ਡਰੱਗ ਸਰਵੇ ਕਰਨ ਵਾਲੇ ਮੁਲਾਜ਼ਮਾਂ ਨੇ ਕੀਤੀ ਐਸ ਡੀ ਐਮ ਨਾਲ ਮੀਟਿੰਗ

0

# ਮੀਟਿੰਗ ਵਿੱਚ ਨਹੀਂ ਨਿਕਲਿਆ ਕੋਈ ਹੱਲ # ਡਰੱਗ ਸਰਵੇ ਮੁਲਜ਼ਮ ਨਹੀਂ ਕਰਨਗੇ ਸਰਵੇ ਜਦੋਂ ਤੱਕ ਨਹੀਂ ਨਿਕਲਦਾ ਹੱਲ—ਮਾਸਟਰ ਇਮਰਾਨ
ਮਲੇਰਕੋਟਲਾ 11 ਮਈ ( ਮੁਨਸ਼ੀ ਫ਼ਾਰੂਕ) ਜ਼ਿਲ੍ਹੇ ਵਿੱਚ ਡਰੱਗ ਸਰਵੇ ਕਰ ਰਹੇ ਮੁਲਾਜ਼ਮਾਂ ਵੱਲੋਂ ਸਰਵੇ ਦੌਰਾਨ ਆ ਰਹੀਆਂ ਹੋ ਰਹੀਆਂ ਪਰੇਸ਼ਾਨੀਆਂ ਨੂੰ ਲੈਕੇ ਮੁਲਾਜ਼ਮਾਂ ਨੇ ਮੈਡਮ ਕੰਨੂ ਗਰਗ ਐਸਡੀਐਮ ਮਲੇਰਕੋਟਰਾ ਨਾਲ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਸਟਰ ਮੁਹੰਮਦ ਇਮਰਾਨ ਨੇ ਦੱਸਿਆ ਕਿ ਅਸੀ ਉਦੋ ਤੱਕ ਸਰਵੇ ਨਹੀਂ ਕਰਾਗੇ ਜਦੋਂ ਤੱਕ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਕੋਈ ਹੱਲ ਨਹੀਂ ਹੁੰਦਾ।ਡਰੱਗ ਸਰਵੇ ਸਬੰਧੀ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਅਤੇ ਦੋਹਰੀ ਡਰੱਗ ਸਰਵੇ ਨੂੰ ਲੈਕੇ ਡਿਊਟੀ ਨਿਭਾ ਰਹੇ ਮੁਲਾਜ਼ਮਾਂ ਨੂੰ ਡਰ ਸੱਤਾ ਰਿਹਾ ਹੈ ਕਿ ਜੋ ਸਰਵੇ ਡਿਜਿਟਲ ਕੀਤਾ ਜਾ ਰਿਹਾ ਹੈ।ਉਸ ਨਾਲ ਮੁਲਾਜ਼ਮਾਂ ਨਾਲ ਧੋਖਾ ਹੋ ਸਕਦਾ ਹੈ।ਜਿਸ ਨੂੰ ਲੈਕੇ ਅੱਜ ਡਿਊਟੀ ਨਿਭਾ ਰਹੇ ਮੁਲਾਜ਼ਮਾ ਪਹਿਲਾ ਮਲੇਰਕੋਟਲਾ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਾ ਹੋਣ ਕਾਰਨ ਅੱਜ ਫੇਰ ਡੀਸੀ ਦਫਤਰ ਅੱਗੇ ਬਹੁਤ ਡਰੱਗ ਸਰਵੇ ਕਰ ਰਹੇ ਮੁਲਾਜ਼ਮਾਂ ਵੱਲੋਂ ਰੋਸ ਧਰਨਾ ਲਗਾਇਆ ਗਿਆ।
ਡਰੱਗ ਸਰਵੇ ਕਰਨ ਵਾਲੇ ਮਾਸਟਰ ਇਮਰਾਨ ਖਾਨ ਨੇ ਦੱਸਿਆ ਕਿ ਸਰਵੇ ਦੇ ਆਰੰਭਕ ਪੜਾਅ ਸ਼ੁਰੂ ਹੋ ਚੁੱਕਾ ਹੈ। ਪ੍ਰੰਤੂ ਸਰਵੇ ਦੇ ਸ਼ੁਰੂਆਤੀ ਦੌਰ ਵਿੱਚ ਹੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਦੱਸਿਆ ਕਿ ਸਰਵੇ ਐਪ ਦੀ ਟ੍ਰੇਨਿੰਗ ਦੌਰਾਨ ਦਿੱਤੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਨ ਦੇ ਬਾਵਜੂਦ ਵੀ ਸਾਰੇ ਦੇ ਸਾਰੇ ਸਰਵੇ “ਫੋੋਰ ਥੁੳਲਿਟੇ” ਵਿੱਚ ਦਰਜ ਹੋ ਰਹੇ ਹਨ। ਮੌਜੂਦਾ ਨਿਯਮਾਂ ਅਨੁਸਾਰ ਕੇਵਲ 80% “ਘੋੋਦ ਥੁੳਲਿਟੇ” ਸਰਵੇ ਪੂਰੇ ਹੋਣ ‘ਤੇ ਹੀ ਮਿਹਨਤਾਨਾ ਮਿਲਦਾ ਹੈ, ਜੋ ਕਿ ਜ਼ਮੀਨੀ ਹਾਲਾਤਾਂ ਵਿੱਚ ਕਾਫ਼ੀ ਮੁਸ਼ਕਲ ਹੈ।
ਇੱਕ ਸਰਵੇਅਰ ਵੱਲੋਂ ਕਿਸੇ ਨਾਗਰਿਕ ਦੇ ਘਰ ਵਿੱਚ ਲਗਭਗ ਇੱਕ ਘੰਟਾ ਬੈਠ ਕੇ ਸਰਵੇ ਕਰਨ ਦੇ ਬਾਵਜੂਦ, ਜੇਕਰ ਉਹ “ਫੋੋਰ ਥੁੳਲਿਟੇ” ਦਰਜ ਹੋ ਜਾਵੇ ਤਾਂ ਉਸ ਨੂੰ ਕੋਈ ਮਿਹਨਤਾਨਾ ਨਹੀਂ ਮਿਲਦਾ, ਜੋ ਕਿ ਬਹੁਤ ਹੀ ਦੁਖਦਾਈ ਹੈ।
ਇਸ ਲਈ ਹਰ ਪ੍ਰਕਾਰ ਦੇ ਸਰਵੇ (ਘੋੋਦ ਜਾਂ ਫੋੋਰ ਥੁੳਲਿਟੇ) ਦੋਵਾਂ ਲਈ ਮਿਹਨਤਾਨਾ ਦੇਣ ਸਬੰਧੀ ਲਿਖਤੀ ਦਿੱਤਾ ਜਾਵੇ ।
ਸਰਵੇ ਦੀ ਸ਼ਬਦਾਵਲੀ ਕਾਫ਼ੀ ਜਟਿਲ ਹੈ, ਜੋ ਕਿ ਅਨਪੜ ਅਤੇ ਵੱਡੀ ਉਮਰ ਦੇ ਨਾਗਰਿਕਾਂ ਲਈ ਸਮਝਣਾ ਔਖਾ ਹੁੰਦਾ ਹੈ। ਕਈ ਵਾਰ ਨਾਗਰਿਕ ਆਪਣੇ ਹਾਵ-ਭਾਵ ਜਾਂ ਸਧਾਰਣ ਬੋਲਚਾਲ ਰਾਹੀਂ ਜਵਾਬ ਦਿੰਦੇ ਹਨ, ਪਰੰਤੂ ਸਰਵੇ ਨੂੰ ਏਆਈ ਪ੍ਰਣਾਲੀ ਰਾਹੀਂ ਜਾਂਚਿਆ ਜਾਂਦਾ ਹੈ, ਜੋ ਕਿ ਮਨੁੱਖੀ ਹਾਵ-ਭਾਵ ਜਾਂ ਸੰਦਰਭ ਨੂੰ ਸਮਝਣ ਵਿੱਚ ਅਸਮਰੱਥ ਹੈ। ਇਸ ਲਈ ਸਰਵੇਅਰ ਵੱਲੋਂ ਮੈਦਾਨੀ ਸਥਿਤੀ ਨੂੰ ਸਮਝਦੇ ਹੋਏ ਭਰੇ ਗਏ ਉੱਤਰਾਂ ਨੂੰ ਪ੍ਰਮੁੱਖਤਾ ਦੇ ਕੇ ਠੀਕ ਮੰਨਿਆ ਜਾਵੇ, ਤਾਂ ਜੋ ਸਰਵੇ ਮਨੁੱਖੀ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਸਹੀ ਢੰਗ ਨਾਲ ਕੀਤਾ ਜਾ ਸਕੇ।ਮਿਹਨਤਾਨੇ ਸਬੰਧੀ ਇਹ ਵੀ ਬੇਨਤੀ ਹੈ ਕਿ ਪ੍ਰਤੀ ਸਰਵੇ ਘੱਟੋ-ਘੱਟ 250 ਰੁਪਏ ਦੇਣ ਬਾਰੇ ਸਪਸ਼ਟ ਹੁਕਮ ਦਿੱਤਾ ਜਾਵੇ।ਮੋਬਾਇਲ ਐਪ ਵਿੱਚ ਤਕਨੀਕੀ ਖਾਮੀਆਂ (ਸਰਵਰ ਡਾਊਨ ਡਾਟਾ ਸੇਵ ਨਾ ਹੋਣਾ, ਲਾਗਇਨ ਸਮੱਸਿਆ ਆਦਿ) ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਤੁਰੰਤ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇ।

Leave a Reply

Your email address will not be published. Required fields are marked *