ਕਾਂਗਰਸ ਨੂੰ ਮਿਲਿਆ ਸਮਰਾਲਾ ਚ ਵੱਡਾ ਬੱਲ ਨਰਿੰਦਰ ਸਿੰਘ ਨਿੰਦੀ 200 ਸਾਥੀਆਂ ਸਮੇਤ ਹੋਏ ਸ਼ਾਮਿਲ

ਸਮਰਾਲਾ 13 ਮਈ( ਜਸ਼ਨ ਬੰਬ)- ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਵੱਲ ਮਿਲਿਆ ਜਦੋਂ ਸਮਰਾਲਾ ਸ਼ਹਿਰ ਦੀ ਮਸ਼ਹੂਰ ਹਸਤੀ ਨਿੰਦੀ ਮੋਬਾਈਲ ਸ਼ੌਪ ਦੇ ਮਾਲਕ ਨਰਿੰਦਰ ਸਿੰਘ ਨਿੰਦੀ ਨੇ ਆਪਣੇ ਨਾਲ ਪਰਮਿੰਦਰ ਸਿੰਘ, ਗੁਰਦੀਪ ਸਿੰਘ ਗਿੱਲ, ਪੰਮਾ ਮੱਲਮਾਜਰਾ, ਵਿੱਕੀ ਮੱਲਮਾਜਰਾ, ਹਰਮਨਦੀਪ ਸਿੰਘ , ਬਲਦੇਵ ਸਿੰਘ ਸਮੇਤ ਆਪਣੇ ਸੈਂਕੜੇ ਸਾਥੀਆਂ ਦੀ ਸਮੂਲੀਅਤ ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ ਸਮਰਾਲਾ ਨੇ ਕਾਂਗਰਸ ਪਾਰਟੀ ਦਾ ਪਾਕਟਾ ਪਾ ਕੇ ਸਾਰੇ ਸਾਥੀਆਂ ਨੂੰ ਕਾਂਗਰਸ ਪਰਿਵਾਰ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਨਰਿੰਦਰ ਸਿੰਘ ਨਿੰਦੀ ਦੀ ਅਗਵਾਈ ਹੇਠ ਸੈਂਕੜਿਆਂ ਦੀ ਤਾਦਾਦ ਵਿੱਚ ਯੂਥ ਵਰਕਰਾਂ ਦਾ ਕਾਂਗਰਸ ਪਾਰਟੀ ਵਿੱਚ ਸਮੂਲੀਅਤ ਕਰਨ ਤੇ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਕਾਂਗਰਸ ਪਾਰਟੀ ਬਣਦਾ ਮਾਣ ਅਤੇ ਸਤਿਕਾਰ ਦੇਵੇਗੀ ।ਇਸ ਮੌਕੇ ਨਰਿੰਦਰ ਸਿੰਘ ਨਿੰਦੀ ਨੇ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਨੂੰ ਵਿਸ਼ਵਾਸ ਦਵਾਇਆ ਤੇ ਵਾਅਦਾ ਕੀਤਾ ਕੇ ਨਗਰ ਕੌਂਸਲ ਸਮਰਾਲਾ ਦੀ ਹੋ ਰਹੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਦਾ ਡੱਟ ਕੇ ਸਹਿਜੋਗ ਕਰਨਗੇ। ਇਸ ਮੌਕੇ ਗੁਰਪਾਲ ਸਿੰਘ ਘੁੰਗਰਾਲੀ ਸਿੱਖਾਂ ਉਪ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਖੰਨਾ, ਬਲਾਕ ਕਾਂਗਰਸ ਸਮਰਾਲਾ ਦੇ ਪ੍ਰਧਾਨ ਅਜਮੇਰ ਸਿੰਘ ਪੁਰਬਾ ,ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਰ ਮਾਜਰਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ, ਬਲਵਿੰਦਰ ਸਿੰਘ ਬੰਬ ਚੇਅਰਮੈਨ ਐਸ ਸੀ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ, ਸੁਖਵਿੰਦਰ ਕੌਰ ਬਾਠ ਜਰਨਲ ਸਕੱਤਰ ਮਹਿਲਾ ਕਾਂਗਰਸ ਪੰਜਾਬ, ਪਰਮਿੰਦਰ ਸਿੰਘ ਗੋਲਡੀ ਪ੍ਰਧਾਨ ਯੂਥ ਕਾਂਗਰਸ ਹਲਕਾ ਸਮਰਾਲਾ, ਤਰਸੇਮ ਸ਼ਰਮਾ ਮੰਡਲ ਪ੍ਰਧਾਨ ਸਮਰਾਲਾ,ਮਿੱਤਰਪਾਲ ਸਿੰਘ ਲਵਲੀ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ, ਵਿਸ਼ਾਲ ਭਾਰਤੀ ਪ੍ਰਧਾਨ ਯੂਥ ਕਾਂਗਰਸ ਬਲਾਕ ਸਮਰਾਲਾ, ਮਨਦੀਪ ਖੁਲਰ, ਐਡਵੋਕੇਟ ਗਗਨਦੀਪ ਸ਼ਰਮਾ ਤੋ ਇਲਾਵਾ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
