ਸ਼ਹੀਦ-ਏ-ਆਜਮ ਸ. ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ਸਮਰ ਕੈਂਪ 31 ਮਈ ਤੋਂ ਅਰੰਭ: ਐਡਵੋਕੇਟ ਰਾਏ

ਕਲੱਬ ਵੱਲੋਂ ਬੱਚਿਆਂ ਨੂੰ ਰੋਜ਼ਾਨਾ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ
ਗੜ੍ਹਸ਼ੰਕਰ 17 ਮਈ (ਰਾਕੇਸ਼ ਕੁਮਾਰ)- ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ-ਏ-ਆਜਮ ਸ.ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ਤੀਸਰਾ ਸਮਰ ਫੁੱਟਬਾਲ ਕੋਚਿੰਗ ਕੈਂਪ 31 ਮਈ ਤੋਂ 30 ਜੂਨ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਕਲੱਬ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਕਲੱਬ ਵੱਲੋਂ ਛੋਟੇ ਬੱਚਿਆਂ ਲਈ ਸਮਰ ਕੈਂਪ 31 ਮਈ ਤੋਂ 30 ਜੂਨ ਤੱਕ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਫੁੱਟਬਾਲ ਗਰਾਉਂਡ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਦਾ ਉਦਘਾਟਨ 31 ਮਈ ਨੂੰ ਸ਼ਾਮ 5 ਵਜੇ ਮੈਡਮ ਇੰਦਰਜੀਤ ਕੌਰ ਕਨੇਡਾ ਪਤਨੀ ਸਵ. ਪ੍ਰਿੰਸੀਪਲ ਸੰਤੋਖ ਸਿੰਘ ਵੱਲੋਂ ਕੀਤਾ ਜਾਵੇਗਾ। ਐਡਵੋਕੇਟ ਰਾਏ ਨੇ ਦੱਸਿਆ ਕਿ ਕੈਂਪ ਦੌਰਾਨ 5 ਸਾਲ ਤੋਂ 16 ਸਾਲ ਤੱਕ ਦੇ ਬੱਚਿਆਂ ਨੂੰ ਕੋਚ ਇੰਦਰ ਕੁਮਾਰ ਤੇ ਕੋਚ ਸੁਪਰੀਅਨ ਡਾਂਗ ਵੱਲੋਂ ਰੋਜਾਨਾ ਸਵੇਰੇ ਸਾਢੇ ਪੰਜ ਵਜੇ ਤੋਂ 7 ਵਜੇ ਤੱਕ ਫੁੱਟਬਾਲ ਦੀ ਮੁਫਤ ਟਰੇਨਿੰਗ ਦਿੱਤੀ ਜਾਵੇਗੀ ਅਤੇ ਟਰੇਨਿੰਗ ਕੈਂਪ ਦਾ ਪੂਰਾ ਕੰਟਰੋਲ ਇੰਟਰਨੈਸ਼ਨਲ ਫੁੱਟਬਾਲ ਖਿਡਾਰੀ ਸੁਨੀਲ ਕੁਮਾਰ ਗੋਲਡੀ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਹੋਵੇਗਾ। ਇਸ ਤੋਂ ਇਲਾਵਾ ਟ੍ਰੇਨਿੰਗ ਵਿੱਚ ਲੈਣ ਵਾਲੇ ਬੱਚਿਆਂ ਨੂੰ ਰੋਜਾਨਾ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ।ਇਸ ਮੌਕੇ ਉਨ੍ਹਾਂ ਇਲਾਕੇ ਦੇ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਬੱਚਿਆਂ ਨੂੰ ਇਸ ਵਿੱਚ ਭਾਗ ਲੈਣਾਂ ਹੋਵੇ ਉਹ 31 ਮਈ ਨੂੰ ਅਪਣੇ ਬੱਚੇ ਨੂੰ ਉਸ ਦਾ ਅਧਾਰ ਕਾਰਡ ਲੈਕੇ ਸ਼ਾਮ ਚਾਰ ਵਜੇ ਗਰਾਉਂਡ ਵਿੱਚ ਪਹੁੰਚ ਜਾਣ।ਇਸ ਮੌਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੇ ਬੱਚਿਆਂ ਨੂੰ ਪਾਣੀ ਦੀ ਬੋਤਲ ਨਾਲ ਦੇਕੇ ਭੇਜਣ ਅਤੇ ਬੱਚਿਆਂ ਨੂੰ ਲਿਆਉਣ- ਲਿਜਾਉਣ ਦੀ ਜੁਮੇਵਾਰੀ ਵੀ ਮਾਪਿਆਂ ਦੀ ਹੋਵੇਗੀ ਇਸ ਮੌਕੇ ਐਡਵੋਕੇਟ ਜਸਵੀਰ ਸਿੰਘ ਰਾਏ, ਸਤਨਾਮ ਸਿੰਘ ਪਾਰੋਵਾਲ, ਅਵਤਾਰ ਸਿੰਘ ਸੀਹਰਾ, ਕਮਲਜੀਤ ਬੈਂਸ, ਸੁਨੀਲ ਗੋਲਡੀ, ਰਮਨ ਬੰਗਾ, ਕੋਚ ਇੰਦਰ ਕੁਮਾਰ, ਰਾਜਪਾਲ ਹੈਪੀ, ਕੋਚ ਸੁਪਰੀਅਨ ਡਾਂਗ, ਲਖਵੀਰ ਲੱਕੀ, ਅਫਰੀਦੀ ਪਾਰੋਵਾਲ, ਰਮਨ ਜਰਮਨੀ ਅਤੇ ਜਤਿਨ ਤੋਂ ਇਲਾਵਾ ਫੁੱਟਵਾਲ ਖਿਡਾਰੀ ਹਾਜ਼ਰ ਸਨ।
