ਨਗਰ ਕੌਂਸਲ ਮੋਰਿੰਡਾ ਲਈ ਕੁਲ 63 ਉਮੀਦਵਾਰ ਮੈਦਾਨ ਵਿੱਚ ਨਿੱਤਰੇ 

0

ਮੋਰਿੰਡਾ, 16 ਮਈ (ਮਜ਼ੀਦ ਖਾਨ)-ਨਗਰ ਕੌਂਸਲ ਮੋਰਿੰਡਾ ਲਈ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਕੁਲ 63 ਉਮੀਦਵਾਰਾਂ ਨੇ ਅੱਜ ਅਪਣੇ ਨਾਮਜ਼ਦਗੀ ਪੇਪਰ ਸ਼ਾਮਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਲਈ ਕੁਲ 63 ਉਮੀਦਵਾਰਾਂ ਨੇ ਅਪਣੇ ਕਾਗਜ਼ ਦਾਖਲ ਕੀਤੇ ਇਹਨਾਂ ਵਿੱਚ ਕਾਂਗਰਸ ਪਾਰਟੀ ਵਲੋਂ 16 ,ਆਪ ਵਲੋਂ 9 , ਭਾਜਪਾ ਵਲੋਂ 9 ਅਕਾਲੀ ਦਲ ਵੱਲੋਂ 3 ਅਤੇ 26 ਅਜ਼ਾਦ ਉਮੀਦਵਾਰ ਸ਼ਾਮਲ ਹਨ। ਜਾਣਕਾਰੀ ਅਨੁਸਾਰ ਨਾਮਜ਼ਦਗੀ ਦਾਖਲ ਕਰਨ ਵਾਲਿਆਂ ਵਿੱਚ ਕਾਂਗਰਸ ਪਾਰਟੀ ਵਲੋਂ ਕਾਗਜ਼ ਦਾਖਲ ਕਰਨ ਵਾਲਿਆਂ ਵਿੱਚ ਪੱਤਰਕਾਰ ਹਰਜਿੰਦਰ ਸਿੰਘ ਛਿੱਬਰ, ਸਾਬਕਾ ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਹਰਜੀਤ ਸਿੰਘ ਸੋਢੀ, ਰਜੇਸ਼ ਕੁਮਾਰ, ਪਿੰਕੀ ਕੌਰ, ਹਰੀਪਾਲ, ਸ੍ਰੀ ਮਤੀ ਬਾਲਾ, ਤਰਸੇਮ ਲਾਲ, ਸੰਦੀਪ ਕੁਮਾਰ, ਸੰਗਤ ਸਿੰਘ ਭਾਮੀਆਂ, ਸਿਕੰਦਰ ਕੌਰ, ਦਲਜੀਤ ਕੌਰ, ਕਮਲਜੀਤ ਕੌਰ,ਨੇਹਾ ਸ਼ਰਮਾ, ਬਬੀਤਾ ਰਾਣੀ, ਅਤੇ ਸ੍ਰੀ ਮਤੀ ਗੂੰਜਣ ਸੂਦ ਆਦਿ ਸ਼ਾਮਲ ਹਨ ਇਸੇ ਤਰ੍ਹਾਂ ਆਪ ਵਲੋਂ ਕਾਗਜ਼ ਦਾਖਲ ਕਰਨ ਵਾਲਿਆਂ ਵਿੱਚ , ਗੁਰਪ੍ਰੀਤ ਕੌਰ, ਸਰਬਜੀਤ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ, ਪਰਮਜੀਤ ਸਿੰਘ, ਨਵਦੀਪ ਸਿੰਘ ਆਦਿ ਨੇ ਅਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ। ਇਸੇ ਤਰ੍ਹਾਂ 

ਭਾਜਪਾ ਵੱਲੋਂ ਗੁਰਪ੍ਰੀਤ ਕੌਰ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਕਾਜਲ, ਗੁਰਜੰਟ ਸਿੰਘ, ਕੁਸਮ ਮੱਟੂ, ਦਲਜੀਤ ਸਿੰਘ, ਊਸ਼ਾ, ਜਸਕਰਨ ਸਿੰਘ, ਪਰਮਦੀਪ ਸਿੰਘ ਆਦਿ ਨੇ ਅਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ, ਇਸੇ ਤਰ੍ਹਾਂ ਅਕਾਲੀ ਦਲ ਵਲੋਂ ਸਾਬਕਾ ਕੌਂਸਲਰ ਜਗਪਾਲ ਸਿੰਘ ਜੋਲੀ ਬੀਬੀ ਰਜਿੰਦਰ ਕੌਰ ਅਤੇ ਰਮਨਦੀਪ ਕੌਰ ਆਦਿ ਨੇ ਅਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਹਨ।

Leave a Reply

Your email address will not be published. Required fields are marked *