ਪ੍ਰੋ. ਨਵ ਸੰਗੀਤ ਸਿੰਘ ਦੀ 18ਵੀਂ ਕਿਤਾਬ ਜਾਰੀ

hw-remosaic: 0;
touch: (-1.0, -1.0);
modeInfo: ;
sceneMode: Night;
cct_value: 0;
AI_Scene: (200, -1);
aec_lux: 294.69577;
hist255: 0.0;
hist252~255: 0.0;
hist0~15: 0.0;
ਤਲਵੰਡੀ ਸਾਬੋ, 08 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਦੇ ਜਾਣੇ-ਪਛਾਣੇ ਅਨੁਵਾਦਕ, ਲੇਖਕ ਅਤੇ ਰੀਵਿਊਕਾਰ ਪ੍ਰੋ. ਨਵ ਸੰਗੀਤ ਸਿੰਘ ਵੱਲੋਂ ਹਿੰਦੀ ਤੋਂ ਅਨੁਵਾਦਿਤ ਇੱਕ ਨਾਵਲ ‘ਜ਼ਿੰਦਗੀ ਦਾਅ ‘ਤੇ’ ਅੱਜ ਇੱਥੇ ਜਾਰੀ ਕੀਤਾ ਗਿਆ। ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ 18ਵੀਂ ਕਿਤਾਬ ਹੈ, ਜੋ ਉਨ੍ਹਾਂ ਨੇ ਹਿੰਦੀ ਤੋਂ ਅਨੁਵਾਦ ਕੀਤੀ ਹੈ, ਜੋ ਕਿ ਅਸਲ ਵਿੱਚ ਆਸਟ੍ਰੀਅਨ ਲੇਖਕ ਸਟੈਫ਼ਨ ਜ਼ਵੇਗ ਦੀ ਲਿਖੀ ਹੋਈ ਹੈ। ਮੂਲ ਅੰਗਰੇਜ਼ੀ ਵਿੱਚ ਇਸ ਪੁਸਤਕ ਦਾ ਨਾਂ ਹੈ ”ਟਵੰਟੀ-ਫ਼ੋਰ ਆਵਰਜ਼ ਇਨ ਏ ਵੁਮੈਨ’ਜ਼ ਲਾਈਫ਼”। ਪ੍ਰੋ. ਸਿੰਘ ਨੇ ਦੱਸਿਆ ਕਿ ਸਟੈਫ਼ਨ ਜ਼ਵੇਗ (1881-1942) ਦਾ 1920-1930 ਤੱਕ ਦਾ ਸਮਾਂ ਉਹਦੇ ਸਾਹਿਤਕ ਜੀਵਨ ਦੇ ਸਿਖ਼ਰ ਦਾ ਦਹਾਕਾ ਸੀ। ਇਸ ਨਾਵਲ ਵਿੱਚ ਇਹ ਦੱਸਿਆ ਗਿਆ ਹੈ ਕਿ ਆਦਮੀ ਦੇ ਜੀਵਨ ਦੀ ਧਾਰਾ ਸਿੱਧ-ਪੱਧਰੀ ਧਰਤੀ ਤੇ ਵਹਿੰਦੀ-ਵਹਿੰਦੀ ਕਦੇ-ਕਦੇ ਅਜਿਹਾ ਮੋੜ ਲੈ ਲੈਂਦੀ ਹੈ ਕਿ ਉਹਦਾ ਸਮੁੱਚਾ ਅਸਤਿੱਤਵ ਹੀ ਬਦਲ ਜਾਂਦਾ ਹੈ ਅਤੇ ਉਹ ਪਲ ਉਹਦੀ ਸਮੁੱਚੀ ਜ਼ਿੰਦਗੀ ਤੇ ਹਮੇਸ਼ਾ ਲਈ ਛਾ ਜਾਂਦੇ ਹਨ। ਪੂਰੇ ਦਾ ਪੂਰਾ ਨਾਵਲ ਇੰਨਾ ਰੌਚਕ ਅਤੇ ਦਿਲ-ਟੁੰਬਵਾਂ ਹੈ ਕਿ ਨਾਵਲ ਖ਼ਤਮ ਹੋ ਜਾਣ ਤੇ ਵੀ ਪਾਠਕ ਦਾ ਮਨ ਕਾਫੀ ਚਿਰ ਤੱਕ ਉਸ ਵਿੱਚ ਖੁੱਭਿਆ ਰਹਿੰਦਾ ਹੈ। ਇਸ ਕਿਤਾਬ ਦੇ ਛੋਟੇ -ਛੋਟੇ ਕੁੱਲ 12 ਕਾਂਡ ਹਨ। ਸਿਰਫ਼ 86 ਪੰਨਿਆਂ ਦੇ ਇਸ ਨਾਵਲ ਨੂੰ ਸਾਹਿਤਯਸ਼ਿਲਾ ਪ੍ਰਕਾਸ਼ਨ, ਦਿੱਲੀ ਨੇ ਬੜੇ ਸੋਹਣੇ ਢੰਗ ਨਾਲ ਛਾਪਿਆ ਹੈ। ਜ਼ਿਕਰਯੋਗ ਹੈ ਕਿ ਪ੍ਰੋ ਸਿੰਘ ਨੇ ਇਸ ਤੋਂ ਪਹਿਲਾਂ 15 ਕਿਤਾਬਾਂ ਦੇ ਅਨੁਵਾਦ ਕੀਤੇ ਹਨ, ਇੱਕ ਕਿਤਾਬ ਦਾ ਲਿਪੀਆਂਤਰ ਕੀਤਾ ਹੈ ਤੇ ਇੱਕ ਆਲੋਚਨਾ ਦੀ ਕਿਤਾਬ ਲਿਖੀ ਹੈ। ਪ੍ਰੋ. ਸਿੰਘ ਨੂੰ ਉਨ੍ਹਾਂ ਦੀ ਇਸ ਨਵ-ਪ੍ਰਕਾਸ਼ਿਤ ਪੁਸਤਕ ਲਈ ਦੂਰੋਂ ਨੇੜਿਓਂ ਵਧਾਈ ਸੰਦੇਸ਼ ਮਿਲ ਰਹੇ ਹਨ।
