ਦੁਸਾਂਝ ਕਲਾਂ ਦੇ ਹਸਪਤਾਲ ਵਿਖੇ ਐਸ. ਪੀ. ਸਿੰਘ ਉਬਰਾਏ ਨੇ ਲੈਬ ਦਾ ਕੀਤਾ‌ ਉਦਘਾਟਨ

0

ਫਿਲੌਰ/ਅੱਪਰਾ, 16 ਮਈ (ਦੀਪਾ):-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਵੱਲੋਂ ਦੁਸਾਂਝ ਕਲਾਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਸਨੀ ਉਬਰਾਏ ਕਲੀਨਿਕ ਲੈਬ ਅਤੇ ‌ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਐਸ. ਪੀ. ਸਿੰਘ ਉਬਰਾਏ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਪ੍ਰਿੰਸੀਪਲ ਗਿਆਨੀ ਸਿੰਘ ਨੇ ਐਸ. ਪੀ. ਸਿੰਘ ਉਬਰਾਏ ਅਤੇ ਹੋਰ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ। ਇਸ ਮੌਕੇ ਤੀਰਥ ਸਿੰਘ ਖਾਲਸਾ ਨੇ ਹਸਪਤਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਹਸਪਤਾਲ ਵਾਸਤੇ ਇੱਕ ਐਂਬੂਲੈਂਸ ਦੇਣ ਅਤੇ ਹਸਪਤਾਲ ਨੂੰ ਹੋਰ ਲੋੜੀਂਦਾ ਸਾਜ਼ੋ-ਸਾਮਾਨ ਦੇਣ ਲਈ ਕਿਹਾ। ਇਸ ਸਮੇਂ ਗਿ‌ਆਨ ਸਿੰਘ ਦੁਸਾਂਝ ਨੇ ਦੱਸਿਆ ਕਿ ਸ਼ਰਨਜੀਤ ਸਿੰਘ ‌ਬੈਂਸ ਅਮਰੀਕਾ ਅਤੇ ਪਰਮਜੀਤ ਸਿੰਘ ਦੁਸਾਂਝ ਇਟਲੀ ਦੇ ਜਤਨਾਂ ਸਦਕਾ ਇਹ ਲੈਬ ਗੁਰੂ ਗੋਬਿੰਦ ਸਿੰਘ ਹਸਪਤਾਲ ਦੁਸਾਂਝ ਕਲਾਂ ਵਿਖੇ ਚਾਲੂ ਕੀਤਾ ਗਈ ਹੈ, ਇਸ ਦਾ ਸਾਡੇ ਇਲਾਕੇ ਦੇ 25 ਪਿੰਡਾਂ ਨੂੰ ਫਾਇਦਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਪੀ ਸਿੰਘ ਉਬਰਾਏ ਨੇ ਦੱਸਿਆ ਕਿ ਇਸ ਲੈਬ ਦੇ ਟੈਸਟਾਂ‌ ਦਾ ਰੇਟ ਬਹੁਤ ਹੀ ਘੱਟ ਹੈ ਜਿਵੇਂ ਕਿ ਪੂਰੇ ਸਰੀਰ ਦੇ ਸਾਰੇ ਟੈਸਟਾਂ ਦਾ ਕੁਲ ਖ਼ਰਚਾ ਮਾਤਰ 400 ਰੁਪਏ ਹੋਵੇਗਾ ਅਤੇ ਏ .ਸੀ .ਜੀ. ਸਿਰਫ 20 ਰੁਪਏ ਵਿਚ ਕੀਤੀ ਜਾਵੇਗੀ, ਉਨ੍ਹਾਂ ਅੱਗੇ ਕਿਹਾ ਕਿ ਇਸ ਲੈਬ ਦੇ ਖੁੱਲਣ ਨਾਲ ਗਰੀਬ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣ ਚਾਹੀਦਾ ਹੈ। ਇਸ ਸਮੇਂ ਤੀਰਥ ਸਿੰਘ ਗਰੇਵਾਲ ‌ਨੇ ਐਸ .