ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਦਾ ਡਕਾਲਾ ਚ ਭਾਰੀ ਇਕੱਠ

ਡਕਾਲਾ (ਰਾਜਿੰਦਰ ਸਿੰਘ ਥਿੰਦ) ਦੇਸ ਦੀਆਂ ਰਾਜਨੀਤਕ ਪਾਰਟੀਆਂ ਨੇ ਹੁਣ ਤੱਕ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਪਵਾ ਕੇ ਸਰਕਾਰਾਂ ਬਣਾਈਆਂ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੋ ਵਾਝੇ ਰੱਖ ਕੇ ਲੁਟਣ ਅਤੇ ਕੁਟਣ ਦਾ ਕੰਮ ਕੀਤਾ ਹੈ। ਇਹ ਵਿਚਾਰ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕ੍ਰੀਮ ਪੁਰੀ ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਵਿਧਾਇਕ ਨੇ ਕਸਬਾ ਡਕਾਲਾ ਵਿਖੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਕਰਵਾਏ ਗਏ ਸਮਗਾਮ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ।
ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 2027 ਚ ਪੰਜਾਬ ਚ ਬਸਪਾ ਦੀ ਸਰਕਾਰ ਬਣਾਓ ਸਭ ਨੂੰ ਬਰਾਬਰਤਾ ਦੇ ਹੱਕ ਲੈ ਕੇ ਦੇਵਾਂਗੇ। ਉਹਨਾਂ ਕਿਹਾਕਿ ਸਮੇ ਸਮੇਂ ਦੀਆਂ ਸਰਕਾਰਾਂ ਨੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਤਰਾਂ ਤਰਾਂ ਦੀਆਂ ਸਕੀਮਾਂ ਦੇ ਲਾਲਚ ਦੇ ਕੇ ਵੋਟਾਂ ਪਵਾਈਆਂ ਹਨ,ਕੋਈ ਸਰਕਾਰ ਕਹਿੰਦੀ ਮੁਫਤ ਆਟਾ ਦਾਲ ਸਕੀਮ ਦੇ ਦੇਓ,ਬਸ ਸਫਰ ਮੁਫਤ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੱਦ ਹੀ ਕਰਤੀ, ਕਹਿੰਦੇ ਔਰਤਾਂ ਨੂੰ ਹਜਾਰ ਰੁਪਏ ਮਹੀਨਾਂ ਭੱਤਾ ਦਿੱਤਾ ਜਾਵੇਗਾ,ਚਾਰ ਸਾਲ ਬੀਤ ਚੁਕੇ ਹੁਣ ਤੱਕ ਕਿਸੇ ਨੂੰ ਨਹੀ ਦਿੱਤਾ ਸਗੋਂ 7 ਕਰੋੜ ਰੁਪਏ ਇਹਨਾਂ ਤੇ ਇਸ਼ਤਿਹਾਰਾਂ ਤੇ ਖਰਚ ਕਰ ਦਿੱਤਾ, ਦੱਸੋ ਅਜਿਹੀਆਂ ਸਕੀਆਂ ਗਰੀਬਾਂ ਦਾ ਭਵਿੱਖ ਸਵਾਰਨਗੀਆਂ,ਜੇ ਦੇਣਾਂ ਹੀ ਹੈ ਗਰੀਬਾਂ ਨੂੰ ਮੁਫਤ ਵਿਦਿਆ ਦਿਓ, ਤਾਂ ਜੋ ਗਰੀਬਾਂ ਦੇ ਬੱਚੇ ਪੜ ਕੇ ਚੰਗੇ ਅਧਿਕਾਰੀ ਬਣਨ ਅਤੇ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕਣ।
