ਮਾਂ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਹੈ, ਮਾਂ ਬੱਚੇ ਨੂੰ ਤੁਰਨਾ, ਬੋਲਣਾ ਅਤੇ ਚੰਗੇ ਸੰਸਕਾਰ ਸਿਖਾਉਂਦੀ ਹੈ :ਪ੍ਰਵੀਨ ਕੌਰ 

0

ਅੰਮ੍ਰਿਤਸਰ (ਮਨਜੀਤ ਸ਼ੇਰਗਿੱਲ     ) ਮਾਂ ਮਨੁੱਖੀ ਜੀਵਨ ਦਾ ਸਭਤੋਂ ਅਨਮੋਲ ਰਿਸ਼ਤਾ ਹੈ। ਮਾਂ ਦਾ ਪਿਆਰ, ਤਿਆਗ ਅਤੇ ਮਮਤਾ ਬੇਮਿਸਾਲ ਹੁੰਦੇ ਹਨ। ਉਹ ਆਪਣੇ ਬੱਚਿਆਂ ਲਈ ਹਰ ਦੁੱਖ ਸਹਿੰਦੀ ਹੈ ਅਤੇ ਉਨ੍ਹਾਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਵਾਰ ਦਿੰਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ “ਮਾਂ ਦਾ ਕਰਜ਼ ਬੱਚੇ ਕਦੇ ਚੁਕਾ ਨਹੀਂ – ਸਕਦੇ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪ੍ਰਵੀਨ ਕੌਰ ਨੇ ਮਦਰ ਡੇ ਸਬੰਧੀ ਬੋਲਦਿਆ ਕਹੇ । ਉਹਨਾਂ ਕਿਹਾ ਕਿ ਮਾਂ ਬੱਚੇ ਨੂੰ ਨੌਂ ਮਹੀਨੇ ਆਪਣੀ ਕੋਖ ਵਿੱਚ ਰੱਖਦੀ ਹੈ ਅਤੇ ਬੇਅੰਤ ਤਕਲੀਫਾਂ ਸਹਾਰ ਕੇ ਉਸਨੂੰ ਜਨਮ ਦਿੰਦੀ ਹੈ। ਜਨਮ ਤੋਂ ਬਾਅਦ ਉਹ ਦਿਨ-ਰਾਤ ਬੱਚੇ ਦੀ ਸੰਭਾਲ ਕਰਦੀ ਹੈ। ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਮਾਂ ਆਪਣੀ ਨੀਂਦ ਅਤੇ ਆਰਾਮ ਦੀ ਪਰਵਾਹ ਕੀਤੇ ਬਿਨਾਂ ਉਸਦੀ ਸੇਵਾ ਕਰਦੀ ਹੈ। ਉਹ ਬੱਚੇ ਨੂੰ ਤੁਰਨਾ, ਬੋਲਣਾ ਅਤੇ ਚੰਗੇ ਸੰਸਕਾਰ ਸਿਖਾਉਂਦੀ ਹੈ. ਉਹਨਾਂ ਕਿਹਾ ਕਿ ਮਾਂ ਆਪਣੇ ਬੱਚਿਆਂ ਦੀ ਹਰ ਖੁਸ਼ੀ ਵਿੱਚ ਖੁਸ਼ ਹੁੰਦੀ ਹੈ ਅਤੇ ਉਨ੍ਹਾਂ ਦੇ ਦੁੱਖ ਵਿੱਚ ਦੁਖੀ ਹੋ ਜਾਂਦੀ ਹੈ। ਬੱਚੇ ਦੀ ਇੱਕ ਛੋਟੀ ਜਿਹੀ ਤਕਲੀਫ ਵੀ ਮਾਂ ਤੋਂ ਸਹੀ ਨਹੀਂ ਜਾਂਦੀ। ਉਹ ਹਮੇਸ਼ਾਂ ਆਪਣੇ ਬੱਚਿਆਂ ਦੀ ਕਾਮਯਾਬੀ ਅਤੇ ਚੰਗੇ ਭਵਿੱਖ ਲਈ ਦੁਆਵਾਂ ਕਰਦੀ ਰਹਿੰਦੀ ਹੈ। ਮਾਂ ਦਾ ਪਿਆਰ ਨਿਸ਼ਕਾਮ ਅਤੇ ਪਵਿੱਤਰ ਹੁੰਦਾ ਹੈ ਪ੍ਰਵੀਨ ਕੌਰ ਨੇ ਅੱਗੇ ਬੋਲਦਿਆ ਕਿਹਾ ਕਿ ਬੱਚੇ ਮਾਂ ਦੇ ਤਿਆਗ ਅਤੇ ਪਿਆਰ ਦਾ ਮੁੱਲ ਨਹੀਂ ਚੁਕਾਇਆ ਜਾ ਸਕਦਾ। ਮਾਂ ਦੀ ਮਮਤਾ ਦਾ ਕੋਈ ਮੁਕਾਬਲਾ ਨਹੀਂ। ਇਸੇ ਲਈ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਮਾਂ ਦਾ ਕਰਜ਼ਾ ਬੱਚੇ ਕਦੇ ਵੀ ਨਹੀਂ ਉਤਾਰ ਸਕਦੇ। ਸਾਨੂੰ ਹਮੇਸ਼ਾਂ ਆਪਣੀ ਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਉਸਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਸਦੇ ਪਿਆਰ ਦੀ ਕਦਰ ਕਰਨੀ ਚਾਹੀਦੀ ਹੈ। ਮਾਂ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਹੈ।

Leave a Reply

Your email address will not be published. Required fields are marked *

You may have missed