ਚੋਣਾ ਦੌਰਾਨ ਮਾਸਟਰ ਦਾ ਮੁੰਡਾ ਹੌਣ ਦਾ ਪ੍ਰਚਾਰ ਕਰਕੇ ਸੱਤਾ ਪ੍ਰਾਪਤ ਕੀਤੀ ਤੇ ਹੁਣ ਮਾਸਟਰਾ ਤੋ ਡਰਿਆ ਭਗਵੰਤ ਮਾਨ : ਐਡਵੋਕੇਟ ਉੱਡਤ

ਸਰਦੂਲਗੜ੍ਹ, 08 ਮਈ (ਵਿਨੋਦ ਜੈਨ):ਪੰਜਾਬ ਵਿਧਾਨ ਸਭਾ 2022 ਦੀਆ ਆਮ ਚੌਣਾ ਤੋ ਪਹਿਲਾ ਆਪ ਪਾਰਟੀ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿ ਕੇ ਖੂਬ ਪ੍ਰਚਾਰ ਕੀਤਾ ਤੇ ਆਮ ਲੋਕਾ ਦੀਆ ਵੋਟਾ ਪ੍ਰਾਪਤ ਕਰਕੇ ਪੰਜਾਬ ਦੀ ਸੱਤਾ ਪ੍ਰਾਪਤ ਕੀਤੀ ਤੇ ਹੁਣ ਮਾਨ ਸਾਹਿਬ ਪੰਜਾਬ ਦੇ ਮਾਸਟਰਾ ਤੋ ਥਰ ਥਰ ਕੰਬ ਰਿਹਾ ਤੇ ਅਧਿਆਪਕ ਆਗੂਆ ਦੇ ਸਵਾਲਾ ਤੋ ਡਰ ਰਿਹਾ ਹੈ ।ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਤੇ ਉੱਘੇ ਟਰੇਡ ਯੂਨੀਅਨ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਫੇਰੀ ਦੌਰਾਨ ਅਧਿਆਪਕ ਆਗੂਆ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਹਿਰਾਸਤ ਵਿੱਚ ਲਏ ਗਏ ਅਧਿਆਪਕ ਆਗੂਆ ਨੂੰ ਫੋਰੀ ਤੋਰ ਤੇ ਰਿਹਾਅ ਕੀਤਾ ਜਾਵੇ ਤੇ ਮੁੱਖ ਮੰਤਰੀ ਪੰਜਾਬ ਦੇ ਅਧਿਆਪਕ ਆਗੂਆ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਸਮੱਸਿਆਵਾ ਦਾ ਹੱਲ ਕਰੇ ਤੇ ਵਿਧਾਨ ਸਭਾ ਚੋਣਾ ਆਪਣੇ ਬਾਪ ਦਾ ਨਾਮ ਦਾ ਪ੍ਰਚਾਰ ਕਰਨ ਦੀ ਮਾੜੀ ਮੋਟੀ ਲਾਜ ਰੱਖਣ ਦਾ ਦਾ ਯਤਨ ਕਰੇ , ਨਹੀ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਨਤੀਜੇ ਭੁਗਤਣ ਲਈ ਤਿਆਰ ਬਰ ਤਿਆਰ ਰਹੇ ।
