ਕਣਕ ਖ਼ਰੀਦ ਦੌਰਾਨ ਚੇਅਰਮੈਨ ਵਰਿੰਦਰ ਸੋਨੀ ਨੇ ਕਿਸਾਨ, ਮਜ਼ਦੂਰ ਅਤੇ ਆੜਤੀਆਂ ਦੀ ਸੇਵਾ ਪ੍ਰਸੰਗਤਾ ਨਾਲ ਨਿਭਾਈ

ਭੀਖੀ, (ਬਹਾਦਰ ਖ਼ਾਨ ) : ਮਾਰਕੀਟ ਕਮੇਟੀ ਅਧੀਨ ਆਉਦੇਂ ਸਮੂਹ ਖ਼ਰੀਦ ਕੇਂਦਰਾਂ ਤੇ ਜਿੱਥੇ ਮੁੱਢਲੇ ਪ੍ਰਬੰਧਾ ਅਤੇ ਖ਼ਰੀਦ ਦਾ ਕੰਮ ਨਿਰਵਿਘਨ ਰਿਹਾ ਉੱਥੇ ਕਮੇਟੀ ਚੇਅਰਮੈਨ ਮਾਸਟਰ ਵਰਿੰਦਰ ਸੋਨੀ ਲਗਾਤਾਰ 12-12 ਘੰਟੇ ਵੱਖ-ਵੱਖ ਖ਼ਰੀਦ ਕੇਂਦਰਾਂ ਤੇ ਵਿਚਰਕੇ ਆੜਤੀਆਂ, ਕਿਸਾਨ ਅਤੇ ਮਜ਼ਦੂਰਾਂ ਦੇ ਅੰਗ-ਸੰਗ ਰਹਿਕੇ ਸੇਵਾ ਕੀਤਾ ਅਤੇ ਨਾਲ ਹੀ ਖ਼ਰੀਦ ਏਜੰਸੀਆਂ ਨਾਲ ਵੀ ਬੇਹਤਰ ਤਾਲਮੇਲ ਨਿਭਾਈਆਂ। ਉਨ੍ਹਾਂ ਦੇ ਇਸ ਕਾਰਜ਼ ਦੀ ਪ੍ਰਸੰਸ਼ਾ ਕਰਦੇ ਹੋਏ ਕਿਸਾਨ ਕੁਲਵਿੰਦਰ ਸਿੰਘ ਫਰਵਾਹੀ ਨੇ ਦੱਸਿਆ ਕਿ ਪਹਿਲਾ ਪਿੰਡ ਦੇ ਖ਼ਰੀਦ ਕੇਂਦਰ ਤੇ ਕਈ ਸਮੱਸਿਆਵਾਂ ਰਹਿੰਦੀਆਂ ਸਨ ਪ੍ਰੰਤੂ ਇਸ ਵਾਰ ਕਣਕ ਦੀ ਕੁਆਲਟੀ ਥੋੜੀ ਨੀਵੀ ਹੋਣ ਦੇ ਬਾਵਜੂਦ ਵI ਕੋਈ ਦਿੱਕਤ ਨਹੀ ਆਈ। ਆੜਤੀਆਂ ਐਸੋਸੀਏਸਨ ਦੇ ਪ੍ਰਧਾਨ ਸੁਰੇਸ਼ ਕੁਮਾਰ ਸਮਾਉਂ ਨੇ ਦੱਸਿਆ ਕਿ ਬੇਸ਼ੱਕ ਪੱਲੇਦਾਰਾਂ ਦੀ ਕਮੀ ਕਾਰਨ ਲਿਫਟਿੰਗ ਵਿੱਚ ਸੁਸਤੀ ਰਹੀ ਪ੍ਰੰਤੂ ਕੁੱਲ ਮਿਲਾਕੇ ਚੇਅਰਮੈਨ ਵਰਿੰਦਰ ਸੋਨੀ ਦੀ ਭੂਮਿਕਾ ਸ਼ਲਾਘਾਯੋਗ ਰਹੀ।ਉਨ੍ਹਾਂ ਕਿਹਾ ਕਿ ਮੁੱਖ ਯਾਰਡ ਭੀਖੀ ਵਿਖੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕੋਈ ਦਿੱਕਤ ਨਹੀ ਆਈ। ਇਸ ਮੋਕੇ ਵਰਿੰਦਰ ਸੋਨੀ ਗੱਲਬਾਤ ਦੌਰਾਨ ਕਿਹਾ ੁਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਲਈ ਜਿੰਮੇਵਾਰੀ ਸੋਪੀ ਹੈ ਤਾ ਉਸ ਦਾ ਨੈਤਿਕ ਫਰਜ਼ ਹੈ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵੇ। ਉਨ੍ਹਾਂ ਦੱਸਿਆ ਕਿ ਪੂਰੇ ਸੀਜ਼ਨ ਦੌਰਾਨ ਕਿਸੇ ਵੀ ਖ਼ਰੀਦ ਕੇਂਦਰ ਤੇ ਕੋਈ ਸਮੱਸਿਆ ਦੀ ਸੂਚਨਾਂ ਮਿਲਦੀ ਸੀ ਤਾ ਉਹ ਤੁਰੰਤ ਉੱਥੇ ਪਹੁੰਚ ਕਰਦੇ ਅਤੇ ਝਿਆਦਾਤਰ ਸਮੱਸਿਆਵਾਂ ਦਾ ਹੱਲ ਮੌਕੇ ਤੇ ਹੀ ਹੁੰਦਾ ਰਿਹਾ। ਉਨ੍ਹਾਂ ਸਿਵਲ ਪ੍ਰਸ਼ਾਸਨ ਅਤੇ ਖ਼ਰੀਦ ਏਜੰਸ਼ੀਆਂ ਦੇ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਉਨ੍ਹਾਂ ਦਾ ਵੀ ਪੂਰਨ ਸਹਿਯੋਗ ਰਿਹਾ।
