ਪੰਡਿਤ ਵਿਕਰਾਂਤ ਰਣਦੇਵ ਨੇ ਵਾਰਡ ਨੰਬਰ 10 ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ

ਗੜ੍ਹਸ਼ੰਕਰ 17 ਮਈ (ਰਾਕੇਸ਼ ਕੁਮਾਰ)- ਜਿਥੇ ਅਗਾਮੀ ਨਗਰ ਕੌਂਸਲ ਚੋਣਾਂ ਨੂੰ ਲੈਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਗਏ ਹਨ। ਉਥੇ ਹੀ ਪ੍ਰਸਿੱਧ ਜੋਤਸ਼ੀ ਅਤੇ ਉੱਘੇ ਸਮਾਜ ਸੇਵੀ ਪੰਡਿਤ ਵਿਕਰਾਂਤ ਰਣਦੇਵ ਵੱਲੋਂ ਐਸਡੀਐਮ ਦਫ਼ਤਰ ਗੜ੍ਹਸ਼ੰਕਰ ਵਿਖੇ ਸ਼ਹਿਰ ਦੇ ਵਾਰਡ ਨੰਬਰ ਦਸ ਤੋਂ ਅਜ਼ਾਦ ਉਮੀਦਵਾਰ ਵਜੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਠੇਕੇਦਾਰ ਕੁਲਭੂਸ਼ਨ ਸ਼ੌਰੀ ਨੇ ਦੱਸਿਆ ਕਿ ਪੰਡਿਤ ਵਿਕਰਾਂਤ ਰਣਦੇਵ ਨੂੰ ਵਾਰਡ ਵਿੱਚ ਹਾਂ ਪੱਖੀ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜਿਸ ਨਾਲ ਉਨ੍ਹਾਂ ਦੀ ਜਿੱਤ ਪੱਕੀ ਹੈ। ਇਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਵਾਰਡ ਤੋਂ ਪੰਡਿਤ ਵਿਕਰਾਂਤ ਰਣਦੇਵ ਦੀ ਧਰਮਪਤਨੀ ਨੀਲਮ ਰਣਦੇਵ 2008 ਅਤੇ 2015 ਦਾਣਾ ਮੰਡੀ ਤੋਂ ਭਾਜਪਾ ਦੀ ਟਿਕਟ ਤੋਂ ਕੌਂਸਲਰ ਬਣ ਚੁੱਕੇ ਹਨ ਅਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਵੱਡੀ ਪੱਧਰ ਤੇ ਵਿਕਾਸ ਦੇ ਕੰਮ ਕਰਵਾਏ। ਜਿਸ ਕਾਰਨ ਵਾਰਡ ਵਿੱਚ ਉਨ੍ਹਾਂ ਦਾ ਮਜ਼ਬੂਤ ਆਧਾਰ ਹੈ।
