ਆਪ ਦੇ ਮਨਜੀਤ ਸਿੰਘ ਮਾਖਾ ਬਣੇ ਕੋਆਪਰੇਟਿਵ ਸੁਸਾਇਟੀ ਮਾਖਾ ਚਹਿਲਾਂ-ਅਨੂਪਗੜ੍ਹ ਦੇ ਪ੍ਰਧਾਨ

0
Oplus_16908288

ਮਾਨਸਾ 11 ਮਈ (ਬਹਾਦਰ ਖ਼ਾਨ ): ਕੋਆਪਰੇਟਿਵ ਸੁਸਾਇਟੀ ਮਾਖਾ ਚਹਿਲਾਂ ਤੇ ਅਨੂਪਗੜ੍ਹ ਦੀ ਚੋਣ ਸੰਪੰਨ ਹੋ ਗਈ। ਇਸ ਵਿਚ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਮਾਖਾ ਨੂੰ ਪ੍ਰਧਾਨ ਚੁਣਿਆ ਗਿਆ। ਜਿੰਨਾ ਨੂੰ ਸਭਨਾਂ ਨੇ ਵਧਾਈਆਂ ਦਿੱਤੀਆਂ ਤੇ ਸੁਸਾਇਟੀ ਲਈ ਪਾਰਦਰਸ਼ਤਾ ਨਾਲ ਕੰਮ ਕਰਨ ਦ ਪ੍ਰਣ ਲਿਆ।ਇਸ ਦੌਰਾਨ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਚੁਣੇ ਗਏ। ਜਦੋਂ ਕਿ ਮੈਬਰ ਵਜੋਂ ਮਲਕੀਤ ਸਿੰਘ, ਸਮਰਜੀਤ ਸਿੰਘ , ਬੇਅੰਤ ਕੌਰ, ਕਰਮਜੀਤ ਕੌਰ, ਦਰਬਾਰਾ ਸਿੰਘ, ਪਰਮਜੀਤ ਸਿੰਘ, ਜਗਸੀਰ ਸਿੰਘ, ਗੁਰਚੇਤਕ ਸਿੰਘ ਚੁਣੇ ਗਏ। ਪ੍ਰਧਾਨ ਮਨਜੀਤ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਹਿਯੋਗ,ਮੱਦਦ ਨਾਲ ਸੁਸਾਇਟੀ ਤੇ ਲੋਕ ਹਿਤਾਂ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਸਹਿਯੋਗ ਹੈ ਤੇ ਇਹ ਹਮੇਸ਼ਾ ਬਣਿਆ ਰਹੇਗਾ। ਉਨ੍ਹਾਂ ਨੇ ਸਭ ਨੂੰ ਇਹ ਭਰੋਸਾ ਦਿਵਾਇਆ। ਹਰਪ੍ਰੀਤ ਕੌਰ ਸਰਪੰਚ ਮਾਖਾ ਚਹਿਲਾਂ ਤੇ ਰਾਜਵਿੰਦਰ ਸਿੰਘ ਸਰਪੰਚ ਅਨੂਪਗੜ੍ਹ ਨੇ ਪ੍ਰਧਾਨ ਮਨਜੀਤ ਸਿੰਘ ਮਾਖਾ ਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਸੁਸਾਇਟੀ ਦੀ ਤਰੱਕੀ ਲਈ ਇਕਜੁੱਟ ਹੋ ਮਿਹਨਤ ਕਰਦੇ ਰਹਿਣਗੇ। ਇਸ ਮੌਕੇ ਪੰਚ ਜਗਰੂਪ ਸਿੰਘ, ਜੋਗਿੰਦਰ ਸਿੰਘ, ਗੁਰਤੇਜ ਸਿੰਘ, ਸੁਖਚੈਨ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਅਜੈਬ ਸਿੰਘ ਅਨੂਪਗੜ੍ਹ, ਗੁਰਲਾਭ ਸਿੰਘ, ਇਕਬਾਲ ਸਿੰਘ ਸਕੱਤਰ ਮਾਖਾ ਚਹਿਲਾ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *