ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਰੈੱਡ ਕਰਾਸ ਡੇ ਮਨਾਇਆ

ਬਰਨਾਲਾ, (ਰਾਈਆ)-ਗਰੀਨ ਫ਼ੀਲਡ ਕਾਨਵੈਂਟ (ਸੀਨੀਅਰ ਸੈਕੰਡਰੀ)ਸਕੂਲ ਦਾਨਗੜ੍ਹ ਵਿਖੇ ਰੈੱਡ ਕਰਾਸ ਡੇ ਮਨਾਇਆ ਗਿਆ । ਇਸ ਮੌਕੇ ਕੋਆਰਡੀਨੇਟਰ ਮੈਡਮ ਸੰਦੀਪ ਕੌਰ ਨੇ ਬੱਚਿਆਂ ਨੂੰ ਪ੍ਰੈਕਟੀਕਲ ਤੌਰ ‘ਤੇ ਸਿੱਖਿਅਤ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਦੱਸਿਆ ਕਿ ਹਰ ਸਾਲ 8 ਮਈ ਨੂੰ ਰੈੱਡ ਕਰਾਸ ਦੇ ਸੰਥਾਪਕ ਹੈਨਰੀ ਡਿਊਨੇਂਟ ਦੇ ਜਨਮ ਦਿਵਸ ‘ਤੇ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਹੈਨਰੀ ਡਿਊਨੇਂਟ ਦਾ ਜਨਮ 8 ਮਈ 1828 ਨੂੰ ਸਵਿੱਟਜ਼ਰਲੈਂਡ ਦੇ ਜਿਨੇਵਾ ‘ਚ ਹੋਇਆ ਸੀ। ਮੈਡਮ ਨੇ ਬੱਚਿਆਂ ਨੂੰ ਵਿਸਥਾਰਪੂਰਵਕ ਦੱਸਿਆ ਕਿ 1859 ਨੂੰ ਸੇਲਫੇਰਿਨੋ(ਇਟਲੀ) ‘ਚ ਭਿਆਨਕ ਯੁੱਧ ਹੋਇਆ ਸੀ। ਇਸ ਯੁੱਧ ਵਿੱਚ 40 ਹਜ਼ਾਰ ਤੋਂ ਵੱਧ ਫੌਜੀਆਂ ਦੀ ਮੌਤ ਹੋ ਗਈ ਸੀ ਅਤੇ ਜ਼ਖਮੀ ਫੌਜੀਆਂ ਦੀ ਦਸ਼ਾ ਦੇਖ ਕੇ ਹੈਨਰੀ ਡਿਊਨੇਂਟ ਨੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਫੌਜੀਆਂ ਦੀ ਮੱਦਦ ਕਰਕੇ ਉਹਨਾਂ ਦੀ ਜਾਨ ਬਚਾਈ ਸੀ। ਵਿਸ਼ਵ ਰੈੱਡ ਕਰਾਸ ਡੇ ਮਨਾਉਣ ਦਾ ਮੁੱਖ ਉਦੇਸ਼ ਮਨੁੱਖੀ ਜ਼ਿੰਦਗੀ ਨੂੰ ਬਚਾਉਣਾ ਅਤੇ ਸਿਹਤਮੰਦ ਰੱਖਣਾ ਹੈ। ਅਤੇ ਇਸ ਨੂੰ ਪਹਿਲੀ ਵਾਰ 1948 ‘ਚ ਮਨਾਇਆ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸੰਸਥਾ ਲਗਭਗ 150 ਸਾਲਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਚੇਅਰਮੈਨ ਸ. ਸੁਖਮਿੰਦਰ ਸਿੰਘ ਗਿੱਲ ਨੇ ਰੈੱਡ ਕਰਾਸ ਡੇ ‘ਤੇ ਭਾਈ ਘਨੱਈਆ ਜੀ ਦੇ ਬਾਰੇ ਵੀ ਚਾਨਣਾ ਪਾਇਆ ਅਤੇ ਕਿਹਾ ਉਹਨਾਂ ਨੇ ਵੀ ਮਨੁੱਖਤਾ ਦੀ ਅਥਾਹ ਸੇਵਾ ਕੀਤੀ। ਲੜਾਈਆਂ ਵਿੱਚ ਦੁਸ਼ਮਣਾਂ ਦੀ ਵੀ ਮੱਲ੍ਹਮ ਪੱਟੀ ਕੀਤੀ ਅਤੇ ਜ਼ਖਮੀਆਂ ਨੂੰ ਪਾਣੀ ਵੀ ਪਿਆਇਆ। ਇਸ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਬੱਚਿਆਂ ਨੂੰ ਲੋੜਵੰਦਾਂ ਦੀ ਮੱਦਦ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਪ੍ਰੀਤ ਕਮਲ ਸ਼ਰਮਾ
,ਵਾਈਸ ਪ੍ਰਿੰਸੀਪਲ ਜਸਵੀਰ ਕੌਰ ਅਤੇ ਮੈਡਮ ਅਮਨਦੀਪ ਕੌਰ ਆਦਿ ਹਾਜ਼ਰ ਸਨ।
