ਅਕਾਲੀ ਆਗੂ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਗ੍ਰਿਫ਼ਤਾਰ

0

ਅਕਾਲੀ ਦਲ ਦੇ ਹਲਕਾ ਦਾਖਾ ਤੋਂ ਇੰਚਾਰਜ ਹਨ ਜਸਕਰਨਜੀਤ ਸਿੰਘ ਦਿਓਲ

ਮੋਹਾਲੀ, 17 ਮਈ (ਨਿਊਜ਼ ਟਾਊਨ ਨੈਟਵਰਕ) : ਮੋਹਾਲੀ ਦੇ ਸੈਕਟਰ-70 ਸਥਿਤ ‘ਹੋਮਲੈਂਡ ਹਾਈਟਸ’ ਵਿੱਚ ਇੱਕ ਸਾਢੇ 14 ਸਾਲ ਦੀ ਨਾਬਾਲਗ ਕੁੜੀ ਨਾਲ ਜਿਣਸੀ ਸ਼ੋਸ਼ਣ ਕਰਨ, ਉਸ ਨੂੰ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਗੈਂਗਸਟਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਇੱਕ ਬੇਹੱਦ ਸੰਵੇਦਨਸ਼ੀਲ ਤੇ ਹਾਈ-ਪ੍ਰੋਫਾਈਲ ਮਾਮਲਾ ਸਾਹਮਣੇ ਆਇਆ ਹੈ। ਮਟੌਰ ਥਾਣਾ ਪੁਲਿਸ ਨੇ ਪੀੜਤ ਕੁੜੀ ਦੇ ਪਿਤਾ ਪਰਮਿੰਦਰ ਸਿੰਘ (ਵਾਸੀ ਪਿੰਡ ਬੀਰਮੀ, ਲੁਧਿਆਣਾ) ਦੀ ਸ਼ਿਕਾਇਤ ‘ਤੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਬਲਾਤਕਾਰ, ਅਗਵਾ ਅਤੇ ਪੋਕਸੋ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਐਫ.ਆਈ.ਆਰ. ਮੁਤਾਬਕ ਪਿਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਨੇ ਪਹਿਲਾਂ ਪਰਿਵਾਰ ਦੇ ਭਰੋਸੇ ਦਾ ਨਾਜਾਇਜ਼ ਫਾਇਦਾ ਉਠਾ ਕੇ ਉਸ ਦੀ ਪਤਨੀ ਨੂੰ ਆਪਣੇ ਜਾਲ ਵਿੱਚ ਫਸਾਇਆ ਅਤੇ ਉਸ ਨਾਲ ਨਜਾਇਜ਼ ਸਬੰਧ ਬਣਾ ਲਏ। ਇਸ ਤੋਂ ਬਾਅਦ ਉਹ ਅਕਤੂਬਰ 2024 ਵਿੱਚ ਉਹਨਾਂ ਨੂੰ ਵਰਗਲਾ ਕੇ ਮੋਹਾਲੀ ਦੇ ਇੱਕ ਫਲੈਟ ਵਿੱਚ ਲੈ ਆਇਆ, ਜਿੱਥੇ ਉਸ ਦੀਆਂ ਦੋਵੇਂ ਧੀਆਂ ਵੀ ਰਹਿ ਰਹੀਆਂ ਸਨ। ਪਿਤਾ ਅਨੁਸਾਰ ਮੁਲਜ਼ਮ ਨੇ ਪਹਿਲਾਂ ਉਸ ਦਾ ਹੱਸਦਾ-ਖੇਡਦਾ ਘਰ ਬਰਬਾਦ ਕੀਤਾ ਅਤੇ ਫਿਰ ਉਸ ਦੀ ਨਾਬਾਲਗ ਧੀ ‘ਤੇ ਵੀ ਮਾੜੀ ਨੀਅਤ ਰੱਖਣੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਕਤ ਮੁਲਜ਼ਮ ਵੱਲੋ ਜਦੋਂ ਨਾਬਾਲਗ ਕੁੜੀ ਨੂੰ ਸਕੂਲ ਦੇ ਹੋਸਟਲ ਤੋਂ ਘਰ ਵਾਪਸ ਲਿਆਂਦਾ ਜਾ ਰਿਹਾ ਸੀ, ਤਾਂ ਮੁਲਜ਼ਮ ਉਸ ਨੂੰ ਘਰ ਲਿਜਾਣ ਦੀ ਬਜਾਏ ਜ਼ਬਰਦਸਤੀ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਉਸ ਨੇ ਮਾਸੂਮ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਉਸ ਦਾ ਜਿਣਸੀ ਸ਼ੋਸ਼ਣ ਕੀਤਾ। ਕੁੜੀ ਵੱਲੋਂ ਵਿਰੋਧ ਕਰਨ ‘ਤੇ ਮੁਲਜ਼ਮ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਧਮਕਾਇਆ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪਿਤਾ ਨੂੰ ਕੈਨੇਡਾ ਬੈਠੇ ਗੈਂਗਸਟਰਾਂ ਤੋਂ ਮਰਵਾ ਦੇਵੇਗਾ। ਮੁਲਜ਼ਮ ਦੇ ਡਰ ਅਤੇ ਤਸ਼ੱਦਦ ਤੋਂ ਤੰਗ ਆ ਕੇ 9 ਮਈ ਨੂੰ ਪੀੜਤ ਕੁੜੀ ਕਿਸੇ ਤਰ੍ਹਾਂ ਆਪਣੇ ਪਿਤਾ ਕੋਲ ਪਹੁੰਚੀ ਅਤੇ ਰੋਂਦੇ ਹੋਏ ਸਾਰੀ ਹੱਡਬੀਤੀ ਸੁਣਾਈ ਹੈਰਾਨੀਜਨਕ ਖੁਲਾਸਾ ਕਰਦਿਆਂ ਸ਼ਿਕਾਇਤਕਰਤਾ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਨਾਬਾਲਗ ਧੀ ਨੇ ਉਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਮਾਂ ਅਤੇ ਜਸਕਰਨਜੀਤ ਸਿੰਘ ਦਿਓਲ ਦੇ ਕਥਿਤ ਨਾਜਾਇਜ਼ ਸਬੰਧਾਂ ਕਾਰਨ ਇੱਕ ਬੱਚੀ ਦਾ ਜਨਮ ਹੋਇਆ ਸੀ, ਜਿਸ ਨੂੰ ਸਮਾਜ ਤੋਂ ਲੁਕਾ ਕੇ ਰੱਖਿਆ ਗਿਆ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਏ ਹਨ ਕਿ ਨਾ ਤਾਂ ਜਸਕਰਨਜੀਤ ਸਿੰਘ ਦਿਓਲ ਦਾ ਆਪਣੀ ਪਤਨੀ ਨਾਲ ਕਾਨੂੰਨੀ ਤੌਰ ’ਤੇ ਤਲਾਕ ਹੋਇਆ ਹੈ ਅਤੇ ਨਾ ਹੀ ਪੀੜਤ ਲੜਕੀ ਦੀ ਮਾਂ ਦਾ ਮੇਰੇ (ਪਰਮਿੰਦਰ ਸਿੰਘ)ਨਾਲ ਡਿਵੋਰਸ ਹੋਇਆ ਹੈ। ਦੱਸਣਯੋਗ ਹੈ ਕਿ ਜਿਸ ਔਰਤ ਨਾਲ ਦਿਓਲ ਕਥਿਤ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ, ਉਹ ਹਲਕਾ ਦਾਖਾ ਦੇ ਪਿੰਡ ਬੀਰਮੀ ਦੀ ਹੈ ਅਤੇ ਉਸ ਦੇ ਦੋ ਬੱਚੇ ਹਨ। ਦੂਜੇ ਪਾਸੇ ਮੁਲਜ਼ਮ ਜਸਕਰਨ ਦਿਓਲ ਦੀ ਆਪਣੀ ਪਤਨੀ (ਜਿਸ ਤੋਂ ਉਸਦੇ ਦੋ ਬੱਚੇ ਹਨ) ਉਹ ਵੀ ਹਲਕਾ ਦਾਖਾ ਦੇ ਹੀ ਪਿੰਡ ਸਹੌਲੀ ਦੀ ਰਹਿਣ ਵਾਲੀ ਹੈ। ਇਸ ਤੋਂ ਬਾਅਦ ਪਿਤਾ ਪਰਮਿੰਦਰ ਸਿੰਘ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਮਟੌਰ ਥਾਣਾ ਪੁਲਿਸ ਨੇ ਭਾਰਤੀ ਨਿਆ ਸੰਹਿਤਾ ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰਦੇ ਹੋਏ ਤੁਰੰਤ ਕਾਰਵਾਈ ਕਰਕੇ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਜਿਸ ਔਰਤ ਨਾਲ ਦਿਓਲ ਕਥਿਤ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ, ਉਹ ਹਲਕਾ ਦਾਖਾ ਦੇ ਪਿੰਡ ਬੀਰਮੀ ਦੀ ਹੈ ਅਤੇ ਉਸ ਦੇ ਦੋ ਬੱਚੇ ਹਨ। ਦੂਜੇ ਪਾਸੇ ਮੁਲਜ਼ਮ ਜਸਕਰਨ ਦਿਓਲ ਦੀ ਆਪਣੀ ਪਤਨੀ (ਜਿਸ ਤੋਂ ਉਸਦੇ ਦੋ ਬੱਚੇ ਹਨ) ਉਹ ਵੀ ਹਲਕਾ ਦਾਖਾ ਦੇ ਹੀ ਪਿੰਡ ਸਹੌਲੀ ਦੀ ਰਹਿਣ ਵਾਲੀ ਹੈ।

Leave a Reply

Your email address will not be published. Required fields are marked *