ਇਥੇ ਪਹੁੰਚਣ ਤੇ ਜੋਗਾ ਸਿੰਘ ਪਨੋਦੀਆ ਜਰਨਲ ਸਕੱਤਰ ਪੰਜਾਬ, ਰੁਪ ਸਿੰਘ ਬਠੋਈ ਇੰਚਾਰਜ ਹਲਕਾ ਸਮਾਣਾ,ਬੰਤ ਸਿੰਘ ਝੰਡੀ ਇੰਚਾਰਜ ਹਲਕਾ ਸਮਾਣਾਂ ਆਦਿ ਸਮਾਣਾਂ ਹਲਕੇ ਦੇ ਬਸਪਾ ਵਰਕਰਾਂ ਵੱਲੋ ਕ੍ਰੀਮ ਪੁਰੀ ਸਾਹਿਬ, ਵਿੱਪਨ ਕੁਮਾਰ ਸਮੂੰਚੀ ਹਾਈ ਕਮਾਨ ਟੀਮ ਨੂੰ ਸਨਮਾਨ ਚਿੰਨ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਜੋਗਾ ਸਿੰਘ ਪਨੋਦੀਆ ਜਰਨਲ ਸਕੱਤਰ ਬਸਪਾ ਪੰਜਾਬ,ਵਿਂਪਲ ਕੁਮਾਰ ਕੇਂਦਰੀ ਇੰਚਾਰਜ ਬਸਪਾ,ਅਜੀਤ ਸਿੰਘ ਭੈਣੀ ਪਰਜਾਪਂਤ ਇੰਚਾਰਜ ਪੰਜਾਬ,ਹਰਭਜਨ ਸਿੰਘ ਬਜਹੇੜੀ ਜਨਰਲ ਸਕੱਤਰ ਪੰਜਾਬ, ਅਮਰਜੀਤ ਸਿੰਘ ਜਲੂਰ, ਜਰਨਲ ਸਕੱਤਰ ਪੰਜਾਬ, ਬਲਜੀਤ ਸਿੰਘ ਸਲਾਣਾਂ ਜਰਨਲ ਸਕੱਤਰ ਪੰਜਾਬ, ਜਗਜੀਤ ਸਿੰਘ ਛਰਬਰ ਸਕੱਤਰ ਪੰਜਾਬ, ਮੇਜਰ ਸਿੰਘ ਟਿੱਬੀ ਜਿਲਾ ਪ੍ਰਧਾਨ, ਰੁਪ ਸਿੰਘ ਬਠੋਈ ਇੰਚਾਰਜ ਹਲਕਾ ਸਮਾਣਾਂ,ਬੰਤ ਸਿੰਘ ਝੰਡੀ ਇੰਚਾਰਜ ਹਲਕਾ ਸਮਾਣਾਂ,ਹਰਦੇਵ ਸਿੰਘ ਬਿਸ਼ਨਪੁਰਾ ਜਿਲਾ ਸਕੱਤਰ, ਮੋਹਨ ਲਾਲ ਪ੍ਰਧਾਨ ਹਲਕਾ ਸਮਾਣਾਂ, ਕਰਨੈਲ ਸਿੰਘ ਖੇੜਕੀ ਮੀਤ ਪ੍ਰਧਾਨ ਹਲਕਾ ਸਮਾਣਾ, ਸੰਦੀਪ ਸਿੰਘ ਟੋਨਾਂ ਕੈਸ਼ੀਅਰ, ਜਰਨੈਲ ਸਿੰਘ ਬਿੱਟੂ ਮੀਡੀਆ ਇੰਚਾਰਜ, ਭੀਮ ਸਿੰਘ ਕਾਦਰਾਬਾਦ, ਮੇਵਾ ਸਿੰਘ ਬਲਮਗੜ੍ਹ, ਹਰਮੇਸ਼ ਸਿੰਘ ਝੰਡੀ, ਦਰਸ਼ਨ ਸਿੰਘ ਮਵੀ, ਬਲਵਿੰਦਰ ਸਿੰਘ ਭੋਡੀਪੁਰਾ,ਗੁਰਤੇਜ ਸਿੰਘ ਕਾਹਨਗੜ੍ਹ,ਗੁਰਧਿਆਨ ਗੂਰੀ, ਨਿਰਵੈਰ ਸਿੰਘ ਖੇੜਕੀ, ਦਰਸਨ ਸਿੰਘ ਰਾਮਨਗਰ ,ਰਾਮ ਚੰਦ ਕਰਹਾਲੀ,ਧਰਮਿੰਦਰ ਸਿੰਘ ਜਾਫਰਪੁਰ ਆਦਿ ਤੋ ਇਲਾਵਾ ਵੱਡੀ ਗਿਣਤੀ’ਚ ਲੋਕਾਂ ਦਾ ਇਕੱਠ ਸੀ।
