ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਨੂੰ ਮਿਲਿਆ ਭਰਪੂਰ ਜਨ ਸਮਰਥਨ:ਬਲਜਿੰਦਰ ਢਿੱਲੋਂ

ਪਟਿਆਲਾ, 9 ਮਈ (ਰਾਜਿੰਦਰ ਸਿੰਘ ਥਿੰਦ)— ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਦੇ ਸਵਾਗਤ ਲਈ ਪਟਿਆਲਾ ਦੇ ਖੰਡਾ ਚੋਂਕ ਵਿਖੇ ਲੋਕਾਂ ਦਾ ਭਾਰੀ ਉਤਸ਼ਾਹ ਅਤੇ ਜਜ਼ਬਾ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਜੋਸ਼ ਅਤੇ ਉਤਸਾਹ ਨਾਲ ਮੁੱਖ ਮੰਤਰੀ ਜੀ ਦਾ ਤਹਿ ਦਿਲੋਂ ਸਵਾਗਤ ਕੀਤਾ। ਇਸ ਮੌਕੇ ਲੋਕ ਸਭਾ ਇੰਚਾਰਜ ਅਤੇ ਚੇਅਰਮੈਨ ਬਲਜਿੰਦਰ ਢਿੱਲੋਂ ਨੇ ਦੱਸਿਆ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਲਈ ਲੋਕਾਂ ਨੇ CM ਮਾਨ ਨੂੰ ਦਿਲੋਂ ਸਤਿਕਾਰ ਦਿੱਤਾ ਹੈ । ਭਾਰੀ ਇਕੱਠ ਨੇ ਫੁੱਲਾਂ ਦੀ ਵਰਖਾ ਕਰਕੇ ਕਾਨੂੰਨ ‘ਤੇ ਸੰਤੁਸ਼ਟੀ ਪ੍ਰਗਟਾਈ ਹੈ, ਸ਼ੁਕਰਾਨਾ ਯਾਤਰਾ ਦੌਰਾਨ ਹਰ ਵਰਗ ਦੇ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਹਿਤੈਸ਼ੀ ਕੰਮਾਂ, ਵਿਕਾਸਮੁਖੀ ਨੀਤੀਆਂ ਅਤੇ ਪਾਰਦਰਸ਼ੀ ਪ੍ਰਸ਼ਾਸਨ ’ਤੇ ਆਪਣਾ ਪੂਰਾ ਭਰੋਸਾ ਜਤਾਇਆ। ਪਟਿਆਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਦਾ ਵੱਡਾ ਇਕੱਠ ਇਸ ਗੱਲ ਦਾ ਸਪੱਸ਼ਟ ਸਬੂਤ ਬਣਿਆ ਕਿ ਪੰਜਾਬ ਦੀ ਜਨਤਾ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇਮਾਨਦਾਰ, ਲੋਕਪੱਖੀ ਅਤੇ ਵਿਕਾਸਸ਼ੀਲ ਸਰਕਾਰ ਨਾਲ ਮਜ਼ਬੂਤੀ ਨਾਲ ਖੜੀ ਹੈ। ਇਸ ਮੌਕੇ ਲੋਕਾਂ ਵਿੱਚ ਬੇਹੱਦ ਜੋਸ਼, ਉਮੀਦ ਅਤੇ ਬਦਲਾਅ ਦੀ ਲਹਿਰ ਮਹਿਸੂਸ ਕੀਤੀ ਗਈ। ਸ਼ੁਕਰਾਨਾ ਯਾਤਰਾ ਨੇ ਪਟਿਆਲਾ ਦੇ ਰਾਜਨੀਤਿਕ ਮਾਹੌਲ ਨੂੰ ਨਵੀਂ ਊਰਜਾ ਨਾਲ ਭਰ ਦਿੱਤਾ ਅਤੇ ਲੋਕਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਭਰਪੂਰ ਸਮਰਥਨ ਦੇਣ ਦਾ ਸੰਦੇਸ਼ ਦਿੱਤਾ। ਪਟਿਆਲਾ ਵਿੱਚ ਮਿਲਿਆ ਇਹ ਵਿਸ਼ਾਲ ਜਨ ਸਮਰਥਨ ਸਾਫ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਵਿਕਾਸ, ਇਮਾਨਦਾਰੀ ਅਤੇ ਲੋਕ ਸੇਵਾ ਦੀ ਰਾਜਨੀਤੀ ਨੂੰ ਪਸੰਦ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਆਪਣਾ ਸਾਥ ਅਤੇ ਸਮਰਥਨ ਜਾਰੀ ਰੱਖਣਗੇ। ਇਸ ਮੌਕੇ :ਮਾਰਕੀਟ ਕਮੇਟੀ ਚੇਅਰਮੈਨ ਅਸ਼ੋਕ ਸਿਰਸਵਾਲ,ਲਖਵਿੰਦਰ ਢਿੱਲੋਂ, ਰਾਜ ਕੁਮਾਰ ਮਿੱਠਾਰੀਆ,ਗੱਜਣ ਸਿੰਘ, ਮਦਨ ਮੋਹਨ ਜੁਲਕਾਂ,ਗੁਰਚਰਨ ਸਿੰਘ ਰੁਪਾਣਾ, ਜਸਵੰਤ ਰਾਏ,ਓਮ ਪ੍ਰਕਾਸ਼, ਸੂਰਜੀਤ ਸਿੰਘ, ਮਨਦੀਪ ਜੋਲਾ, ਪ੍ਰੀਤੀ ਸਨੋਰ,ਪਰਮ ਕੌਰ,ਰਾਜਿੰਦਰ ਸਿੰਘ ਗਿੱਲ, ਜਗਸੀਰ, ਰਾਜਿੰਦਰ ਸਿੰਘ ਕੋਹਲ਼ੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਵਲੰਟੀਅਰ ਮੌਜੂਦ ਸਨ
