ਭਾਜਪਾ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਪਟਿਆਲਾ ਵਿੱਚ ‘ਆਪ’ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ:ਬਲਜਿੰਦਰ ਢਿੱਲੋਂ

ਪਟਿਆਲਾ, (ਰਾਜਿੰਦਰ ਸਿੰਘ ਥਿੰਦ)ਭਾਜਪਾ ਦੀਆਂ ਧੱਕੇਸ਼ਾਹੀਆਂ ਅਤੇ ਪੰਜਾਬ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਅੱਜ ਪਟਿਆਲਾ ਭਜਪਾ ਦਫਤਰ ਅਰਨਾ ਬਰਨਾ ਚੋਂਕ ਵਿਖੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ’ਤੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਸੰਜੀਵ ਅਰੋੜਾ ਜੀ ਨੂੰ ED ਵੱਲੋਂ ਹਿਰਾਸਤ ਵਿੱਚ ਲੈਣ ਦੇ ਵਿਰੋਧ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਹਲਕਾ ਸਮਾਣਾ ਦੇ ਐਮ ਐਲ ਏ ਚੇਤਨ ਸਿੰਘ ਜੋੜੇਮਾਜਰਾਂ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ ,ਵਾ ਚੇਅਰਮੈਨ ਵਿੱਕੀ ਘਨੌਰ ,ਨਾਭਾ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ,ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ,ਅਮਰੀਕ ਸਿੰਘ ਬੰਗੜ ਐਸ ਸੀ ਵਿੰਗ ਇੰਚਾਰਜ ਈਸਟ ਮਾਲਵਾ ਜੋਨ ,ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਸਮੂਹ ਆਗੂਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕੀਤਾ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਈ ਡੀ ਅਤੇ ਸੀ ਬੀ ਆਈ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦਾ ਇਸਤੇਮਾਲ ਕਰਕੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੰਜਾਬ ਦੇ ਲੋਕ ਭਾਜਪਾ ਸਰਕਾਰ ਦੀਆਂ ਇਨ੍ਹਾਂ ਤਾਨਾਸ਼ਾਹੀ ਅਤੇ ਮਨਮਾਨੀ ਨੀਤੀਆਂ ਦਾ ਕੋਈ ਅਸਰ ਨਹੀ ਪਵੇਗਾ ਕਿਓ ਕਿ ਪੰਜਾਬ ਦੇ ਲੋਕ ਸੰਘਰਸਮਈ ਹਨ । ਡਾ ਬਲਬੀਰ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਲੋਕਤੰਤਰ ਅਤੇ ਪੰਜਾਬ ਦੇ ਹੱਕਾਂ ਦੀ ਰੱਖਿਆ ਲਈ ਡਟ ਕੇ ਖੜੀ ਰਹੇਗੀ।
ਚੇਅਰਮੈਨ ਬਲਜਿੰਦਰ ਢਿੱਲੋਂ ਨੇ ਕਿਹਾ ਕਿ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਦੇ ਲੋਕ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਅੱਗੇ ਕਦੇ ਨਹੀਂ ਝੁਕਣਗੇ। ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਹਰ ਸਮੇਂ ਸੰਘਰਸ਼ ਕਰਦੀ ਰਹੇਗੀ ਅਤੇ ਭਾਜਪਾ ਦੀ ਤਾਨਾਸ਼ਾਹੀ ਦਾ ਡਟਵਾਂ ਵਿਰੋਧ ਜਾਰੀ ਰਹੇਗਾ।
ਇਸ ਮੋਕੇ : ਬਲਕਾਰ ਸਿੰਘ ਗੱਜੂ ਮਾਜਰਾ ਚੇਅਰਮੇਨ ਮਾਰਕੀਟ ਕਮੇਟੀ ਸਮਾਣਾ ,ਅਸ਼ੋਕ ਸਿਰਸਵਾਲ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਗ਼ਜਨ ਸਿੰਘ ਮੀਡੀਆ ਸਕੱਤਰ,ਪ੍ਰਿੰਸ ਲਾਂਭਾ ਜਿਲਾ ਮੀਡੀਆ ਇੰਚਾਰਜ ,ਸੰਦੀਪ ਬੰਧੁ ਹਲਕਾ ਮੀਡੀਆ ਕੋਆਰਡੀਨੇਟ,(ਜਗਤਾਰ ਜੱਗੀ ,ਸਾਗਰ ਧਾਰੀਵਾਲ,ਰੁਪਾਲੀ ਗਰਗ,ਜਤਿੰਦਰ ਕੌਰ ਐਸ ਕੇ,ਮੁਕਤਾ ਗੁਪਤਾ,ਮੋਹਿਤ ਕੁਮਾਰ ਮੋਹਿਤ ਕੁਕਰੇਜਾ,ਸ਼ਿਵਰਾਜ ਵਿਰਕ, ਗਿਆਨ ਚੰਦ ਸਾਰੇ ਐਮ ਸੀ) ਅਤੇ ਪ੍ਰਦੀਪ ਗਰਗ,ਗੁਰਧੀਆਂ ਖਰੋੜ ਜਿਲਾ ਇੰਚਾਰਜ ਕਿਸਾਨ ਵਿੰਗ, ਵਿਨੋਦ ਸਿੰਗਲਾ ਜਿਲਾ ਸ਼ਹਿਰੀ ਇੰਚਾਰਜ ਟ੍ਰੇਡ ਵਿੰਗ,ਮੋਨਿਕਾ ਸ਼ਰਮਾ, ਓਮ ਪ੍ਰਕਾਸ,ਹਰਜੀਤ ਸਿੰਘ, ਕ੍ਰਿਸਨ ਕੁਮਾਰ ਸੀਨੀਅਰ ਆਗੂ ਅਤੇ ਰਾਜ ਕੁਮਾਰ ਮਿਠਾਰੀਆਂ ਲੋਕ ਸਭਾ ਆਫਿਸ ਇੰਚਾਰਜ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਸਹਿਬਾਨ ਅਤੇ ਵਾਲੰਟਅਰ ਸਹਿਬਾਨ ਆਦਿ ਮੋਜੂਦ ਸਨ l
