‘ਆਪ’ ਵਿਧਾਇਕ ਦਾ ਚਲਾਨ ਕੱਟਣਾ ਪਿਆ ਮਹਿੰਗਾ!ਟ੍ਰੈਫ਼ਿਕ ਪੁਲਿਸ ਮੁਲਾਜ਼ਮ ਨੂੰ ਕੀਤਾ ਗਿਆ ਲਾਈਨ ਹਾਜ਼ਰ

0

ਮੋਹਾਲੀ, 8 ਮਈ (ਨਿਊਜ਼ ਟਾਊਨ ਨੈਟਵਰਕ) : ਮੋਹਾਲੀ ਵਿੱਚ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਤਰ੍ਹਾਂ ਲਗਦਾ ਹੈ ਕਿ ਇਹ ਕੋਸ਼ਿਸ਼ਾਂ ਕਿਸੇ ਨੂੰ ਰਾਸ ਨਹੀਂ ਆ ਰਹੀਆਂ। ਤਾਜ਼ਾ ਉਦਾਹਰਨ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਵੱਲੋਂ ਆਪਣੀ ਗੱਡੀ ਦਾ ਚਲਾਨ ਕੱਟੇ ਜਾਣ ‘ਤੇ ਪੁਲਿਸ ਮੁਲਾਜ਼ਮ ਨੂੰ ਹੀ ਲਾਈਨ ਹਾਜ਼ਰ ਕਰਵਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਤੋਂ ਮੋਹਾਲੀ ਵੱਲ ਨੂੰ ਆ ਰਹੇ ਸਨ। ਇਸ ਦੌਰਾਨ ਮੋਹਾਲੀ ਸ਼ਹਿਰ ਦੇ ਇੱਕ ਚੌਕ ‘ਤੇ ਪੁਲਿਸ ਮੁਲਾਜ਼ਮਾਂ ਵੱਲੋਂ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਡਿਊਟੀ ਨਿਭਾਈ ਜਾ ਰਹੀ ਸੀ। ਜਦੋਂ ਹੀ ਵਿਧਾਇਕ ਦੀ ਗੱਡੀ ਚੌਕ ਨੇੜੇ ਪਹੁੰਚੀ ਤਾਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਏਐਸਆਈ ਲਖਵੀਰ ਸਿੰਘ ਨੇ ਗੱਡੀ ਨੂੰ ਰੋਕ ਲਿਆ, ਕਿਉਂ ਗੱਡੀ ‘ਤੇ ਲਾਲ ਬੱਤੀ ਲੱਗੀ ਹੋਈ ਸੀ। ਮੁਲਾਜ਼ਮ ਲਖਵੀਰ ਸਿੰਘ ਨੇ ਜਦੋਂ ਲਾਲ ਬੱਤੀ ਦਾ ਚਲਾਨ ਕਰਨ ਲਈ ਕਿਹਾ ਤਾਂ ਵਿਧਾਇਕ ਡਿੰਪੀ ਢਿੱਲੋਂ ਦੇ ਡਰਾਈਵਰ ਨੇ ਮੁਲਾਜ਼ਮ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕੀਤੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਮੁਲਾਜ਼ਮ ਨੇ ਚਲਾਨ ਕਰ ਦਿੱਤਾ ਤਾਂ ਸਿਆਸੀ ਤਾਕਤ ਦਾ ਰੋਅਬ ਵਿਖਾਉਂਦੇ ਹੋਏ ਵਿਧਾਇਕ ਨੇ ਉਸ ਨੂੰ ਸਸਪੈਂਡ ਕਰਵਾਉਣ ਦੀ ਕਥਿਤ ਤੌਰ ‘ਤੇ ਧਮਕੀ ਵੀ ਦਿੱਤੀ ਤੇ ਕਿਹਾ ਕਿ ਉਹ ਇਥੋਂ ਉਦੋਂ ਹੀ ਜਾਵੇਗਾ। ਇਸ ਉਪਰੰਤ ਮੌਕੇ ‘ਤੇ ਸਬੰਧਤ ਥਾਣੇ ਦੇ ਐਸਐਚਓ ਨੇ ਮੁਲਾਜ਼ਮ ਲਖਵੀਰ ਸਿੰਘ ਨੂੰ ਲਾਈਨਹਾਜ਼ਰ ਕਰਦਿਆਂ ਪੁਲਿਸ ਸਟੇਸ਼ਨ 8 ਫੇਸ ਤੋਂ ਪੁਲਿਸ ਲਾਈਨ ‘ਤੇ ਤਬਦੀਲ ਕਰ ਦਿੱਤਾ।

Leave a Reply

Your email address will not be published. Required fields are marked *