ਵੱਖ ਵੱਖ ਜੱਥੇਬੰਦੀਆਂ ਛੱਡ ਢਾਈ ਦਰਜਨ ਮੁਲਾਜਮ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ‘ਚ ਸ਼ਾਮਿਲ

0

ਲੁਧਿਆਣਾ (  ਰਵੀ ਭਾਟੀਆ ) ਬਿਜਲੀ ਨਿਗਮ ਦੀ ਸੱਭ ਤੋਂ ਜੁਝਾਰੂ ਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੀ ਜੱਥੇਬੰਦੀ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਮਾਡਲ ਟਾਊਨ ਡਵੀਜ਼ਨ ਦੇ ਢਾਈ ਦਰਜਨ ਸਹਾਇਕ ਲਾਈਨਮੈਨ ਵੱਖ ਵੱਖ ਜੱਥੇਬੰਦੀਆਂ ਨੂੰ ਅਲਵਿਦਾ ਆਖ ਫੈਡਰੇਸ਼ਨ ਏਟਕ ਵਿੱਚ ਸ਼ਾਮਿਲ ਹੋ ਗਏ। ਜਿਨਾ ਦੀ ਸ਼ਮੂਲੀਅਤ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸੂਬੇ ਦੇ ਸਾਬਕਾ ਡਿਪਟੀ ਜਨਰਲ ਸਕੱਤਰ ਤੇ ਐਫੀ ਮੈਂਬਰ ਰਸ਼ਪਾਲ ਸਿੰਘ ਪਾਲੀ, ਸਰਕਲ ਪੱਛਮੀਂ ਦੇ ਸਰਪ੍ਰਸਤ ਠਾਕੁਰ ਸੋਬਨ ਸਿੰਘ ਤੇ ਪ੍ਰਧਾਨ ਗੁਰਮੁੱਖ ਸਿੰਘ, ਪੂਰਬੀ ਦੇ ਸਰਪ੍ਰਸਤ ਸਤੀਸ਼ ਭਾਰਦਵਾਜ ਦੀ ਹਾਜਰੀ ਵਿੱਚ ਡਵੀਜਨ ਪ੍ਰਧਾਨ ਕੁਲਜੀਤ ਸਿੰਘ, ਸਕੱਤਰ ਕਮਲਜੀਤ ਸਿੰਘ, ਜੇਈ ਮਕਸ਼ਿੰਦਰ ਸਿੰਘ ਤੇ ਰਵਿੰਦਰ ਸ਼ਰਮਾ ਗੋਗੀ ਦੀ ਹਾਜਰੀ ਵਿੱਚ ਫੁੱਲਾਂ ਦੇ ਹਾਰ ਪਾ ਕੇ ਕੀਤੀ। ਮੁਲਾਜਮਾਂ ਵੱਲੋਂ ਰੱਖੀਆਂ ਮੰਗਾਂ ਬਾਬਤ ਐਕਸੀਅਨ ਇੰਜ: ਤਰਸੇਮ ਲਾਲ ਬੈਂਸ ਨਾਲ ਵਫਦ ਨੇ ਮੁਲਾਕਾਤ ਕੀਤੀ। ਐਕਸੀਅਨ ਬੈਂਸ ਨੇ ਜਿੱਥੇ ਦੋ ਸਹਾਇਕ ਲਾਈਨਮੈਨਾ ਦੀ ਹੋਈ ਬਦਲੀ ਤਹਿਤ ਰਿਲੀਵਿੰਗ ਆਰਡਰ ਦਿੱਤੇ ਉੱਥੇ ਹੀ ਲੋਡਾ (ਪੈਟਰੋਲ ਭੱਤਾ) ਦੇ ਰੁਕੇ ਕੰਮ ਨੂੰ ਹੋਰਨਾਂ ਡਵੀਜਨਾਂ ਦੀ ਤਰਜ ਤੇ ਦੇਣ ਲਈ ਲੇਖਾਕਾਰ ਨੂੰ ਕਿਹਾ। ਸ੍ਰੀ ਬੈਂਸ ਦਾ ਜੱਥੇਬੰਦੀ ਵੱਲੋਂ ਧੰਨਵਾਦ ਵੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਇਸ ਡਵੀਜ਼ਨ ਦੇ ਸਹਾਇਕ ਲਾਈਨਮੈਨ ਕਈ ਸਮਸਿਆਵਾਂ ਤੋਂ ਪਰੇਸ਼ਾਨ ਸਨ ਤੇ ਏਨਾ ਦੀਆਂ ਜੱਥੇਬੰਦੀਆਂ ਵੀ ਪਰੇਸ਼ਾਨ ਮੁਲਾਜਮਾਂ ਦੀ ਬਾਂਹ ਨਹੀਂ ਸਨ ਫੜ ਰਹੀਆਂ। ਜਿਸ ਬਾਬਤ ਏਨਾ ਮੁਲਾਜਮਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਸਾਡੇ ਵੱਲੋਂ ਸਮਾਂ ਬੱਧ ਏਨਾ ਦੇ ਸਾਰੇ ਮਸਲੇ ਹੱਲ ਕਰਵਾ ਦਿੱਤੇ ਹਨ। ਏਨਾ ਮੁਲਾਜਮਾਂ ਦੀ ਮੈਂਬਰਸ਼ਿਪ ਭਰਨ ਉਪਰੰਤ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਅਜਿਹੇ ਹੋਰਨਾਂ ਮੁਲਾਜਮਾਂ ਨੂੰ ਵੀ ਜੱਥੇਬੰਦੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਮੌਜੂਦਾ ਸਮੇਂ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਦਿੱਤੇ ਜਾ ਰਹੇ ਮੋਬਾਇਲਾਂ ਬਾਰੇ ਰਸ਼ਪਾਲ ਸਿੰਘ ਪਾਲੀ ਨੇ ਕਿਹਾ ਕਿ ਸਾਰੀਆਂ ਜੱਥੇਬੰਦੀਆਂ ਦੇ ਸਾਂਝੇ ਥੜੇ ਦੀ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਮੁਲਾਜਮ ਹਾਲ ਦੀ ਘੜੀ ਏਹ ਮੋਬਾਇਲ ਫੋਨ ਨਹੀਂ ਲਵੇਗਾ। 16 ਮਈ ਨੂੰ ਲੁਧਿਆਣਾ ਵਿਖੇ ਸਾਂਝੇ ਥੜੇ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਮੋਬਾਇਲ ਫੋਨ ਲੈਣ ਜਾਂ ਨਾ ਲੈਣ ਬਾਰੇ ਦੱਸਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਹੋਰ ਮੁਲਾਜਮ ਸਾਥੀ ਹਾਜਰ ਸਨ।

Leave a Reply

Your email address will not be published. Required fields are marked *