮ ਸਿੰਘ ਸਿੱਧੂ,  ਵਾਰਡ ਨੰਬਰ 11 ਤੋਂ ਕਾਂਗਰਸ ਦੇ ਸੁਖਦੇਵ ਸਿੰਘ, ਆਪ ਦੇ ਅੰਗਰੇਜ਼ ਸਿੰਘ,  ਅਕਾਲੀ ਦਲ ਦੇ ਬਲਜੀਤ ਸਿੰਘ  ਚੋਣ ਮੈਦਾਨ ਵਿੱਚ ਹਨ। 

ਕੋਠਾ ਗੁਰੂ  ਨਗਰ ਪੰਚਾਇਤ ਚੋਣਾਂ ਦੀ ਸੂਚੀ ਅਨੁਸਾਰ 

ਵਾਰਡ ਨੰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਪ੍ਰੀਤ ਕੌਰ, ਕਾਂਗਰਸ ਦੇ ਸੀਮਾ ਕੌਰ, ਆਮ ਆਦਮੀ ਪਾਰਟੀ ਸੁਖਜੀਤ ਕੌਰ,  ਵਾਰਡ ਨੰਬਰ 2 ਸ਼੍ਰੋਮਣੀ ਅਕਾਲੀ ਦਲ ਦੇ ਗੁਰਮੇਲ ਸਿੰਘ, ਆਮ ਆਦਮੀ ਪਾਰਟੀ ਦੇ ਬੂਟਾ ਸਿੰਘ, ਕਾਂਗਰਸ ਦੇ ਗੁਰਮੇਲ ਸਿੰਘ,  ਬਹੁਜਨ ਸਮਾਜ ਪਾਰਟੀ ਦੇ ਗੁਰਜਟ ਸਿੰਘ,  ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਕੌਰ, ਆਮ ਆਦਮੀ ਪਾਰਟੀ ਦੇ ਕੁਲਵਿੰਦਰ ਕੌਰ, ਕਾਂਗਰਸ ਦੇ ਰਾਣੀ ਕੌਰ,  ਵਾਰਡ ਨੰਬਰ 4 ਤੋਂ ਅਕਾਲੀ ਦਲ ਦੇ ਗੁਰਵੀਰ  ਸਿੰਘ, ਆਮ ਆਦਮੀ ਪਾਰਟੀ ਦੇ ਰਣਧੀਰ ਸਿੰਘ, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ,  ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਅੰਮ੍ਰਿਤਪਾਲ ਕੌਰ,  ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ,  ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬੰਤਾ ਸਿੰਘ,  ਆਮ ਆਦਮੀ ਪਾਰਟੀ ਦੇ ਜਗਜੀਤ ਸਿੰਘ, ਕਾਂਗਰਸ ਦੇ ਰਸ਼ਪਾਲ ਸਿੰਘ, ਆਜ਼ਾਦ ਸੁਖਦੇਵ ਸਿੰਘ,  ਵਾਰਡ ਨੰਬਰ 7 ਅਕਾਲੀ ਦਲ ਦੀ ਸੁਨੀਤਾ ਰਾਣੀ,  ਆਮ ਆਦਮੀ ਪਾਰਟੀ ਦੀ  ਵੀਰਪਾਲ ਕੌਰ, ਆਜ਼ਾਦ ਕਰਮਜੀਤ ਕੌਰ ਭੱਲਾ,  ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ,  ਆਮ ਆਦਮੀ ਪਾਰਟੀ ਦੇ ਅੰਮ੍ਰਿਤਪਾਲ ਸਿੰਘ, ਕਾਂਗਰਸ ਦੇ ਬਲਵਿੰਦਰ ਸਿੰਘ, ਵਾਰਡ ਨੰ 9 ਤੋਂ ਅਕਾਲੀ ਦਲ ਦੇ ਅੰਗਰੇਜ਼ ਸਿੰਘ ਕਾਂਗਰਸ ਦੇ ਸੁਖਦੇਵ ਸਿੰਘ ਆਮ ਆਦਮੀ ਪਾਰਟੀ ਦੇ ਦਿਲਬਾਗ ਸਿੰਘ ਬਾਗੀ,  ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰੇਸ਼ਮ ਸਿੰਘ, ਆਮ ਆਦਮੀ ਪਾਰਟੀ ਦੇ ਲਖਵਿੰਦਰ ਸਿੰਘ, ਕਾਂਗਰਸ ਦੇ ਮਿੰਟੂ ਸਿੰਘ ਆਜ਼ਾਦ ਉਮੀਦਵਾਰ ਗੁਰਲਾਭ ਸਿੰਘ ਅਤੇ ਗੁਰਚਰਨ ਸਿੰਘ,  ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਬਜੀਤ ਕੌਰ ਆਮ ਆਦਮੀ ਪਾਰਟੀ ਦੇ ਮਨਜੀਤ ਕੌਰ,  ਆਜ਼ਾਦ ਉਮੀਦਵਾਰ  ਵੀਰਪਾਲ ਕੌਰ  ਚੋਣ ਮੈਦਾਨ ਵਿੱਚ ਅਪਣੀ ਕਿਸਮਤ ਅਜ਼ਮਾ ਰਹੇ ਹਨ  ।

Leave a Reply

Your email address will not be published. Required fields are marked *