ਸ਼ਹਿਰ ਦੇ ਮੇਨ ਬਜ਼ਾਰ ਅਤੇ ਗੁਰਦਵਾਰਾ ਸ਼੍ਰੀ ਆਕਾਲ ਗੜ ਸਾਹਿਬ ਦੇ ਕੋਲ ਲੱਗੇ ਗੰਦਗੀ ਦੇ ਢੇਰ


ਸਨੌਰ /ਪਟਿਆਲ਼ਾ 13 ਮਈ (ਰਾਜਿੰਦਰ ਸਿੰਘ ਥਿੰਦ) : ਸਨੌਰ ਸ਼ਹਿਰ ਅੰਦਰ ਇਨ੍ਹਾਂ ਦਿਨਾਂ ਕੂੜੇ ਦੇ ਵੱਡੇ-ਵੱਡੇ ਢੇਰ ਲੋਕਾਂ ਲਈ ਗੰਭੀਰ ਸਮੱਸਿਆ ਬਣੇ ਹੋਏ ਹਨ। ਗਰਮੀ ਵਧਣ ਨਾਲ ਕੂੜੇ ਵਿੱਚੋਂ ਉੱਠ ਰਹੀ ਭਿਆਨਕ ਬਦਬੂ ਕਾਰਨ ਇਲਾਕਾ ਵਾਸੀਆਂ ਦਾ ਘਰਾਂ ਵਿੱਚ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ। ਸ਼ਹਿਰ ਦੇ ਚਾਰੇ ਪਾਸੇ ਫੈਲੇ ਕੂੜੇ ਕਾਰਨ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ। 6 ਤਰੀਖ ਤੋਂ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਘਰਾਂ ਵਿਚੋ ਕੂੜਾ ਨਹੀਂ ਚੁੱਕਿਆ ਜਾ ਰਿਹਾ ਜਿਸ ਕਰਕੇ ਲੋਕ ਰਾਤ ਸਮੇਂ ਜਿੱਥੇ ਜਗਾ ਮਿਲਦੀ ਹੈ ਓਥੇ ਕੂੜਾ ਸੁੱਟ ਆਉਂਦੇ ਹਨ ਜਿਸ ਕਰਕੇ ਗਲੀਆਂ ਅਤੇ ਸੜਕਾਂ ਦੇ ਕਿਨਾਰੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਗਰਮੀ ਦੇ ਮੌਸਮ ਵਿੱਚ ਇਹ ਹਾਲਾਤ ਹੋਰ ਵੀ ਖਤਰਨਾਕ ਬਣਦੇ ਜਾ ਰਹੇ ਹਨ, ਕਿਉਂਕਿ ਮੱਖੀਆਂ, ਮੱਛਰ ਅਤੇ ਹੋਰ ਕੀਟਾਣੂ ਤੇਜ਼ੀ ਨਾਲ ਵੱਧ ਰਹੇ ਹਨ।ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖਿਰ ਇਸ ਹਾਲਤ ਲਈ ਜ਼ਿੰਮੇਵਾਰ ਕੌਣ ਹੈ ! ਕਾਂਗਰਸ ਦੇ ਆਗੂ ਗੌਰਵ ਸੰਧੂ ਅਤੇ ਸ਼ਹਿਰ ਵਾਸੀਆਂ ਨੇ ਇਸ ਸਥਿੱਤੀ ਲਈ ਆਪ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ ਉਨਾਂ ਨੇ ਸਰਕਾਰ ਤੋਂ ਸਫ਼ਾਈ ਸੇਵਕਾਂ ਦੀਆਂ ਮੰਗਾ ਨੂੰ ਤਰੁੰਤ ਮਾਦਾ ਦੋਸ਼ ਹੈ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੇ, ਜਿਸ ਨਾਲ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ।ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸ਼ਹਿਰ ਵਿੱਚ ਸਫਾਈ ਪ੍ਰਬੰਧ ਠੀਕ ਕਰਕੇ ਕੂੜੇ ਦੇ ਢੇਰ ਹਟਾਏ ਜਾਣ ਤਾਂ ਜੋ ਬਦਬੂ ਅਤੇ ਸੰਭਾਵਿਤ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਜਦੋਂ ਇਸ ਸਬੰਧੀ ਨਗਰ ਨਿਗਮ ਦੇ ਪ੍ਰਧਾਨ ਪਰਦੀਪ ਜੋਸ਼ਨ ਨਾਲ ਗੱਲ ਕੀਤੀ ਤਾਂ ਓਹਨਾ ਕਿਹਾ ਕੇ ਅਸੀਂ ਵੀ ਗੰਦਗੀ ਨੂੰ ਲੈਕੇ ਚਿੰਤਤ ਹਾਂ ਸਾਡੀ ਇਸਤੇ ਮੀਟਿੰਗ ਚਲ ਰਹੀ ਹੈ ਅਸੀਂ ਕੱਲ ਸਫ਼ਾਈ ਲਈ ਕੁਝ ਬੰਦੇ ਭੇਜੇ ਸਨ ਪਰ ਹੜਤਾਲ ਤੇ ਬੈਠੇ ਸਫ਼ਾਈ ਸੇਵਕਾਂ ਨੇ ਓਹਨਾ ਨੂੰ ਰੋਕਿਆ ਅਤੇ ਅਸੀ ਅੱਜ ਵੀ ਦੁਬਾਰਾ ਸਾਰੇ ਐੱਮ ਸ਼ੀ ਸਮੇਤ ਸਫ਼ਾਈ ਕਰਨ ਦੀ ਕੋਸ਼ਿਸ਼ ਕਰਾਂਗੇ
ਅਗਰ ਪ੍ਰਸ਼ਾਸ਼ਨ ਨੂੰ ਸਫ਼ਾਈ ਸੇਵਕਾਂ ਵੱਲੋਂ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਫੇਰ ਸਫ਼ਾਈ ਲਈ ਢੁਕਵੇਂ ਪ੍ਰਬੰਧਕੀਤੇ ਜਾ ਸਕਦੇ ਸਨ
