ਗੰਦੇ ਪਾਣੀ ਦੇ ਪ੍ਰਬੰਧ ਨਾ ਹੋਣ ਕਾਰਨ ਨਗਰ ਨਿਗਮ ਨੂੰ ਲੱਗਾ 7 ਕਰੋੜ ਦਾ ਹਰਜ਼ਾਨਾ

0

ਸੁਲਤਾਨਪੁਰ ਲੋਧੀ,8 ਮਈ (ਬੀਐਸ ਥਿੰਦ, ਦਵਿੰਦਰ ਜੈਨਪੁਰੀ)।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਕਾਲਾ ਸੰਘਿਆ ਡਰੇਨ, ਜਮਸ਼ੇਰ ਡਰੇਨ, ਚਿੱਟੀ ਵੇਂਈ ਵਿੱਚ ਪੈ ਰਹੇ ਗੰਦੇ ਪਾਣੀ ਰੋਕਣ,ਵਰਿਆਣਾ ਕੂੜਾ ਡੰਪ ਨੂੰ ਸਮੇਟਣ ਅਤੇ ਸ਼ਹਿਰ ਦੇ ਸਾਰੇ ਐਸ.ਟੀ.ਪੀਜ਼ ਦੀ ਕਾਰਗੁਜ਼ਾਰੀ ਬਾਰੇ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਤਿੰਨ ਟਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਤਸੱਲੀ ਬਖ਼ਸ਼ ਨਾ ਹੋਣ ਕਾਰਨ 7 ਕਰੋੜ ਦਾ ਵਾਤਾਵਰਣ ਹਰਜ਼ਾਨਾ ਲੱਗ ਚੁੱਕਾ ਹੈ। ਸੰਤ ਸੀਚੇਵਾਲ ਨੇ ਕਿ ਅਫ਼ਸਰਾਂ ਦੀ ਲਾਪ੍ਰਵਾਹੀ ਕਾਰਨ ਜਿਹੜਾ 7 ਕਰੋੜ ਦਾ ਹਰਜ਼ਾਨਾ ਲੱਗਾ ਹੈ ਉਸ ਦਾ ਬੋਝ ਆਮ ਲੋਕਾਂ ‘ਤੇ ਪਵੇਗਾ।ਜਦ ਕਿ ਇਸ ਬਾਰੇ ਅਫ਼ਸਰਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਬਸਤੀ ਪੀਰਦਾਦ ਦੇ 50 ਐਮਐਲਡੀ ਟਰੀਟਮੈਂਟ ਪਲਾਂਟ ਦੀ ਕਾਰਗੁਜ਼ਾਰੀ ਤਸੱਲੀ ਬਖ਼ਸ਼ ਨਾ ਹੋਣ ‘ਤੇ ਸੰਤ ਸੀਚੇਵਾਲ ਨੇ ਅਧਿਕਾਰੀ ਨਾਲ  ਨਜ਼ਰਾਗੀ ਪ੍ਰਗਟਾਈ। ਪਲਾਂਟ ਵਿੱਚੋ ਨਿਕਲਣ ਵਾਲੀ ਸੱਲਜ਼ ਦਾ ਰਿਕਾਰਡ ਨਾ ਰੱਖੇ ਜਾਣ ‘ਤੇ ਵੀ ਸੰਤ ਸੀਚੇਵਾਲ ਨੇ ਅਧਿਕਾਰੀਆਂ ਦੀ ਚੰਗੀ ਝਾੜ ਚੰਬ ਕੀਤੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਕੋਈ ਵੀ ਤੱਸਲੀ ਬਖ਼ਸ਼ ਜਵਾਬ ਨਾ ਦੇ ਸਕੇ ਕਿ ਪਲਾਂਟ ਵਿੱਚੋਂ ਨਿਕਲਣ ਵਾਲੀ ਸੱਲਜ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ ।ਸੰਤ ਸੀਚੇਵਾਲ ਨੇ ਕਿਹਾ ਕਿ ਸਰਕਾਰ ਨੇ  34 ਕਰੋੜ ਰੁਪਏ ਲਾਕੇ ਕਾਲਾ ਸੰਘਿਆ ਡਰੇਨ ਨੂੰ ਪੱਥਰ ਲਾ ਕੇ ਪੱਕਿਆ ਕੀਤਾ ਗਿਆ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ  ਇਸ ਡਰੇਨ ਵਿੱਚ ਗੰਦਾ ਪਾਣੀ ਵੀ ਪੈ ਰਿਹਾ ਹੈ ਅਤੇ ਸਲੱਜ ਨਾਲ ਡਰੇਨ ਭਰੀ ਹੋਈ ਸੀ।ਡਿਪਟੀ ਕਮਿਸ਼ਨਰ ਸ਼੍ਰੀ  ਵਰਜੀਤ ਵਾਲੀਆ ਅਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਭਰੋਸਾ ਦਿੱਤਾ ਕਿ ਕਾਲਾ ਸੰਘਿਆ ਡਰੇਨ,ਜਮਸ਼ੇਰ ਡਰੇਨ ਅਤੇ ਸ਼ਹਿਰ ਦੇ ਟਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰ ਦਿੱਤਾ ਜਾਵੇਗਾ।ਸੰਤ ਸੀਚੇਵਾਲ ਨੇ ਦੱਸਿਆ ਕਿ ਜਮਸ਼ੇਰ ਡੇਅਰੀ ਕੰਪਲੈਕਸ ਵਿੱਚੋਂ  ਡੇਅਰੀਆਂ ਦਾ ਗੋਹਾ ਬਿਨ੍ਹਾਂ ਰੋਕ ਟੋਕ ਜਮਸ਼ੇਰ ਡਰੇਨ ਵਿੱਚ ਜਾ ਰਿਹਾ ਹੈ।ਉਥੇ 2.5 ਐਮ.ਐਲ.ਡੀ ਦਾ ਸੀਬੀਜੀ ਪਲਾਂਟ ਦਾ ਲੱਗਾ ਹੋਇਆ ਅਤੇ ਇੱਕ ਹੋਰ ਲੱਗਣਾ ਹੈ।ਸਮਾਰਟ ਸਿਟੀ ਪ੍ਰੋਜੈਕਟ ਦੇ ਰਾਹੀ ਇੰਨ੍ਹਾਂ ਮੀਟਿੰਗਾਂ ਵਿੱਚ ਕਾਲਾ ਸੰਘਿਆ ਡਰੇਨ ਦੇ ਕਿਨਾਰੇ ਸੜਕ ਬਣਾਉਣ ਦੀ ਵੀ  ਕਈ ਵਾਰ ਚਰਚਾ ਹੁੰਦੀ ਰਹੀ ਸੀ ਪਰ ਇਸ ‘ਤੇ  ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ? ਜੇ ਨਹੀਂ ਤਾਂ ਫਿਰ ਇਸ ਨੂੰ ਅਮਲ ਵਿੱਚ ਲਿਆਉਣ ਦੀ ਠੋਸ ਨੀਤੀ ਬਣਾਈ ਜਾਵੇ।ਵਰਿਆਣਾ ਦੇ ਕੂੜਾ ਡੰਪ ਨੂੰ ਸਮੇਟਣ ਦੀਆਂ ਹਦਾਇਤਾਂ ਕੀਤੀਆਂ ਗਈਆਂ । ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾਂ ਕਿ 15 ਜੂਨ ਤੱਕ ਸਾਰੀ ਮਿੱਟੀ ਕੱਢ ਲਈ ਜਾਵੇਗੀ।

Leave a Reply

Your email address will not be published. Required fields are marked *