ਪੀ. ਸਿੰਘ ਉਬਰਾਏ ਦਾ ਹਸਪਤਾਲ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਨ੍ਹਾਂ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ। ਇਸ ਸਮੇਂ ਪਿੰਡ ਦੁਸਾਂਝ ਕਲਾਂ ਦੇ ਸਰਪੰਚ ਨਿਰਮਲ ਕੁਮਾਰ ਨਵੀਂ ਵਲੋਂ ਵੀ ‌ਉਬਰਾਏ ਸਾਹਿਬ ਨੂੰ ਇਲਾਕੇ ਦੀਆਂ ਮੰਗਾਂ ਦਾ ਮੰਗ ਪੱਤਰ ਦਿੱਤਾ ਗਿਆ। ਅਖੀਰ ਵਿੱਚ ਐਸ. ਪੀ. ਸਿੰਘ ਉਬਰਾਏ ਨੇ ਕਮੇਟੀ ਦੀ ਪ੍ਰਸੰਸਾ ਕੀਤੀ ਅਤੇ ਕਮੇਟੀ ਵਲੋਂ ਅਤੇ ਪਿੰਡ ਦੀ ਪੰਚਾਇਤ ਵਲੋਂ ਦਿੱਤੇ ਗਏ ਮੰਗ ਪੱਤਰਾਂ ਅਨੁਸਾਰ ਸਾਰੀਆਂ ਮੰਗਾਂ ਜਲਦੀ ਪੂਰੀਆਂ ਕਰ ਦਿੱਤੀਆ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਆਗਮਨ ਪੁਰਬ ਨੂੰ ਸਮਰਪਿਤ 200 ਲੈਬਾਂ ਖੋਲ੍ਹਣੀਆਂ ਹਨ। ਜਿਨ੍ਹਾਂ ਚੋਂ ਇੱਕ ਲੈਬ ਦੁਸਾਂਝ ਕਲਾਂ ਦੀ ਹੈ ਅਸੀ ਦੁਸਾਂਝ ਕਲਾਂ ‘ਚ ਲੈਬ ਖੋਲ੍ਹਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਵੈਲਫ਼ੇਅਰ ਸੁਸਾਇਟੀ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਆਏ ਹੋਏ ਮਹਿਮਾਨਾਂ ਐਸ. ਪੀ. ਸਿੰਘ ਉਬਰਾਏ, ਸਲਾਹਕਾਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ, ਪ੍ਰਧਾਨ ਦੁਆਬਾ ਇਕਾਈ ਅਮਰਜੋਤ ਸਿੰਘ,‌ ਜੁਆਇੰਟ ਸਕੱਤਰ ਜਲੰਧਰ ਇਕਾਈ ਐਡਵੋਕੇਟ ਮਨਮੋਹਨ ਸਿੰਘ ਦੇ ਮੈਂਬਰਾਂ ‌ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਸਮੇਂ ਸੀਨੀਅਰ ਪ੍ਰਧਾਨ ਬਲਵਿੰਦਰ ਸਿੰਘ‌ ਦੁਸਾਂਝ, ਪ੍ਰਿੰਸੀ. ਤੀਰਥ ਸਿੰਘ ਗਰੇਵਾਲ, ਗੁਰਬਖਸ਼ ਸਿੰਘ ਲੇਹਲ, ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ‌ਗੁਰਪ੍ਰੀਤ ਕੌਰ, ਸਰਪੰਚ ਨਿਰਮਲ ਕੁਮਾਰ ਨਵੀ‌,‌ ਰਣਜੀਤ ਸਿੰਘ ਲੰਬੜਦਾਰ, ਸੰਤੋਖ਼ ਸਿੰਘ, ਜੋਗਾ ਸਿੰਘ ‌ਜੌਹਲ, ਗੁਰਦੀਪ ਸਿੰਘ ਕਾਕਾ, ਤਰਸੇਮ ਸਿੰਘ ਕੇਨੈਡਾ, ਦਲਜਿੰਦਰ ਸਿੰਘ ਜੁਗਨੂੰ,‌ ਸ਼੍ਰੀਮਤੀ ਸੁਨੀਤਾ ਰਾਜ ਕੌਰ, ਸ਼੍ਰੀਮਤੀ ਰੋਜ਼ੀ ਭਾਵਨਾ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਕਸ਼ਮੀਰ ਕੌਰ ਜੌਹਲ, ਹਰਦਰਸ਼ਨ ਸਿੰਘ ਵਿੱਕੀ, ਡਾ. ਜਸਵਿੰਦਰ ਚੀਮਾ, ਹਰਦਰਸ਼ਨ ਸਿੰਘ ਵਿੱਕੀ, ਰਾਮ ਨਾਥ ਦੁਸਾਂਝ, ਇੰਦਰਜੀਤ ਸਿੰਘ ਇੰਦਣਾ, ਡਾ. ਸੁਖਬੀਰ ਸਿੰਘ ਤੋਂ ਇਲਾਵਾਂ ਇਲਾਕੇ ਭਰ ਤੋਂ ਪਤਵੰਤੇ ਸੱਜਣ ਭਾਰੀ ਗਿਣਤੀ ਵਿੱਚ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *