ਜਿਲ੍ਹਾ ਪ੍ਰਧਾਨ ਮਲੂਕਾ ਨੇ ਚੋਣ ਕਮੇਟੀ ਤੇ ਉਮੀਦਵਾਰਾਂ ਦਾ ਕੀਤਾ ਐਲਾਨ

ਕੁਆਰਡੀਨੇਟਰ ਕੁਲਦੀਪ ਭੰਗੇਵਾਲਾ ਤੇ ਮੰਡਲ ਪ੍ਰਧਾਨ ਬੋਬੀ ਸਿੰਗਲਾ ਨਾਲ ਕੀਤੀ ਚਰਚਾ
ਭਗਤਾ ਭਾਈਕਾ 11 ਮਈ ( ਰਾਜਿੰਦਰਪਾਲਸ਼ਰਮਾ ) -ਨਗਰ ਕੌਂਸਲ ਚੋਣਾਂ ਲਈ ਭਾਜਪਾ ਨੇ ਪਹਿਲ ਕਰਦਿਆਂ ਭਗਤਾ ਭਾਈਕਾ ਨਗਰ ਕੌਂਸਲ ਲਈ ਚੋਣ ਕਮੇਟੀ ਤੇ ਕਈ ਵਾਰਡਾਂ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਚ ਚੋਣ ਕੁਆਰਡੀਨੇਟਰ ਕੁਲਦੀਪ ਭੰਗੇਵਾਲ ਤੇ ਮੰਡਲ ਪ੍ਰਧਾਨ ਬਬਲੇਸ਼ ਕੁਮਾਰ ਬੋਬੀ ਸਿੰਗਲਾ ਵੱਲੋਂ ਸੀਨੀਅਰ ਆਗੂਆਂ ਤੇ ਵਰਕਰਾਂ ਨਾਲ ਇਸ ਸਬੰਧੀ ਇਕੱਤ੍ਰਤਾ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਨੇ ਸਥਾਨਿਕ ਆਗੂਆਂ ਨਾਲ ਚਰਚਾ ਉਪਰੰਤ ਵਾਰਡ ਨੰਬਰ 2 ਤੋਂ ਸੁਖਮੰਦਰ ਸਿੰਘ ਵਾਰਡ ਨੰਬਰ 3 ਤੋਂ ਹਰਿੰਦਰ ਕੌਰ ਵਾਰਡ ਨੰਬਰ 7 ਤੋਂ ਕਿਰਨਾਂ ਸਿੰਘ ਵਾਰਡ ਨੰਬਰ 10 ਤੋਂ ਰਜਿੰਦਰ ਕੁਮਾਰ ਵਾਰਡ ਨੰਬਰ 11 ਤੋਂ ਗੀਤਾ ਰਾਣੀ ਅਤੇ ਵਾਰਡ ਨੰਬਰ 12 ਤੋਂ ਲਾਜਪਾਤ ਅਰੋੜਾ ਨੂੰ ਉਮੀਦਵਾਰ ਐਲਾਨ ਦਿੱਤਾ। ਮਲੂਕਾ ਨੇ ਕਿਹਾ ਕੇ ਆਪਸੀ ਸਹਿਮਤੀ ਨਾਲ ਮਿਹਨਤੀ ਇਮਾਨਦਾਰ ਅਤੇ ਜਿੱਤਣ ਦੀ ਸਮਰੱਥਾ ਦੇ ਅਧਾਰ ਤੇ ਹੀ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।ਉਨ੍ਹਾਂ ਕਿਹਾ ਬਾਕੀ ਰਹਿੰਦੇ ਉਮੀਦਵਾਰ ਵੀ ਜਲਦ ਐਲਾਨ ਦਿੱਤੇ ਜਾਣਗੇ। ਉਮੀਦਵਾਰਾਂ ਤੋਂ ਇਲਾਵਾ ਚੋਣ ਪ੍ਰਚਾਰ ਲਈ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਚ ਕੁਲਦੀਪ ਸਿੰਘ ਭੰਗੇਵਾਲ ਦੇ ਨਾਲ ਬਬਲੇਸ਼ ਕੁਮਾਰ, ਗੋਪਾਲ ਕ੍ਰਿਸ਼ਨ, ਸਵੱਪਨ ਸਿੰਘ, ਬਿਕਰਮਜੀਤ ਸਿੰਘ, ਪਵਨ ਕੁਮਾਰ, ਪਰਮਿੰਦਰ ਸਿੰਘ ਸਾਬਕਾ ਕੌਂਸਲਰ ,ਹਰਦੇਵ ਸਿੰਘ, ਬਲਤੇਜ ਸਿੰਘ ਕਾਲਾ ਨੂੰ ਜਿੰਮੇਵਾਰੀ ਸੌਪੀ ਗਈ ਹੈ। ਇਸ ਮੌਕੇ ਯੂਥ ਵਿੰਗ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ , ਮਹਿਲਾ ਵਿੰਗ ਪ੍ਰਧਾਨ ਸੁੱਖਵਿੰਦਰ ਕੌਰ ਸ਼ੇਰਗੜ੍ਹ, ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਐਸ ਸੀ ਮੋਰਚਾ ਪ੍ਰਧਾਨ ਸਵਰਨ ਸਿੰਘ ਅਤੇ ਜਿਲ੍ਹਾ ਮੀਡੀਆ ਕੰਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਵੀ ਹਾਜਿਰ ਸਨ।
